ਫਿਲੀਪੀਨ ’ਤੇ ਕਹਿਰ ਵਰ੍ਹਾਉਣ ਲਈ ਤਿਆਰ ‘ਫੁੰਗ-ਵੋਂਗ’ ਨਾਂ ਦਾ ਇਕ ਹੋਰ ਤੂਫਾਨ

Monday, Nov 10, 2025 - 12:05 PM (IST)

ਫਿਲੀਪੀਨ ’ਤੇ ਕਹਿਰ ਵਰ੍ਹਾਉਣ ਲਈ ਤਿਆਰ ‘ਫੁੰਗ-ਵੋਂਗ’ ਨਾਂ ਦਾ ਇਕ ਹੋਰ ਤੂਫਾਨ

ਮਨੀਲਾ (ਭਾਸ਼ਾ)-ਫਿਲੀਪੀਨ ’ਚ ਇਸ ਸਾਲ ਦੇ ਸਭ ਤੋਂ ਵੱਡੇ ਤੂਫਾਨ ਫੁੰਗ-ਵੋਂਗ ਨੇ ਤਟ ਨਾਲ ਟਕਰਾਉਣ ਤੋਂ ਪਹਿਲਾਂ ਹੀ ਐਤਵਾਰ ਨੂੰ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ’ਤੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ।

ਫੁੰਗ-ਵੋਂਗ ਫਿਲੀਪੀਨ ਦੇ ਨੇੜਲੇ ਪ੍ਰਸ਼ਾਂਤ ਮਹਾਂਸਾਗਰ ਖੇਤਰ ’ਚ ਪਹੁੰਚ ਚੁੱਕਾ ਹੈ। ਫਿਲੀਪੀਨ ਪਹਿਲਾਂ ਹੀ ਕਾਲਮੇਗੀ ਤੂਫਾਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਘੱਟੋ-ਘੱਟ 204 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਲਮੇਗੀ ਹੁਣ ਵੀਅਤਨਾਮ ਪਹੁੰਚ ਚੁੱਕਾ ਹੈ, ਜਿੱਥੇ ਘੱਟੋ-ਘੱਟ 5 ਲੋਕਾਂ ਨੇ ਜਾਨ ਗੁਆ ਦਿੱਤੀ ਹੈ। ਫਿਲੀਪੀਨ ਦੇ ਰਾਸ਼ਟਰਪਤੀ ਫਰਨਾਂਡੀਜ਼ ਮਾਰਕੋਸ ਜੂਨੀਅਰ ਨੇ ਕਾਲਮੇਗੀ ਨਾਲ ਹੋਏ ਭਾਰੀ ਨੁਕਸਾਨ ਅਤੇ ਫੁੰਗ-ਵੋਂਗ ਕਾਰਨ ਹੋਣ ਵਾਲੇ ਸਕਦੇ ਸੰਭਾਵੀ ਨੁਕਸਾਨ ਦੇਖਦੇ ਹੋਏ ਐਂਮਰਜੈਸੀ ਐਲਾਨ ਦਿੱਤੀ ਹੈ। ਫੁੰਗ-ਵੋਂਗ ਦੇ ਨਾਲ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜੋ ਹੋਰ ਤੇਜ਼ ਹੋ ਕੇ 230 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ। ਇਹ ਫਿਲਹਾਲ ਕੈਟਨਡੂਆਨਿਸ ਸੂਬੇ ਦੇ ਵਿਰਾਕ ਕਸਬੇ ਤੋਂ ਲੱਗਭਗ 125 ਕਿਲੋਮੀਟਰ ਦੂਰ ਸਥਿਤ ਹੈ। ਸੂਬੇ ’ਚ ਇਸਦਾ ਪ੍ਰਭਾਵ ਮਹਿਸੂਸ ਕੀਤਾ ਜਾਣ ਲੱਗਾ ਹੈ।


author

cherry

Content Editor

Related News