ਟਰੰਪ ਮਹਾਦੋਸ਼ ਦੇ ਮਾਮਲੇ ਵਿਚ ਦਲੀਲਾਂ ਸ਼ੁਰੂ

Thursday, Jan 23, 2020 - 01:58 AM (IST)

ਟਰੰਪ ਮਹਾਦੋਸ਼ ਦੇ ਮਾਮਲੇ ਵਿਚ ਦਲੀਲਾਂ ਸ਼ੁਰੂ

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਇਤਿਹਾਸਕ ਮਹਾਦੋਸ਼ ਦੀ ਪ੍ਰਕਿਰਿਆ ਦੇ ਤਹਿਤ ਵੀਰਵਾਰ ਨੂੰ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਸ਼ੁਰੂਆਤੀ ਦਲੀਲਾਂ ਰੱਖਣੀ ਸ਼ੁਰੂ ਕੀਤੀ। ਹਾਊਸ ਇੰਟੈਲੀਜੈਂਸ ਕਮੇਟੀ ਦੇ ਮੁਖੀ ਐਡਮ ਸ਼ਿਫ ਨੇ ਸੈਨੇਟ ਵਿਚ ਆ ਕੇ ਕਿਹਾ ਕਿ ਟਰੰਪ ਨੂੰ ਸੱਤਾ ਦੇ ਗਲਤ ਇਸਤੇਮਾਲ ਅਤੇ ਕਾਂਗਰਸ ਦੇ ਕੰਮ ਵਿਚ ਅੜਿੱਕਾ ਡਾਹੁਣ ਲਈ ਅਹੁਦੇ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਡੈਮੋਕ੍ਰੇਟ ਕੋਲ ਇਸ ਮਾਮਲੇ ਵਿਚ ਆਪਣਾ  ਪੱਖ ਮਜ਼ਬੂਤ ਕਰਨ ਲਈ ਅਗਲੇ ਤਿੰਨ ਦਿਨਾਂ ਵਿਚ 24 ਘੰਟੇ ਦਾ ਸਮਾਂ ਹੈ ਅਤੇ ਇਸ ਤੋਂ ਬਾਅਦ ਵ੍ਹਾਈਟ ਹਾਊਸ ਦੇ ਵਕੀਲ ਟਰੰਪ ਦੇ ਬਚਾਅ ਵਿਚ ਦਲੀਲਾਂ ਦੇਣਗੇ।


author

Sunny Mehra

Content Editor

Related News