ਮਹਾਮਾਰੀ 'ਚ ਬਾਹਰ ਖਾਣ ਲਈ ਟੈਂਟ ਸੁਰੱਖਿਅਤ ਤਰੀਕਾ?

Wednesday, Nov 25, 2020 - 02:23 AM (IST)

ਮਹਾਮਾਰੀ 'ਚ ਬਾਹਰ ਖਾਣ ਲਈ ਟੈਂਟ ਸੁਰੱਖਿਅਤ ਤਰੀਕਾ?

ਵਾਸ਼ਿੰਗਟਨ-ਕੀ ਮੌਜੂਦਾ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਾਹਰ ਖਾਣਾ ਖਾਣ ਵਾਲੇ ਲੋਕਾਂ ਲਈ 'ਡਾਈਨਿੰਗ ਟੈਂਟ' ਇਕ ਸੁਰੱਖਿਅਤ ਤਰੀਕਾ ਹੈ? ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਖੁੱਲੇ 'ਚ ਬਣੇ 'ਡਾਈਨਿੰਗ ਟੈਂਟ' ਆਮ ਤੌਰ 'ਤੇ ਬੰਦ ਥਾਵਾਂ ਦੀ ਤੁਲਨਾ 'ਚ ਜ਼ਿਆਦਾ ਸੁਰੱਖਿਅਤ ਹੁੰਦੇ ਹਨ ਪਰ ਸਾਵਧਾਨੀ ਇਹ ਹੋਣੀ ਚਾਹੀਦੀ ਹੈ ਕਿ ਉਹ ਸਾਰੇ ਸਮਾਨ ਨਾ ਹੋਣ। ਕਈ ਰੈਸਟੋਰੈਂਟ ਇਕੱਠੇ ਭੋਜਣ ਕਰਨ ਵਾਲਿਆਂ ਲੋਕਾਂ ਲਈ ਵਿਅਕਤੀਗਤ ਟੈਂਟ ਜਾਂ ਬਾਹਰੀ ਢਾਂਚਿਆਂ ਦਾ ਨਿਰਮਾਣ ਕਰ ਰਹੇ ਹਨ।

ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ

ਬੰਦ ਥਾਵਾਂ 'ਤੇ ਕੋਰੋਨਾ ਵਾਇਰਸ ਆਸਾਨੀ ਨਾਲ ਫੈਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਢਾਂਚਿਆਂ ਨੂੰ ਚੰਗੀ ਤਰ੍ਹਾਂ ਨਾਲ ਹਵਾਦਾਰ ਬਣਾਇਆ ਜਾਣਾ ਚਾਹੀਦਾ। ਉਦਾਹਰਣ ਲਈ ਚਾਰ ਦੀਵਾਰੀ ਅਤੇ ਛੱਤ ਵਾਲਾ ਟੈਂਟ 'ਇਨਡੋਰ' ਖਾਣਾ ਖਾਣ ਦੀ ਤੁਲਨਾ 'ਚ ਜ਼ਿਆਦਾ ਹਵਾਦਾਰ ਨਹੀਂ ਹੋ ਸਕਦਾ ਹੈ। ਕਾਰਨੇਲ ਯੂਨੀਵਰਸਿਟੀ ਦੇ ਜਨਤਕ ਸਿਹਤ ਮਾਹਰ ਡਾਂ. ਆਈਜੈਕ ਵੀਜਫਿਊਜ਼ ਕਹਿੰਦੇ ਹਨ ਕਿ ਢਾਂਚਿਆਂ 'ਚ ਹਵਾ ਦਾ ਜਿੰਨਾ ਜ਼ਿਆਦਾ ਪ੍ਰਵਾਹ ਹੁੰਦਾ ਹੈ, ਉਹ ਉਨ੍ਹਾਂ ਹੀ ਵਧੀਆ ਹੁੰਦਾ ਹੈ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

'ਯੂਨੀਵਰਸਿਟੀ ਆਫ ਮਿਨੇਸੋਟਾ ਸਕੂਲ ਆਫ ਪਬਲਿਕ ਹੈਲਥ' ਦੇ ਪ੍ਰੋਫੈਸਰ ਕ੍ਰੇਗ ਹੇਡਬਰਗ ਮੁਤਾਬਕ 'ਇਗਲੂ' ਜਾਂ ਵਿਅਕਤੀਗਤ ਟੈਂਟ ਇਕ ਰਚਨਾਤਮਕ ਹੱਲ ਹਨ ਪਰ ਇਸ ਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ। 'ਯੂਨੀਵਰਸਿਟੀ ਆਫ ਮਿਸ਼ੀਗਨ ਸਕੂਲ ਆਫ ਪਬਲਿਕ ਹੈਲਥ' 'ਚ ਸਹਾਇਕ ਪ੍ਰੋਫੈਸਰ ਆਬਰੀ ਗਾਡਰਨ ਨੇ ਕਿਹਾ ਕਿ ਦੋ ਪਾਰਟੀਆਂ ਵਿਚਾਲੇ ਟੈਂਟ ਨੂੰ ਸਾਫ ਕੀਤਾ ਜਾਣਾ ਚਾਹੀਦਾ ਅਤੇ ਘਟੋ-ਘੱਟ 20 ਮਿੰਟ ਲਈ ਉਸ ਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਉਨ੍ਹਾਂ ਦਾ ਸੁਝਾਅ ਹੈ ਕਿ ਸੰਪਰਕ ਘੱਟ ਕਰਨ ਲਈ ਖਾਣਾ ਬਾਹਰ ਹੀ ਕਿਸੇ ਟ੍ਰੇਅ 'ਤੇ ਰੱਖਿਆ ਜਾਣਾ ਚਾਹੀਦਾ। ਕਈ ਰੈਸਟੋਰੈਂਟ ਲਈ ਟੈਂਟ ਮੌਜੂਦਾ ਦੌਰ 'ਚ ਆਰਥਿਕ ਮਦਦਗਾਰ ਵੀ ਸਾਬਤ ਹੋ ਰਹੇ ਹਨ। ਕਈ ਰੈਸਟੋਰੈਂਟ ਆਪਣੇ ਗਾਹਕਾਂ ਤੋਂ ਇਸ ਲਈ ਜ਼ਿਆਦਾ ਪੈਸੇ ਲੈ ਰਹੇ ਹਨ। ਰੈਸਟੋਰੈਂਟ ਪਾਰਟੀ ਖਤਮ ਹੋਣ ਤੋਂ ਬਾਅਦ ਟੈਂਟਾਂ ਦੀ ਸਫਾਈ ਕਰਦੇ ਹਨ ਅਤੇ ਅੱਧੇ ਘੰਟੇ ਤੱਕ ਉਥੋਂ ਹਵਾ ਨੂੰ ਬਾਹਰ ਕੱਢਿਆ ਜਾਂਦਾ ਹੈ।


author

Karan Kumar

Content Editor

Related News