ਖ਼ੁਸ਼ਖ਼ਬਰੀ! ਕੈਨੇਡਾ ''ਚ ਇਸ ਤਾਰੀਖ਼ ਤੋਂ ਜਾ ਸਕਣਗੇ ਮਾਪੇ ਤੇ ਇਹ ਰਿਸ਼ਤੇਦਾਰ

10/07/2020 3:37:58 PM

ਓਟਾਵਾ- ਕੈਨੇਡਾ ਵਿਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ ਕਿ ਇੱਥੇ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਸੱਦ ਸਕਣਗੇ। ਹੁਣ 13 ਅਕਤੂਬਰ ਤੋਂ 3 ਨਵੰਬਰ ਤੱਕ ਮਾਪਿਆਂ/ ਦਾਦਕਿਆਂ/ਨਾਨਕਿਆਂ ਨੂੰ ਪੱਕੀ ਇਮੀਗ੍ਰੇਸ਼ਨ ਲਈ ਅਪਲਾਈ ਕਰਨ ਵਾਲੇ ਪ੍ਰੋਗਰਾਮ ਨੂੰ ਮੁੜ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਕਈ ਵਾਰ ਇਸ ਪ੍ਰੋਗਰਾਮ ਦੀ ਤਰੀਕ ਨੂੰ ਅੱਗੇ ਲੰਘਾਇਆ ਗਿਆ ਸੀ।  

ਇਸ ਦਾ ਐਲਾਨ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿ ਬੀਤੇ ਸਾਲ ਲਾਟਰੀ ਸਿਸਟਮ ਖਤਮ ਕਰਕੇ ਪਹਿਲਾਂ ਅਪਲਾਈ ਕਰਨ ਵਾਲੇ ਵਿਅਕਤੀ ਦੀ ਅਰਜ਼ੀ ਨੂੰ ਪਹਿਲ ਦੇ ਅਧਾਰ 'ਤੇ ਨਿਪਟਾਉਣ ਦਾ ਸਿਸਟਮ ਲਿਆਂਦਾ ਗਿਆ ਸੀ ਪਰ ਉਹ ਸਿਸਟਮ ਕਾਮਯਾਬ ਨਹੀਂ ਹੋ ਸਕਿਆ।

ਦੱਸ ਦਈਏ ਕਿ ਇਸ ਦਾ ਕਾਰਨ ਇਹ ਵੀ ਰਿਹਾ ਕਿ ਲੋਕ ਵੈੱਬਸਾਈਟ 'ਤੇ ਅਪਲਾਈ ਕਰਨ ਲਈ ਤਿਆਰ ਬੈਠੇ ਰਹਿੰਦੇ ਸਨ, ਇਸ ਕਾਰਨ ਕੁਝ ਮਿੰਟਾਂ 'ਚ ਹੀ ਕੋਟਾ ਪੂਰਾ ਜਾਂਦਾ ਸੀ ਤੇ ਬਾਕੀ ਲੋਕ ਨਿਰਾਸ਼ ਹੋ ਜਾਂਦੇ ਸਨ। ਇਸ ਕਰਕੇ ਲਾਟਰੀ ਸਿਸਟਮ ਦੁਬਾਰਾ ਲਾਗੂ ਕਰ ਦਿੱਤਾ ਗਿਆ ਹੈ। 13 ਅਕਤੂਬਰ ਤੋਂ ਬਾਅਦ ਅਗਲੇ 3 ਕੁ ਹਫਤਿਆਂ ਦੌਰਾਨ ਆਨਲਾਈਨ ਮਿਲਣ ਵਾਲੇ ਫਾਰਮਾਂ 'ਚੋਂ ਕੰਪਿਊਟਰ ਰਾਹੀਂ ਡਰਾਅ ਕੱਢ ਕੇ 10, 000 ਵਿਅਕਤੀਆਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਹਾਲਾਂਕਿ ਬੀਤੇ ਸਾਲਾਂ ਦੌਰਾਨ ਇਮੀਗ੍ਰੇਸ਼ਨ ਦੀ ਲਾਟਰੀ ਸਿਸਟਮ ਬਹੁਤ ਸਾਰੇ ਵਿਵਾਦਾਂ 'ਚ ਘਿਰਿਆ ਰਿਹਾ ਹੈ, ਕਿਉਂਕਿ ਇਸ ਨਾਲ ਸਾਰੀਆਂ ਯੋਗਤਾਵਾਂ ਪੂਰੇ ਕਰਦੇ ਹੋਣ ਦੇ ਬਾਵਜੂਦ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੇ ਮਾਪੇ ਸਪਾਂਸਰ ਕਰਨ ਦਾ ਮੌਕਾ ਨਹੀਂ ਮਿਲਦਾ¢ ਮੰਤਰੀ ਮੈਂਡੀਚੀਨੋ ਨੇ ਕਿਹਾ ਕਿ ਪਰਿਵਾਰਾਂ ਨੂੰ ਇਕੱਠੇ ਕਰਨ ਲਈ ਸੁਪਰ ਵੀਜ਼ਾ ਦੀ ਨੀਤੀ ਬਹੁਤ ਸਫਲ ਹੈ, ਜਿਸ ਨਾਲ 10 ਸਾਲਾਂ ਤੱਕ ਕੈਨੇਡਾ ਜਾਇਆ ਤੇ ਸਵ-ਦੇਸ਼ ਮੁੜਿਆ ਜਾ ਸਕਦਾ ਹੈ ਤੇ ਹਰੇਕ ਫੇਰੀ ਦੌਰਾਨ ਦੋ ਸਾਲਾਂ ਤੱਕ ਕੈਨੇਡਾ 'ਚ ਰਿਹਾ ਜਾ ਸਕਦਾ ਹੈ¢ ਸੁਪਰ ਵੀਜ਼ਾ ਨਾਲ ਪਰਿਵਾਰਾਂ ਦੇ ਖੇਰੂੰ-ਖੇਰੂੰ ਹੋਣ ਦਾ ਡਰ ਬਣਿਆ ਰਹਿੰਦਾ ਹੈ ਤੇ ਪਰਿਵਾਰਾਂ ਲਈ ਬਜ਼ੁਰ


Lalita Mam

Content Editor

Related News