ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਆਤਿਸ਼ਬਾਜ਼ੀ ਦੌਰਾਨ ਹੋਇਆ ਧਮਾਕਾ, 3 ਲੋਕਾਂ ਦੀ ਮੌਤ

Thursday, Jan 02, 2025 - 10:05 AM (IST)

ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਆਤਿਸ਼ਬਾਜ਼ੀ ਦੌਰਾਨ ਹੋਇਆ ਧਮਾਕਾ, 3 ਲੋਕਾਂ ਦੀ ਮੌਤ

ਹੋਨੋਲੂਲੂ (ਏਜੰਸੀ)- ਹੋਨੋਲੁਲੂ ਦੇ ਇੱਕ ਇਲਾਕੇ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀ ਆਤਿਸ਼ਬਾਜ਼ੀ ਦੌਰਾਨ ਹੋਏ ਜ਼ਬਰਦਸਤ ਧਮਾਕੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੀਜੀ ਔਰਤ ਦੀ ਹਸਪਤਾਲ 'ਚ ਮੌਤ ਹੋ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਪਟਾਕੇ ਚਲਾਉਣ ਦੀ ਆਪਣੀ ਰਵਾਇਤ ਨੂੰ ਛੱਡ ਦੇਣ। ਅਧਿਕਾਰੀਆਂ ਨੇ ਗੈਰ-ਕਾਨੂੰਨੀ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੇ ਅਤੇ ਜ਼ਖਮੀ 20 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਹੋਨੋਲੂਲੂ ਪੁਲਸ ਮੁਖੀ ਆਰਥਰ ਲੋਗਨ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਇਹ ਧਮਾਕਾ ਤਿੰਨ ਮੰਜ਼ਿਲਾ ਘਰ 'ਚ ਉਸ ਸਮੇਂ ਹੋਇਆ ਜਦੋਂ ਮੋਰਟਾਰ ਵਰਗੇ ਪਟਾਕਿਆਂ ਦਾ ਬਲਦਾ ਬੰਡਲ ਮੇਜ਼ 'ਤੇ ਡਿੱਗ ਪਿਆ, ਜਿਸ ਕਾਰਨ ਪਟਾਕਿਆਂ ਨਾਲ ਭਰਿਆ ਡੱਬਾ ਅੱਗ ਦੀ ਲਪੇਟ 'ਚ ਆ ਗਿਆ ਅਤੇ ਧਮਾਕਾ ਹੋ ਗਿਆ। ਮੋਰਟਾਰ ਵਰਗੇ ਪਟਾਕਿਆਂ ਦੇ ਬੰਡਲ ਵਿੱਚ 50 ਦੇ ਕਰੀਬ ਪਟਾਕੇ ਸਨ। ਹੋਨੋਲੁਲੂ ਐਮਰਜੈਂਸੀ ਸਰਵਿਸਿਜ਼ ਵਿਭਾਗ ਦੇ ਡਾਇਰੈਕਟਰ ਡਾ. ਜਿਮ ਆਇਰਲੈਂਡ ਨੇ ਕਿਹਾ ਕਿ ਐਂਬੂਲੈਂਸ ਦੇ ਅਮਲੇ ਨੇ ਉੱਥੇ ਪਹੁੰਚ ਕੇ ਗੰਭੀਰ ਜ਼ਖਮੀ ਲੋਕਾਂ ਦਾ ਇਲਾਜ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਏ ਜਾਣ ਦੌਰਾਨ ਵੀ ਕੁਝ ਲੋਕ ਪਟਾਕੇ ਚਲਾ ਰਹੇ ਸਨ।

ਇਹ ਵੀ ਪੜ੍ਹੋ: 31 ਦਸੰਬਰ 2026 ਤੱਕ ਬਿਨਾਂ ਵੀਜ਼ਾ ਦੇ ਇਸ ਦੇਸ਼ ਦੀ ਯਾਤਰਾ ਕਰ ਸਕਣਗੇ ਭਾਰਤੀ

ਇਹ ਹਾਦਸਾ ਹੋਨੋਲੁਲੂ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸੰਯੁਕਤ ਯੂਐਸ ਏਅਰ ਫੋਰਸ ਅਤੇ ਨੇਵੀ ਬੇਸ ਨੇੜੇ ਇੱਕ ਘਰ ਦੇ ਬਾਹਰ ਹੋਇਆ। ਇਹ ਸਥਾਨ USS ਅਰੀਜ਼ੋਨਾ ਮੈਮੋਰੀਅਲ ਤੋਂ ਥੋੜ੍ਹੀ ਦੂਰੀ 'ਤੇ ਹੈ। USS ਐਰੀਜ਼ੋਨਾ ਮੈਮੋਰੀਅਲ ਉਨ੍ਹਾਂ ਸੈਨਿਕਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਿਨ੍ਹਾਂ ਨੇ ਪਰਲ ਹਾਰਬਰ ਉੱਤੇ ਹੋਏ  ਹਮਲੇ ਵਿੱਚ ਆਪਣੀ ਜਾਨ ਗਵਾਈ ਸੀ। ਇਸ ਹਮਲੇ ਤੋਂ ਬਾਅਦ ਹੀ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਹੋਇਆ ਸੀ। ਸੇਵਾ ਵਿਭਾਗ ਦੇ ਡਾਇਰੈਕਟਰ ਡਾਕਟਰ ਜਿਮ ਆਇਰਲੈਂਡ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਈ.ਐੱਮ.ਐੱਸ. ਵਿਚ ਮੇਰੇ 30 ਸਾਲਾਂ ਵਿੱਚ ਇਹ ਸਭ ਤੋਂ ਵੱਡੀ ਤ੍ਰਾਸਦੀ ਵਿੱਚੋਂ ਇੱਕ ਹੈ।" ਹੋਨੋਲੂਲੂ ਦੇ ਮੇਅਰ ਰਿਕ ਬਲੈਂਗਿਆਰਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News