ਇਟਲੀ ''ਚ ਅਰਮਨਪ੍ਰੀਤ ਸਿੰਘ ਨੇ ਵਧਾਇਆ ਭਾਈਚਾਰੇ ਦਾ ਮਾਣ, ਹਾਸਲ ਕੀਤੀ ਵੱਡੀ ਉਪਲਬਧੀ

Sunday, May 11, 2025 - 05:01 PM (IST)

ਇਟਲੀ ''ਚ ਅਰਮਨਪ੍ਰੀਤ ਸਿੰਘ ਨੇ ਵਧਾਇਆ ਭਾਈਚਾਰੇ ਦਾ ਮਾਣ, ਹਾਸਲ ਕੀਤੀ ਵੱਡੀ ਉਪਲਬਧੀ

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਦੇ ਭਾਰਤੀ ਬੱਚੇ ਜਿਸ ਰਫ਼ਤਾਰ ਨਾਲ ਇਟਲੀ ਦੇ ਵਿੱਦਿਅਦਕ ਖੇਤਰਾਂ ਵਿੱਚ ਕਾਮਯਾਬੀ ਦਾ ਨਵਾਂ ਇਤਿਹਾਸ ਲਿਖ ਰਹੇ ਹਨ, ਉਹ ਆਪਣੇ ਆਪ ਵਿੱਚ ਨਿਵੇਕਲੀ ਮਿਸਾਲ ਹੈ। ਇਸ ਬੁਲੰਦੀ ਨੂੰ ਬਰਕਰਾਰ ਰੱਖਣ ਲਈ ਨਵੀਆਂ ਪੈੜਾਂ ਪਾਉਣ ਵਾਲਿਆਂ ਵਿਚ ਸ਼ਾਮਲ ਹੋ ਚੁੱਕਾ ਹੈ ਭਾਰਤੀ ਮੂਲ ਦਾ ਅਰਮਨਪ੍ਰੀਤ ਸਿੰਘ (17), ਜਿਹੜਾ ਕਿ ਕੰਪਿਊਟਰ ਇੰਜਨੀਅਰਿੰਗ ਦਾ ਨਤੂਨੋ ਵਿਖੇ ਦਾ ਵਿਦਿਆਰਥੀ ਹੈ। ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੁਲੇਵਾਲ ਬਲਾਚੌਰ ਦੇ ਜਸਵੰਤ ਸਿੰਘ ਉਪੱਲ ਤੇ ਹਰਮੇਸ ਕੌਰ ਦੇ ਇਸ ਲਾਡਲੇ ਤੇ ਹੋਣਹਾਰ ਸਪੁੱਤਰ ਨੇ ਇਟਲੀ ਵਿੱਚ ਹੋਏ ਸਾਇਬਰ ਸਕਿਊਰਟੀ ਰਾਸ਼ਟਰੀ ਲੈਬ ਵੱਲੋਂ ਕਰਵਾਏ ਸਾਇਬਰ ਸਕਿਊਰਟੀ ਓਲੰਪਿਕ ਮੁਕਾਬਲੇ ਵਿੱਚ 4000 ਤੋਂ ਉਪੱਰ ਵਿੱਦਿਆਰਥੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਮਾਪਿਆਂ ਸਮੇਤ ਭਾਰਤੀ ਭਾਈਚਾਰੇ ਤੇ ਭਾਰਤ ਦੀ ਬੱਲੇ-ਬੱਲੇ ਕਰਵਾਈ ਹੈ।

PunjabKesari

PunjabKesari

ਇਟਲੀ ਦੇ 80 ਜ਼ਿਲ੍ਹਿਆਂ ਦੇ 480 ਸਕੂਲਾਂ ਦੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਵਿੱਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਪਛਾੜਨ ਵਾਲਾ ਅਰਮਨਪ੍ਰੀਤ ਸਿੰਘ ਪਹਿਲਾ ਪੰਜਾਬੀ ਭਾਰਤੀ ਹੈ ਜਿਸ ਨੇ ਇਸ ਮੁਕਾਬਲੇ ਦੇ 3 ਪੱਧਰਾਂ ਵਿੱਚੋਂ ਸਭ ਨੂੰ ਚਿੱਤ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਤੇਜ ਦਿਮਾਗੀ ਅਰਮਨਪ੍ਰੀਤ ਸਿੰਘ ਜਿਹੜਾ ਮਹਿਜ ਹਾਲੇ 17 ਕੁ ਸਾਲ ਦਾ ਮੁੱਛ-ਪੁੱਟ ਪੰਜਾਬੀ ਗੱਭਰੂ ਹੈ ਉਸ ਨੂੰ ਸਾਇਬਰ ਸਕਿਊਰਟੀ ਰਾਸ਼ਟਰੀ ਲੈਬ ਨੇ ਰਾਸ਼ਟਰੀ ਸਾਇਬਰ ਸਕਿਊਰਟੀ ਟੀਮ ਪਹਿਲੇ ਨੰਬਰ ਵਿੱਚ ਜਿੱਤ ਦੇ ਝੰਡੇ ਗੱਡਣ ਲਈ ਕੈਪਟਨ ਦੇ ਰੁਤਬੇ ਨਾਲ ਵੀ ਨਿਵਾਜਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ ਕਬੂਲੀ 'ਪੁਲਵਾਮਾ ਹਮਲੇ' 'ਚ ਭੂਮਿਕਾ, ਤਣਾਅ ਵਧਣ ਦਾ ਖਦਸ਼ਾ

ਉਸ ਦੀ ਇਸ ਕਾਮਯਾਬੀ ਨੇ ਇਟਲੀ ਦੇ ਸਾਇਬਰ ਸਕਿਊਰਟੀ ਓਲੰਪਿਕ ਮੁਕਾਬਲੇ ਨੂੰ ਨਵੀਂ ਰੰਗਤ ਦਿੰਦਿਆਂ ਇਸ ਗੱਲ ਨੂੰ ਇੱਕ ਵਾਰ ਫਿਰ ਪ੍ਰਮਾਣਿਤ ਕਰ ਦਿੱਤਾ ਹੈ ਕਿ ਪੰਜਾਬੀ ਭਾਰਤੀ ਸਿਰਫ਼ ਸਰੀਰਕ ਤੌਰ 'ਤੇ ਹੀ ਤਾਕਤਵਰ ਨਹੀਂ ਸਗੋਂ ਤੇਜ ਦਿਮਾਗ ਵਿੱਚ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸ ਜਿੱਤ ਲਈ ਅਰਮਨਪ੍ਰੀਤ ਸਿੰਘ ਦੇ ਪਰਿਵਾਰ ਸਮੇਤ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਵਿਸ਼ੇਸ਼ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News