ਸੰਯੁਕਤ ਰਾਸ਼ਟਰ ਕਪਲੈਕਸ ਦੇ ਬਾਹਰ ਹਥਿਆਰਬੰਦ ਵਿਅਕਤੀ ਗ੍ਰਿਫਤਾਰ
Friday, Dec 03, 2021 - 03:03 AM (IST)
ਨਿਊਯਾਰਕ - ਨਿਊਯਾਰਕ ਸਿਟੀ ਵਿਚ ਸੰਯੁਕਤ ਰਾਸ਼ਟਰ ਦੇ ਮੁੱਖ ਕੰਪਲੈਕਸ ਨੂੰ ਵੀਰਵਾਰ ਨੂੰ ਉਦੋਂ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ, ਜਦੋਂ ਇਕ ਵਿਅਕਤੀ ਨੂੰ ਇਸਦੇ ਮੁੱਖ ਗੇਟਾਂ ਵਿਚੋਂ ਇਕ ਦੇ ਬਾਹਰ ਘੁੰਮਦੇ ਦੇਖਿਆ ਗਿਆ, ਜਿਸ ਨੂੰ ਪੁਲਸ ਨੇ ਬੰਦੂਕ ਨਾਲ ਗ੍ਰਿਤਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਉਸਨੂੰ ਪਹਿਲੀ ਵਾਰ ਮੈਨਹਟਨ ਦੇ ਫਸਟ ਐਵੇਨਿਊ ’ਤੇ ਇੱਕ ਸੁਰੱਖਿਆ ਚੌਕੀ ਦੇ ਬਾਹਰ ਦੇਖਿਆ ਗਿਆ ਸੀ। ਇਸ ਦੇ ਲਗਭਗ ਤਿੰਨ ਘੰਟੇ ਬਾਅਦ, ਵਿਅਕਤੀ, ਜੋ ਕਿ 60 ਸਾਲਾਂ ਦਾ ਜਾਪਦਾ ਸੀ, ਨੂੰ ਦੁਪਹਿਰ 1:30 ਵਜੇ ਦੇ ਕਰੀਬ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਉਸਨੇ ਨੇ ਆਪਣੀ ਗਰਦਨ ’ਤੇ ਬੰਦੂਕ ਰੱਖੀ ਹੋਈ ਸੀ। ਸੰਯੁਕਤ ਰਾਸ਼ਟਰ ਦੇ ਕੰਪਲੈਕਸ ਦੇ ਆਲੇ-ਦੁਆਲੇ ਵਾੜ ਦੇ ਦਰਵਾਜ਼ੇ ਬੰਦ ਸਨ ਅਤੇ ਅਜਿਹਾ ਨਹੀਂ ਲੱਗਦਾ ਸੀ ਕਿ ਉਹ ਸੁਰੱਖਿਆ ਘੇਰੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੰਯੁਕਤ ਰਾਸ਼ਟਰ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ ਦੋਵਾਂ ਦਾ ਵੀਰਵਾਰ ਨੂੰ ਸੈਸ਼ਨ ਚੱਲ ਰਿਹਾ ਸੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਵਿਅਕਤੀ ਸੰਯੁਕਤ ਰਾਸ਼ਟਰ ਦਾ ਸਾਬਕਾ ਕਰਮਚਾਰੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।