ਗ੍ਰੀਸ ਤੱਟ ਨੇੜੇ ਡੁੱਬੀ ਕਿਸ਼ਤੀ ''ਤੇ 350 ਦੇ ਕਰੀਬ ਪਾਕਿਸਤਾਨੀ ਸਨ ਸਵਾਰ: ਅਧਿਕਾਰੀ

Friday, Jun 23, 2023 - 06:25 PM (IST)

ਗ੍ਰੀਸ ਤੱਟ ਨੇੜੇ ਡੁੱਬੀ ਕਿਸ਼ਤੀ ''ਤੇ 350 ਦੇ ਕਰੀਬ ਪਾਕਿਸਤਾਨੀ ਸਨ ਸਵਾਰ: ਅਧਿਕਾਰੀ

ਇਸਲਾਮਾਬਾਦ (ਏਪੀ) ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਹਫ਼ਤੇ ਗ੍ਰੀਸ ਦੇ ਤੱਟ ਨੇੜੇ ਡੁੱਬਣ ਵਾਲੀ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਲਗਭਗ 350 ਪਾਕਿਸਤਾਨੀ ਨਾਗਰਿਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਕੇਂਦਰੀ ਭੂਮੱਧ ਸਾਗਰ ਵਿੱਚ ਵਾਪਰੇ ਸਭ ਤੋਂ ਭਿਆਨਕ ਹਾਦਸੇ ਵਿੱਚੋਂ ਇੱਕ ਹੈ। ਇਸ 'ਚ ਕਈ ਲੋਕ ਲਾਪਤਾ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋਣ ਦਾ ਖਦਸ਼ਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਹੱਜ ਯਾਤਰਾ : ਸਾਊਦੀ ਅਰਬ 'ਚ ਹੁਣ ਤੱਕ ਪਹੁੰਚੇ ਕਰੀਬ 15 ਲੱਖ ਵਿਦੇਸ਼ੀ ਸ਼ਰਧਾਲੂ

ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੇ ਨੈਸ਼ਨਲ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ 14 ਜੂਨ ਨੂੰ ਡੁੱਬਣ ਵਾਲੀ ਕਿਸ਼ਤੀ ਵਿੱਚ 700 ਪ੍ਰਵਾਸੀ ਸਵਾਰ ਹੋਣ ਦਾ ਅਨੁਮਾਨ ਹੈ। ਸਿਰਫ਼ 104 ਲੋਕਾਂ ਨੂੰ ਬਚਾਇਆ ਜਾ ਸਕਿਆ, ਜਿਨ੍ਹਾਂ ਵਿੱਚ 12 ਪਾਕਿਸਤਾਨੀ ਵੀ ਸ਼ਾਮਲ ਹਨ। ਹੁਣ ਤੱਕ 82 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਖਾਨ ਨੇ ਕਿਹਾ ਕਿ ਬਹੁਤ ਸਾਰੇ ਲਾਪਤਾ ਪਾਕਿਸਤਾਨੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 281 ਪਰਿਵਾਰਾਂ ਨੇ ਸਰਕਾਰ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਅਜ਼ੀਜ਼ ਕਿਸ਼ਤੀ 'ਤੇ ਸਵਾਰ ਸਨ। ਅਧਿਕਾਰੀ ਲਾਸ਼ਾਂ ਦੀ ਪਛਾਣ ਕਰਨ ਲਈ ਹਾਲੇ ਉਹਨਾਂ ਲੋਕਾਂ ਦੇ ਡੀਐੱਨਏ ਸੈਂਪਲ ਇਕੱਠੇ ਕਰ ਰਹੇ ਹਨ, ਜਿਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਕਿਸ਼ਤੀ 'ਤੇ ਸਵਾਰ ਰਹਿਣ ਦੀ ਗੱਲ ਕਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News