ਅਰਬ ਦੇਸ਼ ਦੇ ਮੰਤਰੀਆਂ ਨੇ ਯੇਰੂਸ਼ਲਮ ਮੁੱਦੇ ''ਤੇ ਟਰੰਪ ਦਾ ਫੈਸਲਾ ਪਲਟਣ ਦੀ ਕੀਤੀ ਮੰਗ

12/10/2017 10:54:56 AM

ਕਾਹਿਰਾ (ਭਾਸ਼ਾ)— ਅਰਬ ਦੇਸ਼ ਦੇ ਵਿਦੇਸ਼ ਮੰਤਰੀਆਂ ਨੇ ਅਮਰੀਕਾ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਟਰੰਪ ਦੇ ਇਸ ਫੈਸਲੇ ਨੂੰ ਕੌਮਾਂਤਰੀ ਕਾਨੂੰਨ ਦਾ ਉਲੰਘਣ ਦੱਸਿਆ। ਪ੍ਰਸਤਾਵ 'ਚ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਤੋਂ ਇਕ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ, ਜਿਸ 'ਚ ਟਰੰਪ ਦੇ ਫੈਸਲੇ ਦੀ ਆਲੋਚਨਾ ਕੀਤੀ ਜਾਵੇ। ਹਾਲਾਂਕਿ ਇਹ ਅਨੁਮਾਨ ਵੀ ਜਤਾਇਆ ਜਾ ਰਿਹਾ ਹੈ ਕਿ ਇਸ ਫੈਸਲੇ ਨੂੰ ਲੈ ਕੇ ਅਮਰੀਕਾ ਵੀਟੋ ਦਾ ਇਸਤੇਮਾਲ ਕਰ ਸਕਦਾ ਹੈ। 
ਸ਼ਨੀਵਾਰ ਦੀ ਰਾਤ ਨੂੰ ਸ਼ੁਰੂ ਹੋਈ ਐਮਰਜੈਂਸੀ ਬੈਠਕ ਵਿਚ ਪੇਸ਼ ਦੋ ਪੰਨਿਆਂ ਦੇ ਪ੍ਰਸਤਾਵ 'ਚ ਅਮਰੀਕੀ ਉਤਪਾਦਾਂ ਦਾ ਬਾਈਕਾਟ ਕਰਨ ਜਾਂ ਵਾਸ਼ਿੰਗਟਨ ਨਾਲ ਸੰਬੰਧਾਂ ਨੂੰ ਮੁਅੱਤਲ ਕਰਨ ਵਰਗੀ ਕਿਸੇ ਵੀ ਕਾਰਵਾਈ ਦਾ ਜ਼ਿਕਰ ਨਹੀਂ ਹੈ। ਗਾਜਾ ਪੱਟੀ ਅਤੇ ਵੈਸਟ ਬੈਂਕ 'ਚ ਸੜਕਾਂ 'ਤੇ ਫਿਲਸਤੀਨੀ ਲੋਕਾਂ ਦੀ ਜੋ ਨਾਰਾਜ਼ਗੀ ਨਜ਼ਰ ਆਈ, ਇਹ ਕਦਮ ਉਸ ਦੇ ਮੁਤਾਬਕ ਨਹੀਂ ਹੈ। ਇੱਥੇ ਟਰੰਪ ਦੇ ਫੈਸਲੇ ਵਿਰੁੱਧ ਤਿੰਨ ਦਿਨ ਤੱਕ ਹਿੰਸਕ ਪ੍ਰਦਰਸ਼ਨ ਹੋਏ। ਇਹ ਲੰਬੀ ਲੜਾਈ ਹੋਰ ਤੇਜ਼ ਹੋਵੇਗੀ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਮੰਤਰੀ ਮਹੀਨੇ ਦੇ ਅੰਦਰ ਫਿਰ ਮੁਲਾਕਾਤ ਕਰਨਗੇ।


Related News