ਇਕ ਹੋਰ ਅਮਰੀਕੀ ਐਫ-35 ਜੈੱਟ ਤਬਾਹ! ਈਰਾਨ ਦਾ ਵੱਡਾ ਦਾਅਵਾ
Friday, Apr 03, 2026 - 11:45 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ-ਇਜ਼ਰਾਈਲ ਜੰਗ 35ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਦੋਵਾਂ ਧਿਰਾਂ ਵਿਚਕਾਰ ਭਿਆਨਕ ਲੜਾਈ ਜਾਰੀ ਹੈ। ਜਿੱਥੇ ਅਮਰੀਕਾ ਨੇ ਈਰਾਨ ਦੇ ਸਭ ਤੋਂ ਵੱਡੇ ਪੁਲ ਨੂੰ ਉਡਾ ਦਿੱਤਾ ਹੈ। ਉੱਥੇ ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੋਂ ਮੱਧ ਪੂਰਬ ਵਿੱਚ ਅਮਰੀਕੀ ਠਿਕਾਣਿਆਂ 'ਤੇ ਘਾਤਕ ਮਿਜ਼ਾਈਲ ਅਤੇ ਡਰੋਨ ਹਮਲੇ ਜਾਰੀ ਰੱਖੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਦੁਆਰਾ ਈਰਾਨ ਦੇ ਸਭ ਤੋਂ ਵੱਡੇ ਪੁਲ 'ਤੇ ਕੀਤੇ ਗਏ ਹਮਲੇ ਵਿੱਚ ਅੱਠ ਲੋਕ ਮਾਰੇ ਗਏ ਅਤੇ 95 ਜ਼ਖਮੀ ਹੋ ਗਏ ਹਨ। ਇਸ ਦੌਰਾਨ ਈਰਾਨ ਨੇ ਅੱਜ ਇਕ ਵੱਡਾ ਦਾਅਵਾ ਕੀਤਾ ਹੈ। ਈਰਾਨੀ ਸੈਨਾ ਨੇ ਕਿਹਾ ਹੈ ਕਿ ਉਸ ਨੇ ਏਅਰ ਡਿਫੈਂਸ ਸਿਮਟਮ ਨੇ ਬੰਬਾਰੀ ਕਰਨ ਆਏ ਇਕ ਹੋਰ ਅਮਰੀਕੀ ਐਫ-35 ਲੜਾਕੂ ਜਹਾਜ਼ ਨੂੰ ਵੀ ਨਸ਼ਟ ਕਰ ਦਿੱਤਾ ਹੈ।
🚨🇺🇸🇮🇷 Second US F-35 shot down over Iran
— Sputnik (@SputnikInt) April 3, 2026
💬 "A second US fifth-generation F-35 was struck and downed over central Iran by a new IRGC Aerospace Force air-defense system," a spokesman for Iran's Khatam al-Anbiya Headquarters announced.
The $100 million stealth jet meets its… pic.twitter.com/2OiF8pIZiw
ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਈਰਾਨ ਦਾ ਦਾਅਵਾ ਹੈ ਕਿ ਅਮਰੀਕੀ ਫਾਈਟਰ ਜੈੱਟ ਨੂੰ ਉਸ ਨੇ ਸੈਂਟਰਲ ਈਰਾਨ ਵਿਚ ਤਬਾਹ ਕੀਤਾ ਹੈ। ਈਰਾਨੀ ਸੈਨਾ ਨੇ ਕਿਹਾ ਹੈ ਕਿ ਨਿਸ਼ਾਨਾ ਬਣਾਏ ਜਹਾਜ਼ ਦੇ ਪਾਇਲਟ ਦੇ ਬਚਣ ਦੀ ਸੰਭਾਵਨਾ ਘੱਟ ਹੈ। ਈਰਾਨੀ ਫੌਜੀ ਅਧਿਕਾਰੀਆਂ ਦੇ ਅਨੁਸਾਰ ਜਿਸ ਪਲ ਮਿਜ਼ਾਈਲ ਜਹਾਜ਼ 'ਤੇ ਡਿੱਗੀ, ਉਸ ਵਿਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਇਹ ਮਲਬੇ ਵਿੱਚ ਬਦਲ ਗਿਆ। ਫੌਜ ਦਾ ਮੰਨਣਾ ਹੈ ਕਿ ਇੰਨੇ ਵੱਡੇ ਹਮਲੇ ਅਤੇ ਧਮਾਕੇ ਤੋਂ ਬਾਅਦ ਪਾਇਲਟ ਦਾ ਬਚਣਾ ਲਗਭਗ ਅਸੰਭਵ ਹੈ। ਗੌਰਤਲਬ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਈਰਾਨ ਨੇ ਅਮਰੀਕਾ ਦੇ ਸਭ ਤੋਂ ਉੱਨਤ ਲੜਾਕੂ ਜਹਾਜ਼, ਐਫ-35 ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜੈੱਟ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।
ਇਸ ਤੋਂ ਪਹਿਲਾਂ 19 ਮਾਰਚ, 2026 ਨੂੰ, ਈਰਾਨ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਪਹਿਲੀ ਵਾਰ ਇਸ 'ਅਦਿੱਖ' ਸਟੀਲਥ ਜੈੱਟ ਨੂੰ ਨਿਸ਼ਾਨਾ ਬਣਾਇਆ ਸੀ। ਯੁੱਧ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ F-35 ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਸ ਸਮੇਂ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਕੋਲ ਹੁਣ ਕੋਈ ਰੱਖਿਆ ਪ੍ਰਣਾਲੀ ਨਹੀਂ ਬਚੀ ਹੈ, ਪਰ ਕੁਝ ਘੰਟਿਆਂ ਬਾਅਦ ਹੀ, ਈਰਾਨ ਨੇ ਉਸੇ ਐਫ-35 ਨੂੰ ਟਰੈਕ ਕੀਤਾ ਅਤੇ ਫਿਰ ਨਸ਼ਟ ਕਰ ਦਿੱਤਾ। ਹੁਣ ਈਰਾਨ ਨੇ ਇੱਕ ਵਾਰ ਫਿਰ ਅਜਿਹਾ ਹੀ ਦਾਅਵਾ ਕੀਤਾ ਹੈ।
ਐਫ-35 ਨੂੰ ਦੁਨੀਆ ਦਾ ਸਭ ਤੋਂ ਸਮਾਰਟ ਅਤੇ ਸਭ ਤੋਂ "ਅਦਿੱਖ" ਜਹਾਜ਼ ਮੰਨਿਆ ਜਾਂਦਾ ਹੈ। ਇਹ ਦੁਸ਼ਮਣ ਦੇ ਰਾਡਾਰ ਤੋਂ ਬਚਣ ਅਤੇ ਚੋਰੀ-ਛਿਪੇ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਹੈ। ਜੇਕਰ ਈਰਾਨ ਦਾ ਦਾਅਵਾ ਸੱਚ ਸਾਬਤ ਹੁੰਦਾ ਹੈ, ਤਾਂ ਇਹ ਅਮਰੀਕੀ ਹਵਾਈ ਸੈਨਾ ਲਈ ਇੱਕ ਵੱਡਾ ਤਕਨੀਕੀ ਅਤੇ ਰਣਨੀਤਕ ਝਟਕਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
