APEC ਨੇਤਾਵਾਂ ਦੇ ਕੋਵਿਡ ਟੀਕਿਆਂ, ਜੈਵਿਕ ਈਂਧਨ ''ਤੇ ਸਹਿਮਤ ਹੋਣ ਦੀ ਉਮੀਦ
Friday, Nov 12, 2021 - 06:16 PM (IST)
ਵੈਲਿੰਗਟਨ (ਏ.ਪੀ.): ਏਸ਼ੀਆ-ਪ੍ਰਸ਼ਾਂਤ ਫੋਰਮ ਫਾਰ ਇਕਨਾਮਿਕ ਕੋਆਪ੍ਰੇਸ਼ਨ (APEC) ਦੀ ਸਾਲਾਨਾ ਮੀਟਿੰਗ ਵਿੱਚ ਨੇਤਾਵਾਂ ਵੱਲੋਂ ਕੋਵਿਡ-19 ਟੀਕਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਅਤੇ ਜੈਵਿਕ ਬਾਲਣ ਸਬਸਿਡੀਆਂ ਨੂੰ ਘਟਾਉਣ ਲਈ ਇੱਕ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਹੈ। ਇਸ ਮੀਟਿੰਗ ਦੀ ਮੇਜ਼ਬਾਨੀ ਨਿਊਜ਼ੀਲੈਂਡ ਵੱਲੋਂ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ H-1B ਵੀਜ਼ਾ ਧਾਰਕਾਂ ਨੂੰ ਦਿੱਤੀ ਵੱਡੀ ਰਾਹਤ, ਭਾਰਤੀਆਂ ਨੂੰ ਮਿਲੇਗਾ ਫਾਇਦਾ
ਇਹ ਮਤੇ ਏਪੀਈਸੀ ਦੀ ਸਾਲਾਨਾ ਮੀਟਿੰਗ ਦੇ ਅੰਤ ਵਿੱਚ ਇੱਕ ਸਾਂਝੇ ਬਿਆਨ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਇਹ ਅਸਪਸ਼ਟ ਰਿਹਾ ਕਿ ਰੂਸ ਦੇ ਇਤਰਾਜ਼ ਤੋਂ ਬਾਅਦ 2023 ਵਿੱਚ ਏਪੀਈਸੀ ਦੀ ਮੇਜ਼ਬਾਨੀ ਅਮਰੀਕਾ ਨੂੰ ਦੇਣ 'ਤੇ ਕੀ ਨੇਤਾਵਾਂ ਵਿਚ ਸਹਿਮਤੀ ਬਣੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਹਨ ਜੋ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ। ਦੱਖਣੀ ਏਸ਼ੀਆ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਮੈਂਬਰਾਂ ਨੇ ਕੋਵਿਡ-19 ਵੈਕਸੀਨ ਅਤੇ ਸਬੰਧਤ ਮੈਡੀਕਲ ਉਤਪਾਦਾਂ ਵਿੱਚ ਵਪਾਰ ਵਧਾਉਣ ਦਾ ਸਮਰਥਨ ਕੀਤਾ। ਉਹਨਾਂ ਨੇ ਕੁਝ ਅਜਿਹੇ ਖੇਤਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਏਪੀਈਸੀ ਮੈਂਬਰ ਸਾਂਝੇ ਆਧਾਰ ਨੂੰ ਲੱਭਣ ਦੇ ਯੋਗ ਹੋਏ ਹਨ।