ਭਾਰਤੀ ਮੂਲ ਦੀ ਅਨਵੀ ਭੂਟਾਨੀ ਆਕਸਫੋਰਡ ਵਿਦਿਆਰਥੀ ਸੰਘ ਉਪ ਚੋਣ ''ਚ ਜੇਤੂ ਘੋਸ਼ਿਤ

Friday, May 21, 2021 - 12:50 PM (IST)

ਭਾਰਤੀ ਮੂਲ ਦੀ ਅਨਵੀ ਭੂਟਾਨੀ ਆਕਸਫੋਰਡ ਵਿਦਿਆਰਥੀ ਸੰਘ ਉਪ ਚੋਣ ''ਚ ਜੇਤੂ ਘੋਸ਼ਿਤ

ਲੰਡਨ (ਭਾਸ਼ਾ): ਆਕਸਫੋਰਡ ਯੂਨੀਵਰਸਿਟੀ ਦੇ ਮੈਗਡਲੇਨ ਕਾਲਜ ਤੋਂ ਭਾਰਤੀ ਮੂਲ ਦੀ ਮਨੁੱਖੀ ਵਿਗਿਆਨ ਦੀ ਵਿਦਿਆਰਥਣ ਨੂੰ ਵਿਦਿਆਰਥੀ ਸੰਘ ਦੀਆਂ ਉਪ ਚੋਣ ਵਿਚ ਜੇਤੂ ਘੋਸ਼ਿਤ ਕੀਤਾ ਗਿਆ ਹੈ। ਆਕਸਫੋਰਡ ਵਿਦਿਆਰਥੀ ਸੰਘ ਵਿਚ ਨਸਲੀ ਜਾਗਰੂਕਤਾ ਅਤੇ ਸਮਾਨਤਾ ਮੁਹਿੰਮ ਦੀ ਸਹਿ-ਪ੍ਰਧਾਨ ਅਤੇ ਆਕਸਫੋਰਡ-ਇੰਡੀਆ ਸੋਸਾਇਟੀ ਦੀ ਪ੍ਰਧਾਨ, ਅਨਵੀ ਭੂਟਾਨੀ 2021-22 ਅਕਾਦਮਿਕ ਸੈਸ਼ਨ ਲਈ ਉਪਚੋਣ ਵਿਚ ਉਮੀਦਵਾਰ ਸੀ। ਇਹਨਾਂ ਚੋਣਾਂ ਵਿਚ ਰਿਕਾਰਡ ਵੋਟਿੰਗ ਦਰਜ ਕੀਤੀ ਗਈ।

ਪੜ੍ਹੋ ਇਹ ਅਹਿਮ ਖਬਰ- ਖ਼ਤਰੇ ਦੀ ਘੰਟੀ! ਅੰਟਾਰਟਿਕਾ 'ਚ ਟੁੱਟਿਆ ਦੁਨੀਆ ਦਾ ਸਭ ਤੋਂ ਵੱਡਾ 'ਆਈਸਬਰਗ', ਵਿਗਿਆਨੀ ਪਰੇਸ਼ਾਨ

ਭੂਟਾਨੀ ਨੂੰ ਵੀਰਵਾਰ ਰਾਤ ਜੇਤੂ ਘੋਸ਼ਿਤ ਕੀਤਾ ਗਿਆ। 'ਚੇਰਵੇਲ' ਵਿਦਿਆਰਥੀ ਅਖ਼ਬਾਰ ਮੁਤਾਬਕ ਭੂਟਾਨੀ ਨੇ ਆਪਣੇ ਘੋਸ਼ਣਾਪੱਤਰ ਵਿਚ ਆਕਸਫੋਰਡ ਰੋਜ਼ੀ ਰੋਟੀ ਤਨਖਾਹ ਨੂੰ ਲਾਗੂ ਕਰਨ, ਕਲਿਆਣ ਸੇਵਾਵਾਂ ਅਤੇ ਅਨੁਸ਼ਾਸਨਤਮਕ ਕਾਰਵਾਈ ਨੂੰ ਵੱਖਰਾ ਕਰਨ ਅਤੇ ਪਾਠਕ੍ਰਮ ਨੂੰ ਹੋਰ ਵਿਭਿੰਨ ਬਣਾਉਣ ਜਿਹੀਆਂ ਤਰਜੀਹਾਂ ਨੂੰ ਸ਼ਾਮਲ ਕੀਤਾ ਸੀ। ਆਪਣੇ ਜੇਤੂ ਘੋਸ਼ਣਾ ਪੱਤਰ ਵਿਚ ਉਹਨਾਂ ਨੇ ਕਿਹਾ,''ਪਾਠਕ੍ਰਮ ਨੂੰ ਹੋਰ ਜ਼ਿਆਦਾ ਵਿਭਿੰਨ ਬਣਾਉਣ ਲਈ ਆਕਸਫੋਰਡ ਅਤੇ ਬਸਤੀਵਾਦ ਕੇਂਦਰ ਜਿਹੀਆਂ ਪਹਿਲਕਦਮੀਆਂ ਦੇ ਨਾਲ ਕੰਮ ਕਰਨ ਲਈ ਵਿਦਿਆਰਥੀ ਮੁਹਿੰਮਾਂ ਤੋਂ ਸੁਝਾਵਾਂ ਦੀ ਵਰਤੋਂ ਕਰੇਗੀ। ਇਸ ਵਿਚ ਕਿਹਾ ਗਿਆ ਕਿ ਮੌਜੂਦਾ ਮਾਨਸਿਕ ਸਿਹਤ ਸਹਾਇਤਾ ਪ੍ਰੋਗਰਾਮਾਂ ਲਈ ਵੱਧ ਵਿਤਪੋਸ਼ਣ ਲਈ ਪ੍ਰਚਾਰ ਕਰੋ, ਯੂਨੀਵਰਸਿਟੀ ਸਲਾਹ ਸੇਵਾਵਾਂ ਤੱਕ ਵੱਧ ਪਹੁੰਚ ਅਤੇ ਘੱਟ ਉਡੀਕ ਸਮੇਂ ਦੀ ਦਿਸ਼ਾ ਵਿਚ ਕੰਮ ਕਰੇ। ਅਖ਼ਬਾਰ ਮੁਤਾਬਕ ਉਪ ਚੋਣ ਲਈ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ।


author

Vandana

Content Editor

Related News