ਹਾਂਗਕਾਂਗ ਦੇ ਇਕ ਹੋਰ ਸਮਾਚਾਰ ਸੰਗਠਨ ਨੇ ਕੰਮਕਾਜ ਬੰਦ ਕਰਨ ਦਾ ਕੀਤਾ ਫੈਸਲਾ
Monday, Jan 03, 2022 - 12:29 AM (IST)
ਹਾਂਗਕਾਂਗ-ਹਾਂਗਕਾਂਗ ਦੀ ਇਕ ਆਨਲਾਈਨ ਸਮਾਚਾਰ ਸਾਈਟ ਨੇ ਐਤਵਾਰ ਨੂੰ ਕਿਹਾ ਕਿ ਉਹ ਪ੍ਰੈੱਸ ਦੀ ਆਜ਼ਾਦੀ ਦੀ ਵਿਗੜਦੀ ਸਥਿਤੀ ਦੇ ਕਾਰਨ ਆਪਣਾ ਸੰਚਾਲਨ ਬੰਦ ਕਰੇਗੀ। ਉਸ ਨੇ ਇਹ ਫੈਸਲਾ ਉਸ ਵੇਲੇ ਕੀਤਾ ਹੈ ਜਦ ਕੁਝ ਦਿਨ ਪਹਿਲਾਂ ਪੁਲਸ ਨੇ ਇਕ ਵੱਖ ਲੋਕਤੰਤਰ ਸਮਰਥਨ ਸਮਾਚਾਰ ਸੰਗਠਨ 'ਤੇ ਛਾਪਾ ਮਾਰਿਆ ਅਤੇ ਦੇਸ਼ ਧ੍ਰੋਹ ਦੇ ਦੋਸ਼ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। 'ਸਿਟੀਜਨ ਨਿਊਜ਼' ਨੇ ਐਤਵਾਰ ਨੂੰ ਫੇਸਬੁੱਕ ਪੋਸਟ 'ਚ ਆਪਣੇ ਫੈਸਲੇ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਹੁੰਡਈ ਨੂੰ ਪਛਾੜ ਟਾਟਾ ਮੋਟਰਸ ਬਣੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ
ਉਸ ਨੇ ਕਿਹਾ ਕਿ ਉਹ ਚਾਰ ਜਨਵਰੀ ਨੂੰ ਆਪਣੀ ਸਾਈਟ 'ਤੇ ਖਬਰਾਂ ਦੇਣ ਬੰਦ ਕਰ ਦੇਵੇਗੀ ਅਤੇ ਉਸ ਤੋਂ ਬਾਅਦ ਸੰਗਠਨ ਨੂੰ ਬੰਦ ਕਰ ਦਿੱਤਾ ਜਾਵੇਗਾ। ਉਸ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਹਮੇਸ਼ਾ ਇਸ ਧਰਤੀ ਨਾਲ ਪਿਆਰ ਕੀਤਾ ਹੈ ਪਰ ਮੌਜੂਦਾ ਸਮੇਂ 'ਚ ਅਸੀਂ ਬੇਬਸ ਹਾਂ ਕਿਉਂਕਿ ਅਸੀਂ ਨਾ ਸਿਰਫ਼ ਬਾਰਿਸ਼ ਦਾ ਸਾਹਮਣਾ ਕੀਤਾ ਹੈ ਸਗੋਂ ਤੂਫਾਨਾਂ ਅਤੇ ਉੱਚੀਆਂ ਲਹਿਰਾਂ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਕਦੇ ਆਪਣੇ ਮੂਲ ਇਰਾਦੇ ਨਹੀਂ ਭੁੱਲੇ ਪਰ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਦੋ ਸਾਲਾਂ 'ਚ ਸਮਾਜ 'ਚ ਤੇਜ਼ੀ ਨਾਲ ਹੋਏ ਬਦਲਾਵਾਂ ਅਤੇ ਮੀਡੀਆ ਦਾ ਮਾਹੌਲ ਵਿਗੜਨ ਨਾਲ ਅਸੀਂ ਬਿਨਾਂ ਪ੍ਰੇਸ਼ਾਨੀ ਦੇ ਆਪਣੇ ਹੁਕਮਾਂ ਨੂੰ ਹਾਸਲ ਕਰਨ 'ਚ ਨਾਕਾਮ ਰਹੇ ਹਾਂ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਨਿਊਜ਼ ਤੀਸਰਾ ਸਮਾਚਾਰ ਸੰਗਠਨ ਹੈ ਜੋ ਹਾਲ ਦੇ ਮਹੀਨਿਆਂ 'ਚ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਲੋਕਤੰਤਰ ਸਮਰਥਕ ਸਮਾਚਾਰ 'ਐਪਲ ਡੇਲੀ' ਅਤੇ ਆਨਲਾਈਨ ਸਮਾਚਾਰ ਸਾਈਟ 'ਸਟੈਂਡ ਨਿਊਜ਼' ਵੀ ਬੰਦ ਹੋਏ। ਅਧਿਕਾਰੀਆਂ ਨੇ ਇਸ ਅਰਧ-ਖੁਦਮੁਖਤਿਆਰ ਸ਼ਹਿਰ 'ਚ ਅਸੰਤੋਸ਼ ਨੂੰ ਦਬਾਉਣ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਚੀਨ ਨੇ 2019 'ਚ ਇਥੇ ਹੋਏ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਤੋਂ ਬਾਅਦ ਸਖ਼ਤ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਲਾਕਡਾਊਨ ਦਰਮਿਆਨ ਚੀਨ ਦੇ ਸ਼ਿਆਨ ਸ਼ਹਿਰ 'ਚ ਕੋਵਿਡ ਦੇ ਮਾਮਲਿਆਂ 'ਚ ਵਾਧਾ ਰਿਹਾ ਜਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।