29 ਦਿਨ ਬਾਅਦ ਅਰਮੀਨੀਆ-ਅਜ਼ਰਬੈਜਾਨ ਦੀ ਜੰਗ ਖਤਮ, ਟਰੰਪ ਨੇ ਦਿੱਤੀ ਵਧਾਈ

Monday, Oct 26, 2020 - 06:30 PM (IST)

29 ਦਿਨ ਬਾਅਦ ਅਰਮੀਨੀਆ-ਅਜ਼ਰਬੈਜਾਨ ਦੀ ਜੰਗ ਖਤਮ, ਟਰੰਪ ਨੇ ਦਿੱਤੀ ਵਧਾਈ

ਬਾਕੂ (ਬਿਊਰੋ): ਲੰਬੇ ਸਮੇਂ ਤੱਕ ਹਿੰਸਾ ਅਤੇ ਸੰਘਰਸ਼ ਦੇ ਬਾਅਦ ਅਰਮੀਨੀਆ ਅਤੇ ਅਜ਼ਰਬੈਜਾਨ ਮਨੁੱਖੀ ਜੰਗਬੰਦੀ ਦੇ ਲਈ ਤਿਆਰ ਹੋ ਗਏ ਹਨ। 29 ਦਿਨ ਤੱਕ ਜੰਗ ਦੇ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਜੰਗਬੰਦੀ ਦੇ ਪਾਲਣ 'ਤੇ ਮੁਹਰ ਲਗਾ ਦਿੱਤੀ। ਅੱਧੀ ਰਾਤ ਤੋਂ ਦੋਹਾਂ ਦੇਸ਼ਾਂ ਦੇ ਵਿਚ ਜੰਗਬੰਦੀ ਪ੍ਰਭਾਵ ਵਿਚ ਆ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਪ੍ਰਮੁੱਖਾਂ ਨੂੰ ਵਧਾਈ ਦਿੰਦੇ ਹੋਏ ਦੋਹਾਂ ਦੇਸ਼ਾਂ ਦੇ ਵਿਚ ਸ਼ਾਂਤੀ ਬਹਾਲੀ ਲਈ ਆਪਣੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੂੰ ਸ਼ਾਬਾਸ਼ੀ ਦਿੱਤੀ। ਇੱਥੇ ਦੱਸ ਦਈਏ ਕਿ ਨਾਗੋਰਨੋ-ਕਾਰਬਾਖ ਖੇਤਰ ਦੇ ਲਈ ਅਰਮੀਨੀਆ ਅਤੇ ਅਜ਼ਰਬੈਜਾਨ ਦੇ ਵਿਚ ਦਹਾਕਿਆਂ ਪੁਰਾਣਾ ਸੰਘਰਸ਼ ਹੈ। ਦੋਹਾਂ ਦੇਸ਼ਾਂ ਦੇ ਵਿਚ 29 ਸਤੰਬਰ ਤੋਂ ਇਕ ਵਾਰ ਫਿਰ ਜੰਗ ਛਿੜ ਗਈ ਸੀ। 

ਟਰੰਪ ਨੇ ਕੀਤਾ ਟਵੀਟ
ਡੋਨਾਲਡ ਟਰੰਪ ਨੇ ਟਵੀਟ ਕੀਤਾ,''ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਅਤੇ ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੂੰ ਵਧਾਈ। ਦੋਵੇਂ ਜੰਗਬੰਦੀ ਦੀ ਪਾਲਣਾ ਦੇ ਲਈ ਮੰਨ ਗਏ ਹਨ ਜੋ ਅੱਧੀ ਰਾਤ ਤੋਂ ਪ੍ਰਭਾਵ ਵਿਚ ਆ ਗਈ। ਕਈ ਜ਼ਿੰਦਗੀਆਂ ਬਚ ਜਾਣਗੀਆਂ। ਮੈਨੂੰ ਮੇਰੀ ਟੀਮ ਮਾਈਕ ਪੋਂਪਿਓ, ਸਟੀਵ ਬੇਗਨ ਅਤੇ ਨੈਸ਼ਨਲ ਸਿਕਓਰਿਟੀ ਕੌਂਸਲ 'ਤੇ ਇਸ ਸਮਝੌਤੇ ਲਈ ਮਾਣ ਹੈ।''

 

27 ਸਤੰਬਰ ਤੋਂ ਸ਼ੁਰੂ ਹੋਈ ਜੰਗ
ਇਸ ਤੋਂ ਪਹਿਲਾਂ ਨਾਗੋਰਨੋ-ਕਾਰਾਬਾਖ ਦੀ ਸੈਨਾ ਨੇ ਅਜ਼ਰਬੈਜਾਨ ਦੀ ਸੈਨਾ 'ਤੇ ਸ਼ਨੀਵਾਰ ਸ਼ਾਮ ਨੂੰ ਮਰਤੁਨਿ ਅਤੇ ਆਸਕੇਰਨ ਦੇ ਖੇਤਰਾਂ ਵਿਚ ਨਾਗਰਿਕਾਂ 'ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਸੀ। ਅਜ਼ਰਬੈਜਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੇ ਜਵਾਬ ਵਿਚ ਦੋਸ਼ ਲਗਾਇਆ ਸੀ ਕਿ ਅਰਮੀਨੀਆਈ ਸੈਨਾ ਨੇ ਅਜ਼ਰਬੈਜਾਨ ਦੇ ਟੈਰਟਰ, ਅਗਦਮ ਅਤੇ ਅਘਜਾਬੇਦੀ ਖੇਤਰਾਂ ਵਿਚ ਗੋਲੀਬਾਰੀ ਕੀਤੀ। ਨਾਗੋਰਨੋ-ਕਰਬਾਖ ਖੇਤਰ ਦੇ ਲਈ 27 ਸਤੰਬਰ ਨੂੰ ਮੁੜ ਜੰਗ ਸ਼ੁਰੂ ਹੋ ਗਈ ਸੀ। ਦੋਹਾਂ ਦੇਸ਼ਾਂ ਦੇ ਵਿਚ ਵਿਚੋਲਗੀ ਦੇ ਲਈ ਰੂਸ ਅਤੇ ਅਮਰੀਕਾ ਨੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਸਨ।

ਪੋਂਪਿਓ ਨੇ ਕੀਤੀ ਜੰਗਬੰਦੀ ਦੀ ਵਕਾਲਤ
ਇੱਥੇ ਦੱਸ ਦਈਏ ਕਿ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਅਜ਼ਰਬੈਜਾਨ ਅਤੇ ਅਰਮੀਨੀਆ ਦੇ ਵਿਚ ਜੰਗ ਚੱਲ ਰਹੀ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇਸ ਇਲਾਕੇ 'ਤੇ ਅਜ਼ਰਬੈਜਾਨ ਦਾ ਕਬਜ਼ਾ ਮੰਨਿਆ ਜਾਂਦਾ ਹੈ ਪਰ ਇੱਥੇ ਵੱਡੀ ਗਿਣਤੀ ਵਿਚ ਅਰਮੀਨੀਆਈ ਮੂਲ ਦੇ ਲੋਕ ਰਹਿੰਦੇ ਹਨ। ਪਿਛਲੇ ਹਫਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਜੰਗਬੰਦੀ ਦੇ ਲਈ ਗੱਲਬਾਤ ਕੀਤੀ ਸੀ।

ਪੜ੍ਹੋ ਇਹ ਅਹਿਮ ਖਬਰ- ਪੰਜ ਸਾਲਾਂ ਦੌਰਾਨ 26642 ਭਾਰਤੀ ਗੈਰਕਾਨੂੰਨੀ ਤੌਰ ’ਤੇ ਅਮਰੀਕਾ 'ਚ ਦਾਖ਼ਲ ਹੋਣ ਕਾਰਨ ਗ੍ਰਿਫ਼ਤਾਰ 

ਅਮਰੀਕਾ ਤੋਂ ਪਹਿਲਾਂ ਰੂਸ ਨੇ ਦੋ ਵਾਰੀ ਵਿਚੋਲਗੀ ਨਾਲ ਜੰਗਬੰਦੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦੋਵੇਂ ਬਾਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਸ਼ਨੀਵਾਰ ਤੱਕ ਦੋਹਾਂ ਦੇਸ਼ਾਂ ਦੇ ਵਿਚ ਜੰਗ ਨਾਲ ਮਰਨ ਵਾਲੇ ਅਰਮੀਨੀਆਈ ਲੋਕਾਂ ਦੀ ਗਿਣਤੀ 36 ਤੋਂ ਵੱਧ ਕੇ 963 ਹੋ ਗਈ ਜਦਕਿ ਅਜ਼ਰਬੈਜਾਨ ਵੱਲੋਂ ਉਸ ਦੇ 65 ਆਮ ਨਾਗਰਿਕ ਮਾਰੇ ਗਏ ਹਨ ਅਤੇ 298 ਜ਼ਖਮੀ ਹਨ। ਭਾਵੇਂਕਿ ਅਜ਼ਰਬੈਜਾਨ ਦੀ ਸੈਨਾ ਨੇ ਇਸ ਦੀ ਪੁਸ਼ਟੀ ਨਹੀ ਕੀਤੀ ਹੈ।


author

Vandana

Content Editor

Related News