ਮਾਂ ਦੀ ਮਮਤਾ! ਬੱਚੇ ਨੂੰ ਬਚਾਉਣ ਲਈ ਲਾਈ ਸੀ ਜਾਨ ਪਰ ਜ਼ਿੰਦਗੀ ਦੀ ਜੰਗ ਹਾਰਿਆ 'ਆਰਚੀ'
Monday, Aug 08, 2022 - 02:05 PM (IST)
ਲੰਡਨ: ਬ੍ਰਿਟੇਨ ਵਿੱਚ ਚਰਚਾ ਵਿਚ ਰਹੇ 12 ਸਾਲਾ ਬੱਚੇ ਆਰਚੀ ਦੀ ਸ਼ਨੀਵਾਰ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। 12 ਸਾਲਾ ਬੱਚਾ, ਜੋ 4 ਮਹੀਨਿਆਂ ਤੋਂ ਕੋਮਾ ਵਿੱਚ ਸੀ, ਦੀ ਡਾਕਟਰਾਂ ਵੱਲੋਂ ਜੀਵਨ ਸਹਾਇਤਾ ਪ੍ਰਣਾਲੀ ਨੂੰ ਹਟਾਉਣ ਤੋਂ ਬਾਅਦ ਮੌਤ ਹੋ ਗਈ। ਹਾਲਾਂਕਿ ਡਾਕਟਰ ਨੇ ਕਿਹਾ ਸੀ ਕਿ ਐੱਮ.ਆਰ.ਆਈ. ਟੈਸਟ ਮੁਤਾਬਕ ਉਸ ਦਾ ਦਿਮਾਗ ਡੈੱਡ ਹੋ ਚੁੱਕਾ ਹੈ, ਜਿਸ ਕਾਰਨ ਆਰਚੀ ਕੋਮਾ ਤੋਂ ਬਾਹਰ ਨਹੀਂ ਆ ਸਕੇਗਾ, ਇਸ ਲਈ ਉਸ ਦਾ ਲਾਈਫ ਸਪੋਰਟ ਸਿਸਟਮ ਹਟਾ ਦੇਣਾ ਚਾਹੀਦਾ ਹੈ। ਜਦੋਂ ਕਿ ਆਰਚੀ ਦੀ ਮਾਂ ਡਾਂਸ ਮੰਨਦੀ ਸੀ ਕਿ ਉਸ ਦਾ ਪੁੱਤਰ ਲੜ ਰਿਹਾ ਸੀ ਅਤੇ ਉਸ ਦਾ ਦਿਲ ਧੜਕ ਰਿਹਾ ਸੀ, ਉਸਨੂੰ ਯਕੀਨ ਸੀ ਕਿ ਉਹ ਜ਼ਰੂਰ ਰਿਸਪਾਂਸ ਦੇਵੇਗਾ। ਇਸ ਦੇ ਲਈ ਡਾਂਸ ਨੇ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਅਤੇ ਆਪਣੇ ਪੁੱਤਰ ਦੇ ਹੱਕਾਂ ਲਈ ਲੰਬੀ ਲੜਾਈ ਵੀ ਲੜੀ ਸੀ। ਆਰਚੀ ਦੀ ਮਾਂ ਹੋਲੀ ਡਾਂਸ ਨੇ ਕਿਹਾ ਕਿ ਹਸਪਤਾਲ ਵੱਲੋਂ ਇਲਾਜ ਬੰਦ ਕਰਨ ਦੀ ਕਵਾਇਦ ਸ਼ੁਰੂ ਕਰਨ ਤੋਂ ਲਗਭਗ 2 ਘੰਟੇ ਬਾਅਦ ਦੁਪਹਿਰ 12:15 ਵਜੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ ਜਗ੍ਹਾ ਦਿਸੀ ਸਪੋਰਟਸ ਕਾਰ
ਆਰਚੀ ਨੂੰ ਵਿਸ਼ੇਸ਼ ਨਰਸਿੰਗ ਹੋਮ ਵਿੱਚ ਤਬਦੀਲ ਕਰਨ ਦੀ ਪਰਿਵਾਰ ਦੀ ਬੇਨਤੀ ਨੂੰ ਬ੍ਰਿਟਿਸ਼ ਅਦਾਲਤਾਂ ਨੇ ਰੱਦ ਕਰ ਦਿੱਤਾ ਸੀ। ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਦੂਜੀ ਵਾਰ ਇਨਕਾਰ ਕਰ ਦਿੱਤਾ ਸੀ। ਹਸਪਤਾਲ ਦੇ ਬਾਹਰ ਰੋਂਦੇ ਹੋਏ ਡਾਂਸ ਨੇ ਕਿਹਾ, "ਉਹ ਅੰਤ ਤੱਕ ਲੜਦਾ ਰਿਹਾ।" ਆਰਚੀ ਦੀ ਦੇਖ਼ਭਾਲ ਕਾਨੂੰਨੀ ਬਹਿਸ ਦਾ ਵਿਸ਼ਾ ਬਣ ਗਈ, ਕਿਉਂਕਿ ਉਸਦੇ ਮਾਪਿਆਂ ਨੇ ਹਸਪਤਾਲ ਨੂੰ ਉਸ ਦਾ ਇਲਾਜ ਜਾਰੀ ਰੱਖਣ ਦੀ ਮੰਗ ਕੀਤੀ ਸੀ। ਇਸ ਦੇ ਉਲਟ, ਡਾਕਟਰਾਂ ਨੇ ਦਲੀਲ ਦਿੱਤੀ ਕਿ ਉਸ ਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਸ ਨੂੰ ਮਰਨ ਦਿੱਤਾ ਜਾਣਾ ਚਾਹੀਦਾ ਹੈ। ਬ੍ਰਿਟਿਸ਼ ਅਦਾਲਤਾਂ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਲਾਜ ਨੂੰ ਖ਼ਤਮ ਕਰਨਾ ਉਸ ਦੇ ਹਿੱਤ ਵਿੱਚ ਸੀ। ਆਰਚੀ ਦੀ ਮਾਂ ਮੁਤਾਬਕ 17 ਅਪ੍ਰੈਲ ਨੂੰ ਵਾਪਰੇ ਇਕ ਹਾਦਸੇ ਤੋਂ ਬਾਅਦ ਆਰਚੀ ਕੋਮਾ ਵਿਚ ਚਲਾ ਗਿਆ ਸੀ।