Canada 'ਚ ਕਿਵੇਂ ਕਾਬੂ ਆਵੇਗੀ ਮਹਿੰਗਾਈ? ਵਿਰੋਧੀ ਧਿਰ ਨੇਤਾ Pierre ਨੇ 2 ਮਿੰਟ ਕਰ'ਤਾ ਸਾਫ

Tuesday, Jan 07, 2025 - 08:52 PM (IST)

Canada 'ਚ ਕਿਵੇਂ ਕਾਬੂ ਆਵੇਗੀ ਮਹਿੰਗਾਈ? ਵਿਰੋਧੀ ਧਿਰ ਨੇਤਾ Pierre ਨੇ 2 ਮਿੰਟ ਕਰ'ਤਾ ਸਾਫ

ਓਟਾਵਾ : ਕੈਨੇਡਾ ਵਿਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਦੇ ਅਸਤੀਫੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਸਨ, ਜਿਨ੍ਹਾਂ ਵਿਚੋਂ ਇਕ ਮਹਿੰਗਾਈ ਹੈ। ਹਾਲ ਦੇ ਸਮੇਂ ਵਿਚ ਵਿਰੋਧੀ ਧਿਰ ਨੇਤਾ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਸਿਰਫ ਦੋ ਮਿੰਟਾ ਵਿਚ ਹੀ ਦੱਸ ਦਿੱਤਾ ਕਿ ਕਿਸੇ ਦੇਸ਼ ਵਿਚ ਮਹਿੰਗਾਈ ਵਧਣ ਦਾ ਕਾਰਨ ਕੀ ਹੈ ਤੇ ਇਸ ਉੱਤੇ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਮਰਦਾਂ ਨਾਲੋਂ ਜ਼ਿਆਦਾ ਕਿਉਂ ਜਿਊਂਦੀਆਂ ਨੇ ਔਰਤਾਂ? ਹੈਰਾਨ ਕਰ ਦੇਵੇਗੀ ਰਿਪੋਰਟ

ਦਰਅਸਲ ਬਿਲੀਨੀਅਰ ਐਲੋਨ ਮਸਕ ਨੇ Conservative Party of Canada ਦੇ ਨੇਤਾ Pierre Marcel Poilievre ਦੀ ਇਕ ਵੀਡੀਓ ਐਕਸ ਉੱਤੇ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਕਿਸੇ ਥਾਂ ਵਰਕਰਾਂ ਦੇ ਸਮੂਹ ਨਾਲ Pierre ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਵਿਚੋਂ ਇਕ ਬੰਦਾ ਉਨ੍ਹਾਂ ਨੂੰ ਸਵਾਲ ਪੁੱਛ ਲੈਂਦਾ ਹੈ ਕਿ ਕਿਸੇ ਦੇਸ਼ ਦੀ ਖਰਾਬ ਹੋ ਰਹੀ ਮਹਿੰਗਾਈ ਦਰ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਇਸ ਉੱਤੇ Pierre ਜਵਾਬ ਦਿੰਦੇ ਹਨ ਕਿ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਕਿ ਅਸੀਂ ਵਧੇਰੇ ਖਰਚ ਉੱਤੇ ਰੋਕ ਲਾਈਏ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਟੈਕਸ ਤੇ ਵਧੇਰੇ ਇੰਟਰਸ ਰੇਟ ਮਹਿੰਗਾਈ ਦੇ ਲੱਛਣ ਹਨ। ਪਰ ਬਿਮਾਰੀ ਅਸਲ ਵਿਚ ਵਾਧੂ ਖਰਚੇ ਦੀ ਹੈ। ਸਰਕਾਰਾਂ ਅਸਲ ਵਿਚ ਬਹੁਤ ਜ਼ਿਆਦਾ ਖਰਚਾ ਕਰਦੀਆਂ ਹਨ। ਪਰ ਇਸ ਨੂੰ ਵਾਪਸ ਕਰਨ ਦੇ ਸਿਰਫ ਤਿੰਨ ਹੀ ਰਸਤੇ ਹਨ। ਪਹਿਲਾਂ ਟੈਕਸ ਵਧਾਉਣਾ, ਦੂਜਾ ਕਰਜ਼ਾ ਲੈਣਾ, ਜਿਸ ਦਾ ਮਤਲਬ ਹੈ ਬਾਅਦ ਵਿਚ ਹੋਰ ਟੈਕਸ ਦੀ ਤਿਆਰੀ ਤੇ ਤੀਜਾ ਹੈ ਹੋਰ ਪੈਸੇ ਛਾਪਣਾ।


ਇਹ ਵੀ ਪੜ੍ਹੋ : ShaadiDotcom ਦੇ CEO ਨੇ OYO ਤੋਂ ਮੰਗਿਆ ਡਿਸਕਾਊਂਟ ਕੋਡ, ਲੋਕ ਬੋਲੇ-Naughty...

ਉਨ੍ਹਾਂ ਨੇ ਇਸ ਉੱਤੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਸਭ ਤੋਂ ਆਸਾਨ ਲੱਗਦਾ ਹੈ ਪੈਸੇ ਪ੍ਰਿੰਟ ਕਰਨਾ। ਇਸ ਦੀ ਉਦਾਹਰਣ ਦਿੰਦਿਆਂ Pierre ਨੇ ਕਿਹਾ ਕਿ ਇਸ ਨੂੰ ਸਮਝਣਾ ਅਸਲ ਵਿਚ ਬਹੁਤ ਆਸਾਨ ਹੈ। ਮੰਨ ਲਓ ਤੁਹਾਡੇ ਕੋਲ 10 ਸੇਬ ਤੇ 10 ਡਾਲਰ ਹਨ। ਇਸ ਤੋਂ ਬਾਅਦ ਤੁਸੀਂ ਪੈਸੇ ਵਧਾਉਣ ਲਈ 10 ਡਾਲਰ ਹੋਰ ਪ੍ਰਿੰਟ ਕਰ ਲਏ ਪਰ ਤੁਹਾਡੇ ਕੋਲ ਅਜੇ ਵੀ 10 ਸੇਬ ਹੀ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਸੇਬਾਂ ਦੀ ਕੀਮਤ ਦੁੱਗਣੀ ਹੋ ਗਈ। ਇਸ ਨਾਲ ਹਰ ਸੇਬ ਦੀ ਕੀਮਤ ਵਧੀ ਹੈ ਨਾ ਕਿ ਡਾਲਰ ਦੀ ਕੀਮਤ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਵੀ ਆਮ ਲੋਕਾਂ ਉੱਤੇ ਵਧੇਰੇ ਟੈਕਸ ਥੋਪੇ ਜਾਣਗੇ ਹਾਲਾਤ ਹੋਰ ਖਰਾਬ ਹੁੰਦੇ ਜਾਣਗੇ। 

ਇਹ ਵੀ ਪੜ੍ਹੋ : ਮੁੜ ਲਾਕਡਾਊਨ ਦੀ ਤਿਆਰੀ! ਕੇਂਦਰੀ ਸਿਹਤ ਮੰਤਰੀ ਵੱਲੋਂ HMPV ਲਈ ਅਲਰਟ ਜਾਰੀ

ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ 700 ਬਿਲੀਅਨ ਡਾਲਰ ਕੈਸ਼ ਛਾਪਿਆ ਹੈ। ਸਾਡੇ ਕੋਲ 1.8 ਟ੍ਰਿਲੀਅਨ ਡਾਲਰ ਦੇ ਨੋਟ, ਸਿੱਕੇ ਤੇ ਬੈਂਕ ਡਿਪਾਜ਼ਿਟ ਸਨ ਤੇ ਇਸ ਵੇਲੇ ਇਹ ਵਧ ਕੇ 2.5 ਟ੍ਰਿਲੀਅਨ ਡਾਲਰ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਕਾਨਮੀ ਸਿਰਫ 4 ਫੀਸਦੀ ਵਧੀ ਹੈ ਤੇ ਕੈਸ਼ ਸਾਡੇ ਕੋਲ 40 ਫੀਸਦੀ ਵਧ ਗਿਆ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਪੈਸੇ ਕਿਸੇ ਚੀਜ਼ ਨਾਲੋਂ 10 ਗੁਣਾ ਤੇਜ਼ੀ ਨਾਲ ਵਧ ਰਹੇ ਹਨ। ਇਸ ਵੱਡਾ ਕਾਰਨ ਹੈ ਕਿ ਮਹਿੰਗਾਈ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਹੁਣ ਇਸ ਸੂਬੇ 'ਚ HMPV ਵਾਇਰਸ ਦਾ ਅਲਰਟ ਜਾਰੀ, ਜਾਣੋਂ ਲੱਛਣ ਤੇ ਬਚਣ ਦੇ ਤਰੀਕੇ

ਇਸ ਦੌਰਾਨ ਉਨ੍ਹਾਂ ਨੇ ਸਲਾਹ ਦਿੱਤੀ ਕਿ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਨਾਲ ਆਪਣੇ ਖਰਚੇ ਘਟਨਾਉਣੇ ਚਾਹੀਦੇ ਹਨ। ਇਕ ਇਕ ਡਾਲਰ ਵੱਲ ਧਿਆਨ ਦੇਣਾ ਚਾਹੀਦਾ ਹੈ। ਮੰਤਰੀਆਂ ਦੇ ਖਰਚਿਆਂ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ। ਸਰਕਾਰ ਨੂੰ ਵਾਧੂ ਸਰਕਾਰੀ ਖਰਚਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸਰਕਾਰ ਨੂੰ ਆਪਣੀ ਆਮਦਨ ਵਧਾ ਕੇ ਖਰਚੇ ਘਟਾਉਣੇ ਚਾਹੀਦੇ ਹਨ ਨਾ ਕਿ ਇਧਰੋਂ ਉਧਰੋਂ ਕਰਜ਼ੇ ਲੈ ਕੇ ਕੰਮ ਚਲਾਉਣਾ ਚਾਹੀਦਾ ਹੈ। ਸਿਰਫ ਇਹੀ ਤਰੀਕਾ ਹੈ ਕਿ ਜਿਸ ਨਾਲ ਅਸੀਂ ਪੈਸੇ ਪ੍ਰਿੰਟ ਕਰਨ ਤੋਂ ਬਚ ਸਕਦੇ ਹਾਂ ਤੇ ਦੇਸ਼ ਨੂੰ ਮਹਿੰਗਾਈ ਤੋਂ ਬਚਾ ਸਕਦੇ ਹਾਂ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Baljit Singh

Content Editor

Related News