ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜੈਸ਼ੰਕਰ ਨਾਲ ਯੂਕ੍ਰੇਨ ਜੰਗ ਅਤੇ ਅੱਤਵਾਦੀ ਮੁੱਦਿਆ 'ਤੇ ਕੀਤੀ ਚਰਚਾ

Sunday, Oct 30, 2022 - 05:28 PM (IST)

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜੈਸ਼ੰਕਰ ਨਾਲ ਯੂਕ੍ਰੇਨ ਜੰਗ ਅਤੇ ਅੱਤਵਾਦੀ ਮੁੱਦਿਆ 'ਤੇ ਕੀਤੀ ਚਰਚਾ

ਇੰਟਰਨੈਸ਼ਨਲ ਡੈਸਕ (ਬਿਊਰੋ) : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨੂੰ ਫੋਨ ਕਰਕੇ ਰੂਸ-ਯੂਕ੍ਰੇਨ ਜੰਗ , ਅੱਤਵਾਦ ਵਿਰੁੱਧ ਲੜਾਈ ਅਤੇ ਹੋਰ ਖੇਤਰ ਅਤੇ ਵਿਸ਼ਵ ਮੁੱਦਿਆ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਸ਼ਨੀਵਾਰ ਨੂੰ ਗੱਲਬਾਤ ਹੋਈ। ਇਸ ਦੌਰਾਨ ਜੈਸ਼ੰਕਰ ਨੇ ਬਲਿੰਕਨ ਦੇ ਅੱਤਵਾਦ ਖ਼ਿਲਾਫ਼ 'ਮਜ਼ਬੂਤ ਅਤੇ ਸਪੱਸ਼ਟ ਸੰਦੇਸ਼' ਦੇ ਨਾਲ-ਨਾਲ 26/11 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੇ ਉਨ੍ਹਾਂ ਦੇ ਸੱਦੇ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਨਵੇਂ ਫੌਜ ਮੁਖੀ ਦੀ ਨਿਯੁਕਤੀ ਸਬੰਧੀ ਇਮਰਾਨ ਦਾ ਪ੍ਰਸਤਾਵ ਕੀਤਾ ਖਾਰਜ: ਸ਼ਹਿਬਾਜ਼ ਸ਼ਰੀਫ

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸ਼ਨੀਵਾਰ ਨੂੰ ਦੋਵਾਂ ਨੇਤਾਵਾਂ ਦੀ ਗੱਲ ਬਾਰੇ ਕਿਹਾ ਕਿ ਬਲਿੰਕੇਨ ਅਤੇ ਜੈਸ਼ੰਕਰ ਨੇ ਖੇਤਰੀ ਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ , ਜਿਸ ਵਿੱਚ ਅੱਤਵਾਦ ਵਿਰੋਧੀ ਸਹਿਯੋਗ ਅਤੇ ਯੂਕ੍ਰੇਨ ਖ਼ਿਲਾਫ਼ ਰੂਸ ਦਾ ਲਗਾਤਾਰ ਹਮਲਾ ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਟਵੀਟ ਕੀਤਾ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਐਨਟਨੀ ਬਲਿੰਕਨ ਨਾਲ ਗੱਲ ਕਰਕੇ ਚੰਗਾ ਲੱਗਾ। ਅੱਤਵਾਦ ਅਤੇ 26/11 ਦੀ ਜਵਾਬਦੇਹੀ 'ਤੇ ਕੱਲ੍ਹ ਉਨ੍ਹਾਂ ਦੇ ਮਜ਼ਬੂਤ ​ਅਤੇ ਸਪੱਸ਼ਟ ਸੰਦੇਸ਼ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਬਲਿੰਕਨ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦ ਰੋਕੂ ਕਮੇਟੀ (ਸੀ. ਟੀ. ਸੀ.) ਦੇ ਗੈਰ-ਰਸਮੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਨਾਲ ਲੋਕਾਂ ਗ਼ਲਤ ਸੰਦੇਸ਼ ਮਿਲੇਗਾ। ਬਲਿੰਕਨ ਨੇ ਕਿਹਾ ਕਿ ਸਾਡੇ 'ਤੇ ਮੁੰਬਈ ਹਮਲਿਆਂ ਦੇ ਸਾਜਿਸ਼ਕਰਤਾਵਾਂ ਨੂੰ ਨਿਆਂ ਦੇ ਕਟਹਿਰੇ 'ਚ ਲੈ ਕੇ ਆਉਣ ਦੀ ਜ਼ਿੰਮੇਵਾਰੀ ਹੈ, ਜਿਸ ਵਿੱਚ ਮਾਸਟਰਮਾਈਂਡ ਵੀ ਸ਼ਾਮਲ ਹਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News