ਇਟਲੀ ''ਚ ਸਾਲਾਨਾ ਵਿਸ਼ਵ ਸ਼ਾਂਤੀ ਯੱਗ ਆਯੋਜਿਤ
Thursday, Aug 03, 2023 - 04:07 PM (IST)
ਮਿਲਾਨ (ਸਾਬੀ ਚੀਨੀਆਂ): ਦੁਨੀਆ ਵਿੱਚ ਫੈਲੀ ਅਸ਼ਾਂਤੀ ਨੂੰ ਠੱਲ੍ਹ ਪਾਉਣ ਲਈ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਇਟਲੀ ਵਿੱਚ ਵਿਸ਼ਵ ਸ਼ਾਂਤੀ ਯੱਗ ਸ੍ਰੀ ਰਾਮੇਸ਼ ਪਾਲ ਸ਼ਾਸ਼ਤਰੀ ਦੀ ਰਹਿਨੁਮਾਈ ਹੇਠ ਸ਼੍ਰੀ-ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ। ਇਹ ਸਾਲਾਨਾ ਵਿਸ਼ਵ ਸ਼ਾਂਤੀ ਯੱਗ ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਸ਼ਵ ਸ਼ਾਂਤੀ ਯੱਗ ਵਿੱਚ ਹਵਨ ਪੂਜਾ, ਕੰਜਕ ਪੂਜਣ ਤੋ ਇਲਾਵਾ ਦੁਨੀਆ ਵਿੱਚ ਫੈਲੇ ਵੈਰ ਵਿਰੋਧ ਨੂੰ ਦੂਰ ਕਰਨ ਲਈ ਅਹੂਤੀਆਂ ਪਾਈਆਂ ਗਈਆਂ।
ਇਸ ਵਿਸ਼ਵ ਸ਼ਾਂਤੀ ਜੱਗ ਦੀ ਸ਼ੁਰੂਆਤ ਸ਼ੋਭਾ ਯਾਤਰਾ ਤੋਂ ਕੀਤੀ ਗਈ ਜੋ ਪਾਦੋਵਾ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਮੰਦਰ ਵਿੱਚ ਪਰਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਸ਼ੋਭਾ ਯਾਤਰਾ ਦੌਰਾਨ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਅਤੇ ਹੋਰ ਝਾਕੀਆਂ ਸਜਾਈਆਂ ਗਈਆਂ ਸਨ। ਇਸ ਵਿਸ਼ਵ ਸ਼ਾਂਤੀ ਯੱਗ ਜਿੱਥੇ ਇੱਕ ਪਾਸੇ ਹਵਨ ਪੂਜਾ ਚੱਲ ਰਹੀ ਸੀ ਦੂਜੇ ਪਾਸੇ ਭਜਨ ਮੰਡਲੀਆਂ ਵੱਲੋਂ ਭੇਟਾਂ ਅਤੇ ਭਜਨ ਗਾਏ ਜਾ ਰਹੇ ਸਨ। ਇਸ ਮੌਕੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਸਵਾਮੀ ਪ੍ਰਕਾਸ਼ ਦਾਸ ਜੀ ਮਹਾਰਾਜ ਦਾਦੂਪੰਥੀ, ਰਾਜ ਗਾਇਕ ਕਾਲਾ ਪਨੇਸਰ, ਮੋਹਿਤ ਸ਼ਰਮਾ, ਰਾਜੂ ਚਮਕੌਰ ਵਾਲਾ, ਸੌਂਧੀ ਸਾਹਿਬ, ਪ੍ਰੀਤੀ ਗੋਰਾਇਆ, ਮਨਜੀਤ ਸ਼ਾਲਾਪੁਰੀ ਦੁਆਰਾ ਭੇਟਾਂ ਦਾ ਗੁਣਗਾਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਨਵਾਂ ਕਦਮ, ਹੁਣ ਬੱਚੇ 2 ਘੰਟੇ ਹੀ ਕਰ ਸਕਣਗੇ ਸਮਾਰਟਫੋਨ ਦੀ ਵਰਤੋਂ
ਪਾਦੋਵਾ ਵਿਖੇ ਹੋਏ ਇਸ ਵਿਸ਼ਵ ਸ਼ਾਂਤੀ ਯੱਗ ਦੌਰਾਨ ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਵਿਸ਼ਵ ਸ਼ਾਂਤੀ ਯੱਗ ਵਿਚ ਪਹੁੰਚੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ । ਹਿੰਦੂਇਸਤਾ ਇਤਲੀਆਨਾ ਦੇ ਸਵਾਮੀ ਪ੍ਰਿਆਨੰਦਾ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜਿਰ ਹੋਏ। ਇਸ ਮੌਕੇ ਸ਼ਰਧਾਲੂਆਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ, ਸਮੂਹ ਮੰਦਿਰ ਪ੍ਰਬੰਧਕ ਕਮੇਟੀਆ ਅਤੇ ਇਟਲੀ ਦੇ ਹੋਰਨਾਂ ਇਲਾਕਿਆ ਤੋਂ ਸ਼ਰਧਾਲੂ ਲਿਆਉਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।