ਇਕ ਫੋਨ ਕਾਲ ਨੇ ਪਲਟ'ਤੀ 29 ਸਾਲਾ ਮੁੰਡੇ ਦੀ ਕਿਸਮਤ, ਪਲਾਂ 'ਚ ਬਣ ਗਿਆ 'ਅਰਬਪਤੀ'

Tuesday, Oct 28, 2025 - 12:42 PM (IST)

ਇਕ ਫੋਨ ਕਾਲ ਨੇ ਪਲਟ'ਤੀ 29 ਸਾਲਾ ਮੁੰਡੇ ਦੀ ਕਿਸਮਤ, ਪਲਾਂ 'ਚ ਬਣ ਗਿਆ 'ਅਰਬਪਤੀ'

ਇੰਟਰਨੈਸ਼ਨਲ ਡੈਸਕ- ਆਬੂਧਾਬੀ ਵਿੱਚ ਰਹਿ ਰਹੇ 29 ਸਾਲਾ ਭਾਰਤੀ ਪ੍ਰਵਾਸੀ ਅਨੀਲ ਕੁਮਾਰ ਬੋਲਾ ਨੇ ਯੂਏਈ ਲਾਟਰੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਜੈਕਪਾਟ ਜਿੱਤਿਆ ਹੈ। ਦਰਅਸਲ ਅਨੀਲ ਦੀ 100 ਮਿਲੀਅਨ ਦਿਹਰਮ (ਲਗਭਗ ₹240 ਕਰੋੜ) ਦੀ ਲਾਟਰੀ ਲੱਗੀ ਹੈ। ਇਹ ਡਰਾਅ 18 ਅਕਤੂਬਰ ਨੂੰ ਨਿਕਲਿਆ ਸੀ। ਯੂਏਈ ਲਾਟਰੀ ਨੇ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਇਸ ਖੁਸ਼ਕਿਸਮਤ ਜੇਤੂ ਦਾ ਐਲਾਨ ਕੀਤਾ। ਵੀਡੀਓ ਵਿੱਚ ਲਿਖਿਆ ਸੀ, “ਅੱਜ ਦਾ ਦਿਨ ਸਿਰਫ਼ ਖੁਸ਼ਕਿਸਮਤੀ ਨਹੀਂ, ਬਲਕਿ ਜ਼ਿੰਦਗੀ ਬਦਲਣ ਵਾਲਾ ਪਲ ਸੀ!” 

ਇਹ ਵੀ ਪੜ੍ਹੋ: 15 ਸਾਲ ਬਾਅਦ ਵੱਖ ਹੋਇਆ ਟੀਵੀ ਦਾ ਇਹ ਮਸ਼ਹੂਰ ਜੋੜਾ ! IVF ਪ੍ਰਕਿਰਿਆ ਰਾਹੀਂ ਬਣੇ ਸੀ ਮਾਤਾ-ਪਿਤਾ

PunjabKesari

ਅਨੀਲ ਕੁਮਾਰ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਹੈ ਅਤੇ ਉਹ ਇਸ ਮੌਕੇ ਲਈ ਬਹੁਤ ਧੰਨਵਾਦੀ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਇਕ ਫੋਨ ਕਾਲ ਆਈ ਅਤੇ ਦੱਸਿਆ ਗਿਆ ਕਿ ਮੈਂ ਲਾਟਰੀ ਜਿੱਤ ਲਈ ਹੈ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਸਦਮੇ ਵਿੱਚ ਸੀ। ਮੈਂ ਸੋਫੇ 'ਤੇ ਬੈਠਾ ਸੀ, ਤੇ ਸੋਚਿਆ ਕਿ ਕੀ ਇਹ ਸੱਚ ਹੈ? ਮੈਂ ਜਿੱਤ ਗਿਆ ਹਾਂ! ਮੈਨੂੰ ਸਮਝਣ ਵਿੱਚ ਕੁਝ ਸਮਾਂ ਲੱਗਿਆ, ਪਰ ਹੁਣ ਮੈਂ ਪੂਰੀ ਤਰ੍ਹਾਂ ਖੁਸ਼ ਅਤੇ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ। ਉਸ ਨੇ ਦੱਸਿਆ ਕਿ ਹੁਣ ਉਹ ਪੈਸੇ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨ 'ਤੇ ਧਿਆਨ ਦੇਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਗੁਲਾਬ ਸਿੱਧੂ ਨੇ ਸਰਪੰਚੀ ਗਾਣੇ 'ਤੇ ਵਿਵਾਦ ਮਗਰੋਂ ਮੰਗੀ ਮਾਫੀ; ਸਟੇਜ 'ਤੇ ਨਹੀਂ ਗਾਉਣਗੇ ਇਤਰਾਜ਼ਯੋਗ ਲਾਈਨਾਂ

 

From anticipation to celebration, this is the reveal that changed everything!
Anilkumar Bolla takes home AED 100 Million! A Lucky Day we’ll never forget. 🏆

For Anilkumar, Oct. 18 wasn’t just another day, it was the day that changed everything.
A life transformed, and a reminder… pic.twitter.com/uzCtR38eNE

— The UAE Lottery (@theuaelottery) October 27, 2025

ਉਸ ਨੇ ਕਿਹਾ ਕਿ ਉਹ ਆਪਣਾ ਪਰਿਵਾਰ ਯੂਏਈ ਲਿਆਉਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ। ਉਸ ਨੇ ਅੱਗੇ ਕਿਹਾ ਕਿ ਮੇਰੇ ਮਾਤਾ-ਪਿਤਾ ਦੇ ਛੋਟੇ-ਛੋਟੇ ਸੁਪਨੇ ਹਨ, ਮੈਂ ਚਾਹੁੰਦਾ ਹਾਂ ਕਿ ਉਹ ਸਾਰੇ ਪੂਰੇ ਹੋਣ। ਇਸ ਤੋਂ ਇਲਾਵਾ, ਉਸ ਦਾ ਸੁਪਨਾ ਇੱਕ ਸੁਪਰਕਾਰ ਖਰੀਦਣ ਅਤੇ ਕਿਸੇ ਲਗਜ਼ਰੀ ਰਿਜ਼ੋਰਟ ਵਿੱਚ ਜਸ਼ਨ ਮਨਾਉਣ ਦਾ ਵੀ ਹੈ। ਅਨੀਲ ਕੁਮਾਰ ਨੇ ਕਿਹਾ ਕਿ ਉਹ ਇਨਾਮ ਦੀ ਕੁਝ ਰਕਮ ਚੈਰੀਟੀ ਨੂੰ ਦਾਨ ਕਰੇਗਾ ਤਾਂ ਜੋ ਇਹ ਪੈਸਾ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਇਸਦੀ ਅਸਲ ਲੋੜ ਹੈ। ਅੰਤ ਵਿੱਚ, ਉਸ ਨੇ ਯੂਏਈ ਲਾਟਰੀ ਦਾ ਵੀ ਧੰਨਵਾਦ ਕੀਤਾ।

ਇਹ ਵੀ ਪੜ੍ਹੋ: 'ਪਵਿੱਤਰ ਰਿਸ਼ਤਾ' ਫੇਮ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦੀ ਸੜਕ ਹਾਦਸੇ 'ਚ ਮੌਤ


author

cherry

Content Editor

Related News