ਓਮੀਕਰੋਨ ਦੇ ਖ਼ੌਫ਼ ਦਰਮਿਆਨ WHO ਦੀ ਵੱਡੀ ਚਿਤਾਵਨੀ, ਯੂਰਪ ’ਚ ਆਉਣ ਵਾਲਾ ਹੈ ਇਕ ਹੋਰ ‘ਤੂਫ਼ਾਨ’

Wednesday, Dec 22, 2021 - 12:07 PM (IST)

ਓਮੀਕਰੋਨ ਦੇ ਖ਼ੌਫ਼ ਦਰਮਿਆਨ WHO ਦੀ ਵੱਡੀ ਚਿਤਾਵਨੀ, ਯੂਰਪ ’ਚ ਆਉਣ ਵਾਲਾ ਹੈ ਇਕ ਹੋਰ ‘ਤੂਫ਼ਾਨ’

ਵਿਆਨਾ (ਭਾਸ਼ਾ) : ਯੂਰਪ ਵਿਚ ਵਿਸ਼ਵ ਸਿਹਤ ਸੰਗਠਨ ਦੇ ਚੋਟੀ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਸਰਕਾਰਾਂ ਨੂੰ ਓਮੀਕਰੋਨ ਵੇਰੀਐਂਟ ਦੇ ਚੱਲਦੇ ਪੂਰੇ ਮਹਾਂਦੀਪ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ‘ਮਹੱਤਵਪੂਰਨ ਵਾਧੇ’ ਲਈ ਤਿਆਰ ਰਹਿਣ ਨੂੰ ਕਿਹਾ। ਓਮੀਕਰੋਨ ਪਹਿਲਾਂ ਹੀ ਕਈ ਦੇਸ਼ਾਂ ਵਿਚ ਹਾਵੀ ਹੋ ਚੁੱਕਾ ਹੈ। ਡਬਲਯੂ.ਐਚ.ਓ. ਦੇ ਸਥਾਨਕ ਨਿਰਦੇਸ਼ਕ ਡਾਕਟਰ ਹੈਂਸ ਕਲੂਜ ਨੇ ਵਿਆਨਾ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਅਸੀਂ ਇਕ ਹੋਰ ਤੂਫ਼ਾਨ ਨੂੰ ਆਉਂਦੇ ਹੋਏ ਦੇਖ ਸਕਦੇ ਹਾਂ।’

ਇਹ ਵੀ ਪੜ੍ਹੋ : WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ

PunjabKesari

ਕਲੂਜ ਨੇ ਕਿਹਾ, ‘ਕੁੱਝ ਹੀ ਹਫ਼ਤਿਆਂ ਵਿਚ ਓਮੀਕਰੋਨ ਖੇਤਰ ਦੇ ਹੋਰ ਦੇਸ਼ਾਂ ਵਿਚ ਹਾਵੀ ਹੋ ਜਾਏਗਾ, ਜਿਸ ਦੇ ਚੱਲਦੇ ਪਹਿਲਾਂ ਹੀ ਬੁਰੇ ਦੌਰ ਵਿਚੋਂ ਲੰਘ ਰਹੀਆਂ ਸਿਹਤ ਵਿਵਸਥਾਵਾਂ ਹੋਰ ਪ੍ਰਭਾਵਿਤ ਹੋਣਗੀਆਂ।’ ਕਲੂਜ ਨੇ ਕਿਹਾ ਕਿ ਓਮੀਕਰੋਨ ਡਬਲਯੂ.ਐਚ.ਓ. ਦੇ ਯੂਰਪੀਅਨ ਖੇਤਰ ਦੇ ਘੱਟ ਤੋਂ ਘੱਟ 38 ਮੈਂਬਰ ਦੇਸ਼ਾਂ ਵਿਚ ਪਾਇਆ ਜਾ ਚੁੱਕਾ ਹੈ। ਬ੍ਰਿਟੇਨ, ਡੈਨਮਾਰਕ ਅਤੇ ਪੁਰਤਗਾਲ ਵਿਚ ਇਹ ਪਹਿਲਾਂ ਹੀ ਹਾਵੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਖੇਤਰ ਵਿਚ ਕੋਰੋਨਾ ਵਾਇਰਸ ਦੇ ਚੱਲਦੇ 27 ਹਜ਼ਾਰ ਲੋਕਾਂ ਦੀ ਮੌਤ ਹੋਈ ਅਤੇ 26 ਲੱਖ ਹੋਰ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ

ਹਾਲਾਂਕਿ ਇਨ੍ਹਾਂ ਮਾਮਲਿਆਂ ਵਿਚ ਸਾਰੇ ਵੇਰੀਐਂਟਾਂ ਦੇ ਸੰਕ੍ਰਮਣ ਦੇ ਮਾਮਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸੰਖਿਆ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿਚ 40 ਫ਼ੀਸਦੀ ਜ਼ਿਆਦਾ ਹੈ। ਕਲੂਜ ਨੇ ਕਿਹਾ, ‘ਕੋਵਿਡ-19 ਮਾਮਲਿਆਂ ਦੀ ਵਧਦੀ ਗਿਣਤੀ ਦੇ ਨਤੀਜੇ ਵਜੋਂ ਹੋਰ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਪਾਕਿ ਗਏ ਜਥੇ ਨੇ ਕੀਤੀ ਇਹ ਅਪੀਲ, ਕੀ ਮੰਨਣਗੇ ਇਮਰਾਨ ਖ਼ਾਨ ?

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News