ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਨੂੰ 6 ਸਾਲ ਦੀ ਸਜ਼ਾ

12/08/2022 1:08:08 PM

ਬਿਊਨਸ ਆਇਰਸ (ਬਿਊਰੋ): ਅਰਜਨਟੀਨਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਡੀ ਕਿਰਚਨਰ ਨੂੰ ਜਨਤਕ ਕੰਮਾਂ ਨਾਲ ਸਬੰਧਤ 1 ਬਿਲੀਅਨ ਡਾਲਰ ਦੀ ਧੋਖਾਧੜੀ ਮਾਮਲੇ ਵਿਚ ਛੇ ਸਾਲ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ 'ਤੇ ਉਮਰ ਭਰ ਲਈ ਜਨਤਕ ਅਹੁਦਾ ਸੰਭਾਲਣ 'ਤੇ ਪਾਬੰਦੀ ਲਗਾ ਦਿੱਤੀ। ਫਰਨਾਂਡੀਜ਼, ਜਿਸ ਨੇ 2007 ਅਤੇ 2015 ਦੇ ਵਿਚਕਾਰ ਦੋ ਵਾਰ ਦੇ ਕਾਰਜਕਾਲ ਲਈ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਇਸ ਦੌਰਾਨ ਉਹਨਾਂ ਨੂੰ ਅਨਿਯਮਿਤ ਜਨਤਕ ਕਾਰਜਾਂ ਦੇ ਠੇਕਿਆਂ ਨੂੰ ਲੈ ਕੇ ਤਿੰਨ ਜੱਜਾਂ ਦੀ ਬੈਂਚ ਨੇ "ਧੋਖੇਬਾਜ਼ ਪ੍ਰਸ਼ਾਸਨ" ਦਾ ਦੋਸ਼ੀ ਠਰਿਹਾਇਆ।

ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਨੂੰ ਫੌਰੀ ਕੈਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਸਜ਼ਾ ਖ਼ਿਲਾਫ਼ ਅਪੀਲ ਕਰ ਸਕਦੇ ਹਨ। ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਰਜਨਟੀਨਾ ਦੇ ਉਪ ਰਾਸ਼ਟਰਪਤੀ ਨੂੰ ਅਹੁਦੇ 'ਤੇ ਰਹਿੰਦੇ ਹੋਏ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਪ ਰਾਸ਼ਟਰਪਤੀ ਨੇ ਕੱਲ੍ਹ ਟਵੀਟ ਕੀਤਾ ਕਿ ਉਹ ਹੁਣ 2023 ਦੀਆਂ ਆਮ ਚੋਣਾਂ ਵਿੱਚ ਕਿਸੇ ਸਿਆਸੀ ਅਹੁਦੇ ਲਈ ਉਮੀਦਵਾਰ ਨਹੀਂ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੀ ਇੰਡੋਨੇਸ਼ੀਆ ਨੂੰ ਅਪੀਲ, ਕਿਹਾ- ਬਾਲੀ ਅੱਤਵਾਦੀ ਹਮਲਿਆਂ ਦੇ ਦੋਸ਼ੀ 'ਤੇ ਰੱਖੇ ਨਜ਼ਰ

ਕਈ ਹੋਰ ਕੇਸ, ਪਰ ਕੋਈ ਸਜ਼ਾ ਨਹੀਂ

ਇਹ ਫ਼ੈਸਲਾ ਪਹਿਲੀ ਵਾਰ ਹੈ ਜਦੋਂ ਫੁੱਟ ਪਾਊ ਰਾਜਨੀਤੀ ਕਰਨ ਵਾਲੀ ਫਰਨਾਂਡੇਜ਼ ਡੀ ਕਿਰਚਨਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪਰ ਉਹ ਪਹਿਲਾਂ ਵੀ ਕਈ ਹੋਰ ਮਾਮਲਿਆਂ ਵਿਚ ਦੋਸ਼ੀ ਰਹੀ ਹੈ, ਜਿਸ ਵਿਚ ਉਹ ਜਾਂ ਤਾਂ ਬਰੀ ਹੋ ਗਈ ਸੀ ਜਾਂ ਮੁਕੱਦਮੇ ਵਿਚ ਜਾਣ ਤੋਂ ਪਹਿਲਾਂ ਹੀ ਕੇਸ ਖਾਰਜ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚ 1994 ਦੇ ਬੰਬ ਧਮਾਕਿਆਂ ਵਿੱਚ ਈਰਾਨ ਦੀ ਸ਼ਮੂਲੀਅਤ ਨੂੰ ਦਬਾਉਣ ਲਈ ਈਰਾਨ ਸਰਕਾਰ ਨਾਲ ਮਿਲੀਭੁਗਤ ਦੇ ਦੋਸ਼ ਸ਼ਾਮਲ ਹਨ। ਜਿਸ ਵਿੱਚ AMIA ਯਹੂਦੀ ਕਲਚਰਲ ਸੈਂਟਰ ਵਿੱਚ 85 ਲੋਕ ਮਾਰੇ ਗਏ ਸਨ। ਉਸ ਦੇ ਖ਼ਿਲਾਫ਼ ਸਭ ਤੋਂ ਤਾਜ਼ਾ ਮਾਮਲਾ ਨੋਟਬੁੱਕ ਸਕੈਂਡਲ ਹੈ, ਜਿਸ ਵਿੱਚ ਉਸ 'ਤੇ ਰਿਸ਼ਵਤ ਦੇ ਬਦਲੇ ਜਨਤਕ ਕੰਮਾਂ ਦੇ ਠੇਕੇ ਦੇਣ ਦੇ ਦੋਸ਼ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News