ਖੈਬਰ ਪਖਤੂਨਖਵਾ ''ਚ ਫੌਜ ਦੀ ਕਾਰਵਾਈ ''ਚ ਅੱਠ ਅੱਤਵਾਦੀ ਢੇਰ
Tuesday, Jan 14, 2025 - 05:20 PM (IST)
ਖੈਬਰ ਪਖਤੂਨਖਵਾ (ਯੂ.ਐਨ.ਆਈ.)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਸੁਰੱਖਿਆ ਬਲਾਂ ਨੇ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਅਨੁਸਾਰ 12-13 ਜਨਵਰੀ, 2025 ਨੂੰ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਅੱਠ ਅੱਤਵਾਦੀ ਮਾਰੇ ਗਏ ਸਨ। ਬਿਆਨ ਅਨੁਸਾਰ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਟੈਂਕ ਜ਼ਿਲ੍ਹੇ ਵਿੱਚ ਇਹ ਕਾਰਵਾਈ ਕੀਤੀ। ਫੌਜ ਦੀ ਕਾਰਵਾਈ ਵਿੱਚ ਛੇ ਅੱਤਵਾਦੀ ਮਾਰੇ ਗਏ। ਖੈਬਰ ਜ਼ਿਲ੍ਹੇ ਦੀ ਤਿਰਾਹ ਘਾਟੀ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਲਾਸ ਏਂਜਲਸ 'ਚ ਤੇਜ਼ ਹਵਾਵਾਂ ਦੀ ਭਵਿੱਖਬਾਣੀ, ਅੱਗ ਦਾ ਖ਼ਤਰਾ ਬਰਕਰਾਰ
ਇਸ ਤੋਂ ਪਹਿਲਾਂ ਐਤਵਾਰ ਨੂੰ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਕਾਰਵਾਈਆਂ ਵਿੱਚ ਨੌਂ ਅੱਤਵਾਦੀ ਮਾਰੇ ਗਏ ਸਨ। ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (CRSS) ਦੁਆਰਾ ਜਾਰੀ 2024 ਦੀ ਰਿਪੋਰਟ ਅਨੁਸਾਰ ਕੁੱਲ 444 ਅੱਤਵਾਦੀ ਹਮਲਿਆਂ ਵਿੱਚ ਘੱਟੋ-ਘੱਟ 685 ਸੁਰੱਖਿਆ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲਾ ਸਾਲ ਪਾਕਿਸਤਾਨ ਦੇ ਨਾਗਰਿਕ ਅਤੇ ਫੌਜੀ ਸੁਰੱਖਿਆ ਬਲਾਂ ਲਈ ਇੱਕ ਦਹਾਕੇ ਦਾ ਸਭ ਤੋਂ ਘਾਤਕ ਸਾਲ ਸਾਬਤ ਹੋਇਆ। ਆਈ.ਐਸ.ਪੀ.ਆਰ ਦੇ ਡਾਇਰੈਕਟਰ ਜਨਰਲ ਅਨੁਸਾਰ ਸੁਰੱਖਿਆ ਬਲਾਂ ਨੇ ਪਿਛਲੇ ਸਾਲ ਕੁੱਲ 59,775 ਕਾਰਵਾਈਆਂ ਚਲਾਈਆਂ ਜਿਸ ਦੌਰਾਨ 925 ਅੱਤਵਾਦੀ ਮਾਰੇ ਗਏ ਅਤੇ 383 ਅਧਿਕਾਰੀ ਅਤੇ ਸੈਨਿਕ ਸ਼ਹੀਦ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।