ਵਕੀਲ ਦੇ ਤੌਰ 'ਤੇ ਸੰਤੁਸ਼ਟ ਹਾਂ : ਹਰੀਸ਼ ਸਾਲਵੇ

07/18/2019 3:38:16 AM

ਲੰਡਨ - ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦਾ ਪੱਖ ਰੱਖਣ ਵਾਲੇ ਵਕੀਲ ਹਰੀਸ਼ ਸਾਲਵੇ ਨੇ ਬੁੱਧਵਾਰ ਨੂੰ ਆਖਿਆ ਕਿ ਉਹ ਆਈ. ਸੀ. ਜੇ. ਦੇ ਫੈਸਲੇ ਤੋਂ ਬੇਹੱਦ ਖੁਸ਼ ਹਨ। ਇਹ ਫੈਸਲਾ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾਵੇਗਾ ਅਤੇ ਭਾਰਤੀ ਨਾਗਰਿਕ ਲਈ ਨਿਆਂ ਯਕੀਨਨ ਕਰੇਗਾ। ਲੰਡਨ 'ਚ ਭਾਰਤ ਦੇ ਹਾਈ ਕਮਿਸ਼ਨ 'ਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸਾਲਵੇ ਨੇ ਕਿਹਾ ਕਿ ਫੈਸਲੇ 'ਚ ਕਿਹਾ ਗਿਆ ਹੈ ਕਿ ਜਾਧਵ ਨੂੰ ਸੁਣਾਈ ਗਈ ਸਜ਼ਾ 'ਤੇ ਪ੍ਰਭਾਵੀ ਤਰੀਕੇ ਨਾਲ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।

ਇਸ ਦੇ ਮੁਤਾਬਕ ਉਸ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ। ਪਾਕਿਸਤਾਨ ਨੇ ਵਿਆਨਾ ਸਮਝੌਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਕੀਲ ਦੇ ਤੌਰ 'ਤੇ ਮੈਂ ਸੰਤੁਸ਼ਟ ਹਾਂ। ਫੈਸਲੇ ਨਾਲ ਮੈਨੂੰ ਰਾਹਤ ਮਹਿਸੂਸ ਹੋਈ ਹੈ, ਅਦਾਲਤ ਨੇ ਕਿਹਾ ਕਿ ਫਾਂਸੀ ਦੇਣ ਦਾ ਤਾਂ ਸਵਾਲ ਹੀ ਨਹੀਂ ਹੈ। ਇਸ ਲਈ ਮੈਂ ਬਹੁਤ ਖੁਸ਼ ਹਾਂ। ਸਾਲਵੇ ਨੇ ਕਿਹਾ ਕਿ ਭਾਰਤ ਲਈ ਅਗਲ ਕਦਮ ਇਹ ਯਕੀਨਨ ਕਰਨਾ ਹੈ ਕਿ ਜਾਧਵ ਮਾਮਲੇ ਦੀ ਪਾਕਿਸਤਾਨ ਦੇ ਕਾਨੂੰਨ ਤਹਿਤ ਨਿਰਪੱਖ ਸੁਣਵਾਈ ਹੋਵੇ ਅਤੇ ਉਸ ਨੂੰ ਨਿਆਂ ਮਿਲੇ। ਉਨ੍ਹਾਂ ਨੇ ਆਈ. ਸੀ. ਜੇ. ਦੇ ਫੈਸਲੇ ਨੂੰ ਜਿੱਤ ਦੱਸਿਆ ਹੈ।


Khushdeep Jassi

Content Editor

Related News