ਜਹਾਜ਼ ''ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ ''ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ

Thursday, Jan 09, 2025 - 12:16 PM (IST)

ਜਹਾਜ਼ ''ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ ''ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜੈੱਟਬਲੂ ਦੀ ਇੱਕ ਉਡਾਣ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਯਾਤਰੀ ਨੇ ਅਚਾਨਕ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਇਹ ਘਟਨਾ ਫਲਾਈਟ 161 ਵਿਚ ਵਾਪਰੀ, ਜੋ ਪੋਰਟੋ ਰੀਕੋ ਦੇ ਸੈਨ ਜੁਆਨ ਲਈ ਰਵਾਨਾ ਹੋਣ ਵਾਲੀ ਸੀ। ਦੋਸ਼ੀ ਯਾਤਰੀ ਦੀ ਪਛਾਣ ਏਂਜਲ ਲੁਈਸ ਟੋਰੇਸ ਮੋਰਾਲੇਸ ਵਜੋਂ ਹੋਈ ਹੈ, ਜੋ ਕਿ ਪੋਰਟੋ ਰੀਕੋ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਦੇ ਅਨੁਸਾਰ, ਹੋਰ ਯਾਤਰੀਆਂ ਨੇ ਤੁਰੰਤ ਮੋਰਾਲੇਸ ਨੂੰ ਰੋਕ ਲਿਆ।

ਇਹ ਵੀ ਪੜ੍ਹੋ: ਅਮਰੀਕਾ ਦੇ ਲਾਸ ਏਂਜਲਸ 'ਚ ਬੇਕਾਬੂ ਹੋਈ ਅੱਗ, 1 ਲੱਖ ਲੋਕਾਂ ਨੂੰ ਘਰ ਛੱਡਣ ਦੇ ਹੁਕਮ, 5 ਜਣਿਆਂ ਦੀ ਮੌਤ

ਇਹ ਘਟਨਾ ਮੰਗਲਵਾਰ ਸ਼ਾਮ 7:30 ਵਜੇ ਦੇ ਕਰੀਬ ਵਾਪਰੀ, ਜਦੋਂ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਜ਼ਮੀਨ 'ਤੇ ਹੌਲੀ ਗਤੀ ਨਾਲ ਚੱਲ ਰਿਹਾ ਸੀ। ਮੈਸੇਚਿਉਸੇਟਸ ਸਟੇਟ ਪੁਲਸ ਦੇ ਬੁਲਾਰੇ ਟਿਮ ਮੈਕਗੁਰਕ ਨੇ ਕਿਹਾ ਕਿ ਟੋਰੇਸ ਮੋਰਾਲੇਸ ਨੇ "ਅਚਾਨਕ ਅਤੇ ਬਿਨਾਂ ਕਿਸੇ ਚੇਤਾਵਨੀ ਦੇ" ਵਿੰਗ ਦੇ ਸਿਖਰ 'ਤੇ ਐਮਰਜੈਂਸੀ ਗੇਟ ਖੋਲ੍ਹ ਦਿੱਤਾ, ਜਿਸ ਨਾਲ ਐਮਰਜੈਂਸੀ ਸਲਾਈਡ ਚਾਲੂ ਹੋ ਗਈ। ਏਅਰਲਾਈਨ ਨੇ ਆਪਣੇ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਇਸ ਘਟਨਾ ਕਾਰਨ ਉਡਾਣ ਵਿੱਚ ਦੇਰੀ ਹੋਈ। ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਗਿਆ।

ਇਹ ਵੀ ਪੜ੍ਹੋ: ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਸਮੇਂ ਪੀਓ ਕੌਫੀ, ਮੌਤ ਦਾ ਖਤਰਾ ਵੀ ਹੋਵੇਗਾ ਘੱਟ

ਮੌਕੇ 'ਤੇ ਮੌਜੂਦ ਯਾਤਰੀਆਂ ਨੇ ਇਸਨੂੰ ਤਣਾਅਪੂਰਨ ਪਲ ਦੱਸਿਆ। ਫਲਾਈਟ ਵਿੱਚ ਸਵਾਰ ਇੱਕ ਯਾਤਰੀ ਫਰੈੱਡ ਵਿਨ ਨੇ ਮੀਡੀਆ ਨੂੰ ਦੱਸਿਆ ਕਿ ਮੇਰੇ ਪਿੱਛੇ ਇੱਕ ਪ੍ਰੇਮੀ-ਪ੍ਰੇਮਿਕਾ ਬਹਿਸ ਕਰ ਰਹੇ ਸਨ। ਇਸ ਦੌਰਾਨ ਅਚਾਨਕ ਪ੍ਰੇਮੀ ਗੁੱਸੇ ਵਿੱਚ ਆ ਗਿਆ ਅਤੇ ਉੱਠ ਕੇ ਐਮਰਜੈਂਸੀ ਗੇਟ ਵੱਲ ਭੱਜਿਆ ਅਤੇ ਉਸ ਨੂੰ ਖੋਲ੍ਹ ਦਿੱਤਾ। ਫਿਰ ਐੱਫ.ਬੀ.ਆਈ. ਏਜੰਟ ਨੇ ਉਸਨੂੰ ਫੜ ਲਿਆ ਅਤੇ ਹੱਥਕੜੀ ਲਗਾ ਦਿੱਤੀ। ਕੁਝ ਸਮੇਂ ਬਾਅਦ ਪੁਲਸ ਫਲਾਈਟ 'ਤੇ ਆਈ ਅਤੇ ਉਸਨੂੰ ਹੇਠਾਂ ਉਤਾਰ ਦਿੱਤਾ। 

ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ, ਜਾਣੋ ਕਿਸ ਨੰਬਰ 'ਤੇ ਹੈ ਭਾਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News