80 ਟ੍ਰਿਲੀਅਨ ਰੁਪਏ...! ਕਰਜ਼ੇ ''ਚ ਵਿੰਨ੍ਹਿਆ ਗਿਆ ਪਾਕਿਸਤਾਨੀਆਂ ਦਾ ਇਕ-ਇਕ ਵਾਲ
Monday, Oct 27, 2025 - 09:40 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਜੂਨ 2025 ਤੱਕ ਪਾਕਿਸਤਾਨ ਦਾ ਕੁੱਲ ਜਨਤਕ ਕਰਜ਼ਾ 286.832 ਅਰਬ ਡਾਲਰ (80.6 ਟ੍ਰਿਲੀਅਨ ਰੁਪਏ) ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਨਾਲੋਂ ਲੱਗਭਗ 13 ਫੀਸਦੀ ਵੱਧ ਹੈ।
ਮੌਜੂਦਾ ਹਾਲਾਤ ’ਚ ਪਾਕਿਸਤਾਨ ਦੀ ਆਰਥਿਕ ਸਥਿਤੀ ਜਿੰਨੀ ਖਰਾਬ ਹੈ, ਉਸ ’ਚੋਂ ਨਿਕਲਣਾ ਅਸੰਭਵ ਹੈ, ਜੋ ਪਾਕਿਸਤਾਨ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ 25 ਜੂਨ ਤੱਕ ਪਾਕਿਸਤਾਨ ਦਾ ਕੁੱਲ ਜਨਤਕ ਕਰਜ਼ਾ 80.6 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ’ਚ 54.5 ਟ੍ਰਿਲੀਅਨ ਰੁਪਏ ਦਾ ਘਰੇਲੂ ਕਰਜ਼ਾ ਅਤੇ 26.0 ਟ੍ਰਿਲੀਅਨ ਰੁਪਏ ਵਿਦੇਸ਼ੀ ਕਰਜ਼ਾ ਸ਼ਾਮਲ ਹੈ।
ਇਹ ਵੀ ਪੜ੍ਹੋ- ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...
ਅੰਕੜਿਆਂ ਅਨੁਸਾਰ ਇਹ ਵਾਧਾ ਵਿੱਤੀ ਸਾਲ 2024 ਦੇ ਮੁਕਾਬਲੇ ਲੱਗਭਗ 13 ਫੀਸਦੀ ਹੈ। ਵਿੱਤ ਮੰਤਰਾਲੇ ਨੇ ਪਿਛਲੇ ਮਹੀਨੇ ਵਿੱਤੀ ਸਾਲ 2025 ਲਈ ਸਾਲਾਨਾ ਕਰਜ਼ਾ ਸਮੀਖਿਆ ਜਾਰੀ ਕੀਤੀ, ਜਿਸ ਵਿਚ ਜੂਨ 2025 ਦੇ ਅੰਤ ਤੱਕ, ਭਾਵ ਵਿੱਤੀ ਸਾਲ ਦੇ ਅੰਤ ਤੱਕ ਜਨਤਕ ਕਰਜ਼ੇ ਦੇ ਵੇਰਵੇ ਦਿੱਤੇ ਗਏ ਸਨ। ਇਸ ਤੋਂ ਪਤਾ ਲੱਗਿਆ ਕਿ ਜੀ.ਡੀ.ਪੀ. ਅਨੁਪਾਤ ਦੇ ਮਾਮਲੇ ’ਚ ਜਨਤਕ ਕਰਜ਼ਾ ਜੂਨ 2025 ਵਿਚ ਲੱਗਭਗ 70 ਫੀਸਦੀ ਤੱਕ ਵਧ ਗਿਆ, ਜਦਕਿ ਜੂਨ 2024 ’ਚ ਇਹ 68 ਫੀਸਦੀ ਸੀ।
ਇਹ ਵੀ ਪੜ੍ਹੋ- ਅਮਰੀਕਾ 'ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ ! ਹੁਣ ਨਹੀਂ ਰਹੇਗੀ 'ਪਹਿਲਾਂ ਵਾਲੀ ਗੱਲ'
