9 ਘੰਟੇ ਹਵਾ ''ਚ ਰਹੀ ਕਲਾਕਾਰ, ਦੇਖਣ ਵਾਲਾ ਦੇਖਦਾ ਹੀ ਰਹਿ ਗਿਆ

09/07/2017 11:38:40 AM

ਕੈਨਬਰਾ— ਉਂਝ ਤੁਸੀਂ ਆਸਮਾਨ 'ਚ ਹਵਾ ਨਾਲ ਭਰੇ ਗੁਬਾਰਿਆਂ ਨੂੰ ਮੇਲਿਆਂ 'ਚ ਉਡਦੇ ਹੋਏ ਦੇਖਿਆ ਹੋਵੇਗਾ ਪਰ ਸਿਡਨੀ ਦੇ ਓਪੇਰਾ ਹਾਊਸ ਵਿਚ ਕੁਝ ਅਜੀਬ ਤਰ੍ਹਾਂ ਦਾ ਦੇਖਣ ਨੂੰ ਮਿਲਿਆ। ਇੱਥੇ ਇਕ ਕਲਾਕਾਰ ਗਰਮ ਹਵਾ ਨਾਲ ਭਰੇ 20 ਹਜ਼ਾਰ ਗੁਬਾਰਿਆਂ ਨਾਲ ਇਕ ਨਹੀਂ ਦੋ ਨਹੀਂ ਸਗੋਂ ਕਿ 9 ਘੰਟੇ ਹਵਾ 'ਚ ਰਹੀ, ਉਸ ਨੇ ਅਜਿਹਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਲਾਕਾਰ ਨਾਓਮੀ ਲੈਕਮਾਇਰ ਨੇ ਇਹ ਅਜੀਬ ਕਾਰਨਾਮਾ ਕਰ ਦਿਖਾਇਆ ਹੈ। 
ਦਰਅਸਲ ਇਹ ਓਪੇਰਾ ਹਾਊਸ ਵਿਚ ਹੋਣ ਵਾਲੇ 'ਚੇਰੋਫੋਬੀਆ' ਨਾਮੀ ਸਮਾਰੋਹ ਦਾ ਹਿੱਸਾ ਸੀ। ਇਸ ਲਈ ਨਾਓਮੀ ਨੇ 20,000 ਰੰਗ-ਬਿਰੰਗੇ ਗੁਬਾਰਿਆਂ ਜ਼ਰੀਏ ਇਹ ਕਾਰਨਾਮਾ ਕੀਤਾ ਅਤੇ ਦੇਖਣ ਵਾਲਾ ਦੇਖਦਾ ਹੀ ਰਹਿ ਗਿਆ। ਗੁਬਾਰਿਆਂ 'ਚ ਹੀਲੀਅਮ ਹਵਾ ਭਰੀ ਗਈ ਸੀ। ਇਨ੍ਹਾਂ ਸਾਰੇ ਗੁਬਾਰਿਆਂ ਨਾਲ ਇਕ ਸਰਟੈਚਰ ਬੰਨ੍ਹਿਆ ਹੋਇਆ ਸੀ। ਗੁਬਾਰੇ ਵਧ ਉੱਚਾਈ 'ਤੇ ਨਾ ਜਾਣ, ਇਸ ਲਈ ਉਨ੍ਹਾਂ ਨੂੰ ਰੱਸੀਆਂ ਨਾਲ ਕੰਟਰੋਲ ਕੀਤਾ ਗਿਆ। ਜਦੋਂ ਨਾਓਮੀ ਉਸ 'ਤੇ ਲੇਟ ਗਈ ਤਾਂ ਗੁਬਾਰਿਆਂ ਨੂੰ ਉੱਪਰ ਛੱਡਿਆ ਗਿਆ। ਉਹ 9 ਘੰਟੇ ਹਵਾ ਵਿਚ ਰਹੀ।


Related News