ਐਪਲ ਵੱਲੋਂ ਆਯੋਜਿਤ ਮੁਕਾਬਲੇ ਦੇ ਜੇਤੂਆਂ 'ਚ ਭਾਰਤੀ ਮੂਲ ਦੀ ਅਬਿਨਯਾ ਦਿਨੇਸ਼ ਸ਼ਾਮਲ
Wednesday, Jun 02, 2021 - 05:29 PM (IST)
ਨਿਊਯਾਰਕ (ਭਾਸ਼ਾ): ਐਪਲ ਦੇ ਸਲਾਨਾ 'ਡਬਲਊ.ਡਬਲਊ.ਡੀ.ਸੀ. 21 ਸਵਿਫਟ ਸਟੂਡੈਂਟ ਚੈਲੇਂਜ' ਦੇ ਜੇਤੂਆਂ ਵਿਚ ਭਾਰਤੀ ਮੂਲ ਦੀ 15 ਸਾਲਾ ਅਬਿਨਯਾ ਦਿਨੇਸ਼ ਵੀ ਸ਼ਾਮਲ ਹੈ। ਐਪਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣੀ ਕੋਡਿੰਗ ਅਤੇ ਸਮੱਸਿਆਵਾਂ ਦਾ ਹੱਲ ਕੱਢਣ ਦੇ ਹੁਨਰ ਨੂੰ ਦਿਖਾਉਣਾ ਚਾਹੁੰਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਇਸ ਮੁਕਾਬਲੇ ਵਿਚ ਮੰਚ ਪ੍ਰਦਾਨ ਕੀਤਾ ਜਾਂਦਾ ਹੈ। ਮੈਡੀਕਲ ਅਤੇ ਤਕਨਾਲੋਜੀ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰਦਿਆਂ ਅਬਿਨਯਾ ਨੇ 'ਗੈਸਟ੍ਰੋ ਐਟ ਹੋਮ' ਨਾਮ ਦਾ ਐਪ ਬਣਾਇਆ ਹੈ ਜਿਸ ਨੂੰ ਉਹ ਕੁਝ ਦਿਨਾਂ ਵਿਚ ਐਪ ਸਟੋਰ 'ਤੇ ਪਾਉਣ ਦੀ ਯੋਜਨਾ ਬਣਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਹ ਹੋਇਆ 'ਮਾਂ ਦਾ ਦੁੱਧ'
ਐਪਲ ਦੇ ਇਕ ਬਿਆਨ ਮੁਤਾਬਕ ਇਹ ਐਪ ਪੇਟ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਖਾਸਤੌਰ 'ਤੇ ਉਹਨਾਂ ਸਥਿਤੀਆਂ ਦੇ ਬਾਰੇ ਵੀ ਦੱਸਦਾ ਹੈ ਜਿਹਨਾਂ ਬਾਰੇ ਕਈ ਵਾਰ ਗੱਲ ਕਰਨਾ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਅਬਿਨਯਾ ਨੇ ਪਿਛਲੇ ਸਾਲ ਪੇਟ ਸੰਬੰਧੀ ਵਿਕਾਰਾਂ ਦਾ ਸਾਹਮਣਾ ਕੀਤਾ ਸੀ ਜਿਸ ਮਗਰੋਂ ਉਸ ਦੇ ਦਿਮਾਗ ਵਿਚ ਇਸ ਤਰ੍ਹਾਂ ਦਾ ਐਪ ਬਣਾਉਣ ਦਾ ਵਿਚਾਰ ਆਇਆ। ਐਪਲ ਦੀ ਗਲਬੋਲ ਸੰਬੰਧਾਂ ਦੀ ਉਪ ਪ੍ਰਧਾਨ ਸੁਸੈਨ ਪ੍ਰਿਸਕਾਟ ਨੇ ਕਿਹਾ ਕਿ ਕੰਪਨੀ ਹਰੇਕ ਸਾਲ ਇਸ ਮੁਕਾਬਲੇ ਵਿਚ ਸ਼ਾਮਲ ਹੋਣ ਵਾਲੀ ਪ੍ਰਤਿਭਾ ਦੇ ਹੁਨਰ ਨੂੰ ਦੇਖ ਕੇ ਪ੍ਰਭਾਵਿਤ ਹੁੰਦੀ ਹੈ। ਕੰਪਨੀ ਨੇ 35 ਵਿਭਿੰਨ ਦੇਸ਼ਾਂ ਅਤੇ ਖੇਤਰਾਂ ਦੇ 350 ਵਿਦਿਆਰਥੀਆਂ ਨੂੰ ਮੁਕਾਬਲੇ ਲਈ ਚੁਣਿਆ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਤੇਜਿੰਦਰ ਸਿੰਘ ਦਾ ਦੇਹਾਂਤ, ਪੇਂਟਾਗਨ ਨੇ ਪ੍ਰਗਟ ਕੀਤਾ ਸੋਗ (ਵੀਡੀਓ)