ਸ਼੍ਰੀਲੰਕਾ ’ਚ ਸਰਕਾਰ ਵਿਰੋਧੀ ਵਿਖਾਵੇ ਤੇਜ਼, ਪੀ. ਐੱਮ. ਓ. ਦੇ ਬਾਹਰ ਡਟੇ ਵਿਖਾਵਾਕਾਰੀ

Wednesday, Apr 27, 2022 - 12:58 PM (IST)

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਰਾਸ਼ਟਰਪਤੀ ਸਕੱਤਰੇਤ ਦੇ ਬਾਹਰ ਮੁੱਖ ਸਮੁੰਦਰੀ ਤੱਟ ’ਤੇ ਡਟੇ ਵਿਖਾਵਾਕਾਰੀਆਂ ਨੇ ਹੁਣ ਆਪਣਾ ਵਿਰੋਧ-ਵਿਖਾਵਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਦਫ਼ਤਰ ਤੱਕ ਵਧਾ ਦਿੱਤਾ ਹੈ, ਕਿਉਂਕਿ ਉਨ੍ਹਾਂ ਨੇ ਰਾਜਪਕਸ਼ੇ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ।

ਸ਼੍ਰੀਲੰਕਾ ਵਿਚ ਸਰਕਾਰ ਕੋਲ ਅਹਿਮ ਦਰਾਮਦ ਲੀ ਪੈਸੇ ਨਹੀਂ ਬਚਣ, ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹਣ ਅਤੇ ਈਂਧਨ, ਦਵਾਈਆਂ ਅਤੇ ਬਿਜਲੀ ਦੀ ਸਪਲਾਈ ਵਿਚ ਭਾਰੀ ਕਮੀ ਆਉਣ ਦਰਮਿਆਨ ਹਜ਼ਾਰਾਂ ਵਿਖਾਵਾਕਾਰੀ 9 ਅਪ੍ਰੈਲ ਨੂੰ ਸੜਕਾਂ ’ਤੇ ਉਤਰ ਆਏ ਸਨ। ਰਾਸ਼ਟਰਪਤੀ ਸਕੱਤਰੇਤ ਦੇ ਸਾਹਮਣੇ ਸੜਕ ’ਤੇ ਜਾਰੀ ਵਿਰੋਧ-ਵਿਖਾਵੇ ਮੰਗਲਵਾਰ ਨੂੰ 18ਵੇਂ ਦਿਨ ਵਿਚ ਦਾਖਲ ਕਰ ਗਏ, ਜਿਸ ਦੇ ਤਹਿਤ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੇ 76 ਸਾਲਾ ਵੱਡੇ ਭਰਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਵਿਖਾਵਾਕਾਰੀਆਂ ਨੇ ਰਾਸ਼ਟਰਪਤੀ ਸਕੱਤਰੇਤ ਦੇ ਬਾਹਰ ‘ਗੋਟਾ ਆਪਣੇ ਪਿੰਡ ਜਾਓ’ ਕੈਂਪ ਸਥਾਪਤ ਕੀਤਾ ਹੈ। ਹੁਣ ਵਿਰੋਧ ਨੂੰ ਰਫਤਾਰ ਦੇਣ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਦਫਤਰ ਸਹਿ-ਰਿਹਾਇਸ਼ ‘ਟੈਂਪਲ ਟ੍ਰੀਜ’ ਨੇੜੇ ‘ਮਹਿੰਦਾ ਆਪਣੇ ਪਿੰਡ ਜਾਓ’ ਕੈਂਪ ਬਣਾਇਆ ਹੈ।


cherry

Content Editor

Related News