ਥਾਈਲੈਂਡ ''ਚ ਕੋਰੋਨਾ ਮਹਾਮਾਰੀ ਨੂੰ ''ਐਂਡੇਮਿਕ'' ਐਲਾਨ ਕਰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ
Friday, Jan 28, 2022 - 11:06 PM (IST)
ਬੈਂਕਾਕ-ਥਾਈਲੈਂਡ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਨ੍ਹਾਂ ਦੇ ਤਹਿਤ ਕੋਰੋਨਾ ਵਾਇਰਸ ਮਹਾਮਾਰੀ ਨੂੰ 'ਐਂਡੇਮਿਕ' ਭਾਵ 'ਸਥਾਨਕ ਬੀਮਾਰੀ' ਐਲਾਨ ਕਰਨ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਥਾਈਲੈਂਡ ਤਿੰਨ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਪਰ ਜਨ ਸਿਹਤ ਮੰਤਰਾਲਾ ਦੇ ਬੁਲਾਰੇ ਰੰਗਰੂਐਂਗ ਕਿਤਫਾਤੀ ਨੇ ਕਿਹਾ ਕਿ ਕੋਵਿਡ-19 ਨੂੰ ਐਂਡੇਮਿਕ (ਅਜਿਹੀ ਬੀਮਾਰੀ ਜੋ ਫਲੂ ਜਾਂ ਖਸਰੇ ਦੀ ਤਰ੍ਹਾਂ ਸਥਾਨਕ ਪੱਧਰ 'ਤੇ ਬਣੀ ਰਹੇਗੀ) ਦਾ ਦਰਜਾ ਦੇਣ 'ਤੇ ਕੋਈ ਵੀ ਫੈਸਲਾ ਲੈਣ 'ਚ ਘਟੋ-ਘੱਟ 6 ਮਹੀਨੇ ਤੋਂ ਸਾਲ ਭਰ ਤੱਕ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੱਠੀ ਪੈਣ ਲੱਗੀ ਕੋਰੋਨਾ ਦੀ ਰਫ਼ਤਾਰ, 3096 ਨਵੇਂ ਮਾਮਲੇ ਆਏ ਸਾਹਮਣੇ ਤੇ 25 ਲੋਕਾਂ ਦੀ ਹੋਈ ਮੌਤ
ਕਿਤਫਾਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਡਾਟਾ 'ਤੇ ਧਿਆਨ ਦੇਣਾ ਹੋਵੇਗਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅੰਕੜੇ ਮੌਜੂਦਾ ਪੱਧਰ 'ਤੇ ਬਣੇ ਰਹਿਣ ਜਾਂ ਫਿਰ ਦਿਸ਼ਾ-ਨਿਰਦੇਸ਼ਾਂ ਤਿਆਰ ਕੀਤੇ ਹਨ, ਉਨ੍ਹਾਂ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਦੇ ਤਿੰਨ ਮਾਪਦੰਡ ਤੈਅ ਕੀਤੇ ਗਏ ਹਨ। ਪਹਿਲਾ, ਦੇਸ਼ 'ਚ ਰੋਜ਼ਾਨਾ 10 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ।
ਇਹ ਵੀ ਪੜ੍ਹੋ : ਮਿਆਂਮਾਰ 'ਚ 2021 'ਚ 16 ਲੱਖ ਲੋਕਾਂ ਨੇ ਗੁਆਈਆਂ ਨੌਕਰੀਆਂ : ਆਈ.ਐੱਲ.ਓ.
ਦੂਜਾ, ਮੌਤ ਦਰ ਹਸਪਤਾਲ 'ਚ ਦਾਖਲ ਇਨਫੈਕਟਿਡਾਂ ਦੀ ਕੁੱਲ ਗਿਣਤੀ ਦਾ 0.1 ਫੀਸਦੀ ਤੋਂ ਜ਼ਿਆਦਾ ਨਾ ਹੋਵੇ। ਤੀਸਰਾ, ਉੱਚ ਖ਼ਤਰੇ ਵਾਲੇ 80 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ। ਕਿਤਫਾਤੀ ਨੇ ਦੱਸਿਆ ਕਿ ਥਾਈਲੈਂਡ 'ਚ ਫਿਲਹਾਲ ਰੋਜ਼ਾਨਾ 7 ਤੋਂ 9 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ ਜਦਕਿ ਮੌਤ ਦਰ ਘੱਟ ਕੇ 0.1 ਫੀਸਦੀ ਹੋ ਗਈ ਹੈ ਅਤੇ ਉੱਚ ਖ਼ਤਰੇ ਵਾਲੇ 80 ਫੀਸਦੀ ਤੋਂ ਜ਼ਿਆਦਾ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਵੀ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਸਰਹੱਦੀ ਮੁੱਦੇ 'ਤੇ ਭਾਰਤ ਨਾਲ ਗੱਲਬਾਤ ਦਾ ਨਵਾਂ ਦੌਰ 'ਸਕਾਰਾਤਮਕ ਤੇ ਰਚਨਾਤਮਕ' ਰਿਹਾ : ਚੀਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।