ਫੌਜ ਅਗਲੇ ਇੱਕ ਸਾਲ ਤੱਕ ਸ਼ਰਨਾਰਥੀ ਕੈਂਪਾਂ ''ਚ ਰਹੇਗੀ: ਇਜ਼ਰਾਈਲੀ ਰੱਖਿਆ ਮੰਤਰੀ
Sunday, Feb 23, 2025 - 03:32 PM (IST)

ਤੇਲ ਅਵੀਵ (ਏਜੰਸੀ)- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਫੌਜ ਨੂੰ ਇੱਕ ਸਾਲ ਤੱਕ ਵੈਸਟ ਬੈਂਕ ਦੇ ਕੁਝ ਸ਼ਹਿਰੀ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਕਾਟਜ਼ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਇਜ਼ਰਾਈਲ ਫਲਸਤੀਨੀ ਖੇਤਰ ਵਿੱਚ ਆਪਣੇ ਹਮਲੇ ਨੂੰ ਤੇਜ਼ ਕਰ ਰਿਹਾ ਹੈ ਅਤੇ ਗਾਜ਼ਾ ਯੁੱਧ ਨੂੰ ਰੋਕਣ ਵਾਲੀ ਜੰਗਬੰਦੀ ਅਜੇ ਵੀ ਲਾਗੂ ਹੈ। ਫੌਜ ਨੇ ਐਤਵਾਰ ਨੂੰ ਕਿਹਾ ਕਿ ਉਹ ਵੈਸਟ ਬੈਂਕ ਦੇ ਹੋਰ ਇਲਾਕਿਆਂ ਵਿੱਚ ਵੀ ਛਾਪੇਮਾਰੀ ਤੇਜ਼ ਕਰ ਰਹੀ ਹੈ ਅਤੇ ਅੱਤਵਾਦੀਆਂ ਦੇ ਗੜ੍ਹ ਜੇਨਿਨ ਵਿੱਚ ਟੈਂਕ ਭੇਜ ਰਹੀ ਹੈ।