ਐਪਲ ਨੇ ਚੀਨ ''ਚ ਹਟਾਈ ਪ੍ਰਸਿੱਧ ''ਕੁਰਾਨ ਐਪ'', ਸਾਹਮਣੇ ਆਈ ਇਹ ਵਜ੍ਹਾ

Sunday, Oct 17, 2021 - 12:12 PM (IST)

ਐਪਲ ਨੇ ਚੀਨ ''ਚ ਹਟਾਈ ਪ੍ਰਸਿੱਧ ''ਕੁਰਾਨ ਐਪ'', ਸਾਹਮਣੇ ਆਈ ਇਹ ਵਜ੍ਹਾ

ਬੀਜਿੰਗ (ਬਿਊਰੋ): ਐਪਲ ਕੰਪਨੀ ਨੇ ਚੀਨ ਵਿਚ ਆਪਣੇ ਐਪ ਸਟੋਰ ਤੋਂ ਦੁਨੀਆ ਦੇ ਸਭ ਤੋਂ ਲੋਕਪ੍ਰਿਅ 'ਕੁਰਾਨ ਐਪ' ਨੂੰ ਹਟਾ ਦਿੱਤਾ ਹੈ। ਕੰਪਨੀ ਨੇ ਇਹ ਕਾਰਵਾਈ ਚੀਨੀ ਅਧਿਕਾਰੀਆਂ ਦੀ ਅਪੀਲ ਦੇ ਬਾਅਦ ਕੀਤੀ ਹੈ। ਬੀ.ਬੀ.ਸੀ. ਦੀ ਖ਼ਬਰ ਮੁਤਾਬਕ 'ਕੁਰਾਨ ਮਜੀਦ'  ਦੁਨੀਆ ਭਰ ਐਪ ਸਟੋਰ ਵਿਚ ਉਪਲਬਧ ਹੈ। ਇਸ ਦੇ ਡੇਢ ਲੱਖ ਤੋਂ ਜ਼ਿਆਦਾ ਰੀਵੀਊ ਹਨ ਅਤੇ ਦੁਨੀਆ ਭਰ ਵਿਚ ਲੱਖਾਂ ਮੁਸਲਮਾਨ ਇਸ ਦੀ ਵਰਤੋਂ ਕਰਦੇ ਹਨ। ਬੀ.ਬੀ.ਸੀ. ਨੇ ਦੱਸਿਆ ਕਿ ਕੁਰਾਨ ਐਪ 'ਤੇ ਗੈਰ ਕਾਨੂੰਨੀ ਧਾਰਮਿਕ ਸਮੱਗਰੀ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ।

ਐਪ ਦੇ ਸਟੋਰ ਕੁਰਾਨ ਮਜੀਦ ਤੋਂ ਡਿਲੀਟ ਕੀਤੇ ਜਾਣ ਨੂੰ ਸਭ ਤੋਂ ਪਹਿਲਾਂ 'ਐਪਲ ਸੈਂਸਰਸ਼ਿਪ' ਨਾਮਕ ਵੈਬਸਾਈਟ ਨੇ ਨੋਟਿਸ ਕੀਤਾ। ਇਹ ਵੈਬਸਾਈਟ ਐਪਲ ਦੇ ਐਪ ਸਟੋਰ 'ਤੇ ਮੌਜੂਦ ਐਪ 'ਤੇ ਨਜ਼ਰ ਰੱਖਦੀ ਹੈ। ਐਪ ਬਣਾਉਣ ਵਾਲੀ ਕੰਪਨੀ ਪੀਡੀਐੱਮਐੱਸ ਨੇ ਕਿਹਾ ਕਿ ਗੈਰ ਕਾਨੂੰਨੀ ਇਸਲਾਮੀ ਸਮੱਗਰੀ ਨੂੰ ਜਗ੍ਹਾ ਦੇਣ ਕਾਰਨ ਚੀਨ ਵਿਚ ਐਪ ਸਟੋਰ ਤੋਂ ਸਾਡੀ ਐਪ ਹਟਾਈ ਗਈ ਹੈ। ਇਸ ਮਾਮਲੇ ਵਿਚ ਅਸੀਂ ਚੀਨੀ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਚੀਨ ਵਿਚ ਕੁਰਾਨ ਐਪ ਦੇ ਕਰੀਬ ਇਕ ਮਿਲੀਅਨ ਯੂਜ਼ਰ ਹਨ।

ਪੜ੍ਹੋ ਇਹ ਅਹਿਮ ਖਬਰ -ਭਾਰਤੀ ਮੂਲ ਦੀ ਬੱਚੀ ਨੇ ਸਿੰਗਾਪੁਰ 'ਚ ਬਣਾਇਆ ਰਿਕਾਰਡ, ਬੋਲੇ 'ਪਾਈ' ਦੇ 1,560 ਅੰਕ

ਉਇਗਰ ਮੁਸਲਮਾਨਾਂ ਦਾ ਬੁਰਾ ਹਾਲ
ਚੀਨ ਦੀ ਕਮਿਊਨਿਸਟ ਪਾਰਟੀ ਨੇ ਅਧਿਕਾਰਤ ਤੌਰ 'ਤੇ ਇਸਲਾਮ ਧਰਮ ਨੂੰ ਦੇਸ਼ ਵਿਚ ਮਾਨਤਾ ਦਿੱਤੀ ਹੈ ਫਿਰ ਵੀ ਇੱਥੇ ਮੁਸਲਿਮਾਂ ਦੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦੇ ਹਨ। ਸ਼ਿਨਜਿਆਂਗ ਵਿਚ ਉਇਗਰ ਮੁਸਲਿਮਾਂ ਦੇ ਕਤਲੇਆਮ, ਉਹਨਾਂ ਨੂੰ ਜੇਲ੍ਹਾਂ ਵਿਚ ਭੇਜਣ ਜਿਹੀਆਂ ਘਟਨਾਵਾਂ ਆਏ ਦਿਨ ਪੱਛਮੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਬੀ.ਬੀ.ਸੀ. ਨੇ ਸ਼ਿਨਜਿਆਂਗ ਵਿਚ ਉਇਗਰ ਇਮਾਮਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਨੂੰ ਪ੍ਰਮੁੱਖਤਾ ਦਿੱਤੀ ਸੀ।

ਨੋਟ- ਚੀਨ ਦੀ ਸਖ਼ਤੀ ਕਾਰਨ ਐਪਲ ਵੱਲੋਂ ਕੁਰਾਨ ਐਪ ਨੂੰ ਹਟਾਉਣਾ ਸਹੀ ਕਦਮ ਹੈ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News