ਅਰਜਨਟੀਨਾ ਕੋਵਿਡ-19 ਦੇ ਮੱਦੇਨਜ਼ਰ ਸੈਲਾਨੀਆਂ ਲਈ ਬੰਦ ਕਰੇਗਾ ਸਰਹੱਦਾਂ
Thursday, Dec 24, 2020 - 08:56 AM (IST)
ਬਿਊਨਸ ਆਇਰਸ- ਅਰਜਨਟੀਨਾ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 25 ਦਸੰਬਰ ਤੋਂ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰੇਗਾ ਤੇ ਦੇਸ਼ ਵਿਚ ਆਉਣ ਵਾਲਿਆਂ ਲਈ ਜ਼ਰੂਰੀ ਕਾਰਵਾਈਆਂ ਨੂੰ ਸਖ਼ਤ ਕਰੇਗਾ।
ਸਥਾਨਕ ਰਿਪੋਰਟਾਂ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਖ਼ਬਰਾਂ ਮੁਤਾਬਕ ਅਰਜਨਟੀਨਾ ਦੀ ਸਰਕਾਰ ਨੇ ਨਵੰਬਰ ਵਿਚ ਕੋਰੋਨਾ ਨੈਗੇਟਿਵ ਪਾਏ ਗਏ ਗੁਆਂਢੀ ਮੁਲਕਾਂ ਦੇ ਸੈਲਾਨੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ। ਹੁਣ ਅਰਜਨਟੀਨਾ ਵਿਚ ਸੈਲਾਨੀਆਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਹੋਵੇਗੀ ਜਦਕਿ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਇਹ ਨਿਯਮ 8 ਜਨਵਰੀ, 2021 ਤੱਕ ਲਾਗੂ ਰਹੇਗਾ।
ਜ਼ਿਕਰਯੋਗ ਹੈ ਕਿ ਅਰਜਨਟੀਨਾ ਨੇ ਇਟਲੀ, ਡੈਨਮਾਰਕ, ਨੀਦਰਲੈਂਡ ਅਤੇ ਆਸਟ੍ਰੇਲੀਆ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਵੀ ਰੱਦ ਕਰ ਦਿੱਤਾ ਹੈ। ਯੂ. ਕੇ. ਵਿਚ ਨਵੇਂ ਫੈਲੇ ਵਾਇਰਸ ਕਾਰਨ ਅਰਜਨਟੀਨਾ ਨੇ ਇੱਥੇ ਲਈ ਵੀ ਫਲਾਈਟਾਂ ਰੱਦ ਕਰ ਦਿੱਤੀਆਂ ਹਨ।