ਯਰੂਸ਼ਲਮ ''ਚ ਝੜਪ ਤੋਂ ਬਾਅਦ ਸੰਯੁਕਤ ਰਾਸ਼ਟਰ ਪਰੀਸ਼ਦ ਨਾਲ ਗੱਲਬਾਤ ਦੀ ਅਪੀਲ

07/23/2017 6:50:36 AM

ਸੰਯੁਕਤ ਰਾਸ਼ਟਰ— ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਹੋਈ ਹਿੰਸਕ ਝੜਪ 'ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਸੋਮਵਾਰ ਨੂੰ ਬੈਠਕ ਹੋਵੇਗੀ। ਸੰਯੁਕਤ ਰਾਸ਼ਟਰ 'ਚ ਸਵੀਡਨ ਦੇ ਉਪ ਰਾਜਦੂਤ, ਕਾਰਲ ਸਕੂ ਨੇ ਟਵਿਟ ਕੀਤਾ ਕਿ ਇਸ ਮਾਮਲੇ 'ਚ ਸਵੀਡਨ, ਮਿਸਰ ਅਤੇ ਫਰਾਂਸ ਨੇ ਬੈਠਕ ਕਰਨ ਦੀ ਅਪੀਲ ਕੀਤੀ, ਤਾਂ ਜੋ ਯਰੂਸ਼ਲਮ 'ਚ ਵਾਪਰੀ ਹਿੰਸਾ 'ਤੇ ਗੱਲਬਾਤ ਕੀਤੀ ਜਾ ਸਕੇ। ਇਜ਼ਰਾਇਲ ਦੀ ਫੌਜ ਨੇ ਦੱਸਿਆ ਕਿ ਵੈਸਟ ਬੈਂਕ 'ਚ ਹੋਰ ਜ਼ਿਆਦਾ ਫੌਜੀਆਂ ਨੂੰ ਭੇਜਿਆ ਗਿਆ ਹੈ, ਤਾਂ ਜੋ ਉਹ ਇਜ਼ਰਾਇਲ ਦੇ ਤਿੰਨ ਨਾਗਰਿਕਾਂ ਦੀ ਹੱਤਿਆ ਦੇ ਹਮਲਾਵਰ ਦੇ ਘਰ 'ਤੇ ਛਾਪੇਮਾਰੀ ਕਰਨ ਸਕਣ।
ਇਜ਼ਰਾਇਲ ਦੇ ਤਿੰਨ ਨਾਗਰਿਕਾਂ ਦੀ ਹੱਤਿਆ ਤੋਂ ਪਹਿਲਾਂ ਪੂਰਬੀ ਯਰੂਸ਼ਲਮ ਅਤੇ ਕਬਜ਼ੇ ਵਾਲੇ ਪੱਛਮੀ ਕਿਨਾਰੇ 'ਤੇ ਇਜ਼ਰਾਇਲੀ ਸੁਰੱਖਿਆ ਬਲਾਂ ਨਾਲ ਹੋਈ ਝੜਪ 'ਚ ਤਿੰਨ ਫਲਸਤੀਨੀ ਨਾਗਰਿਕ ਮਾਰੇ ਗਏ ਸੀ, ਜਦਕਿ ਸੈਂਕੜੇ ਜ਼ਖਮੀ ਹੋਏ ਸੀ। ਇਸ ਤੋਂ ਬਾਅਦ ਇਜ਼ਰਾਇਲ ਨੇ ਯਰੂਸ਼ਲਮ ਦੇ ਪੁਰਾਣੇ ਸ਼ਹਿਰ 'ਚ ਪ੍ਰਵੇਸ਼ ਕਰਨ ਵਾਲੇ ਥਾਂ 'ਤੇ ਮੈਟਲ ਡਿਟੈਕਟਰ ਲਗਾ ਦਿੱਤਾ ਹੈ। ਯਰੂਸ਼ਲਮ 'ਚ ਇਜ਼ਰਾਇਲ ਦੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਪੱਥਰ ਅਤੇ ਬੋਤਲ ਸੁੱਟ ਕੇ ਹਿੰਸਾ ਕਰਨ ਵਾਲੇ ਦਰਜਨਾਂ ਫਲਸਤੀਨੀਆਂ ਨੂੰ ਰੋਕਣ ਲਈ ਦੰਗਾ ਰੋਕੂ ਬਲ ਦਾ ਇਸਤੇਮਾਲ ਕੀਤਾ, ਟੈਲੀਵੀਜ਼ਨ ਦੀਆਂ ਤਸਵੀਰਾਂ ਨੇ ਦਿਖਾਇਆ ਕਿ ਭੀੜ੍ਹ ਨੂੰ ਕਾਬੂ ਕਰਨ ਲਈ ਪੁਲਸ ਵਾਟਰ ਕੈਨਨ ਦੀ ਵਰਤੋ ਕਰ ਰਹੀ ਹੈ। ਪਿਛਲੇ ਕਈ ਸਾਲਾਂ 'ਚ ਇਥੇ ਪਹਿਲੀ ਵਾਰ ਹਿੰਸਾ ਹੋਈ ਹੈ।


Related News