''ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ'' ਦਾ ਸਲਾਨਾ ਖੇਡ ਦਿਵਸ ਧੂਮ-ਧੜੱਕੇ ਨਾਲ ਮਨਾਇਆ

Sunday, Sep 08, 2019 - 08:48 AM (IST)

''ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ'' ਦਾ ਸਲਾਨਾ ਖੇਡ ਦਿਵਸ ਧੂਮ-ਧੜੱਕੇ ਨਾਲ ਮਨਾਇਆ

ਮੈਰੀਲੈਂਡ,  (ਰਾਜ ਗੋਗਨਾ)—  ਸੈਂਟਰ ਫਾਰ ਸੋਸ਼ਲ ਚੇਂਜ ਸੰਸਥਾ ਦੇ ਕਰਤਾ ਧਰਤਾ 'ਸਿੱਖਸ ਆਫ ਅਮਰੀਕਾ' ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਤੇ ਮੁਸਲਿਮ ਫਾਰ ਟਰੰਪ ਦੀ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਸਾਜਿਦ ਤਰਾਰ ਨੇ ਸਲਾਨਾ ਖੇਡ ਮੇਲਾ ਸੈਨਟੇਨੀਅਲ ਪਾਰਕ ਵਿੱਚ ਮਨਾਇਆ। ਇਸ ਵਿੱਚ ਵਿਕਲਾਂਗਾਂ, ਮੰਦਬੁੱਧੀ ਤੇ ਅਪਾਹਜਾਂ ਨੇ ਬਹੁਤ ਹੀ ਦਿਲਚਸਪੀ ਨਾਲ ਹਿੱਸਾ ਲਿਆ। ਜਿੱਥੇ ਉਨ੍ਹਾਂ ਵਲੋਂ ਬਾਸਕਟਬਾਲ, ਬੈਡਮਿੰਟਨ, ਵਾਲੀਬਾਲ, ਫੁੱਟਬਾਲ ਤੋਂ ਇਲਾਵਾ ਛੋਟੀਆਂ ਖੇਡਾਂ ਵਿੱਚ ਵੀ ਹਿੱਸਾ ਲਿਆ। ਛੋਟੀਆਂ ਖੇਡਾਂ ਵਿੱਚ ਰੱਸੀ ਟੱਪਣਾ, ਨਿਸ਼ਾਨੇ ਲਗਾਉਣਾ ਅਤੇ ਤਸ਼ਤਰੀ ਆਦਿ ਖੇਡਾਂ ਦਾ ਭਰਪੂਰ ਅਨੰਦ ਮਾਣਿਆ।

ਜ਼ਿਕਰਯੋਗ ਹੈ ਕਿ ਖੇਡਾਂ ਉਪਰੰਤ ਸਮੂਹ ਖਿਡਾਰੀਆਂ ਨੇ ਡੀ. ਜੇ. ਤੇ ਨਾਚ ਕੀਤਾ। ਇਸ ਨਾਚ ਨੇ ਹਰੇਕ ਨੂੰ ਝੂਮਣ ਲਾ ਦਿੱਤਾ। ਖੇਡ ਦਿਵਸ ਉਪਰੰਤ ਪਿਕਨਿਕ ਦੀ ਰੰਗਤ ਦੇਣ ਲਈ ਦੁਪਿਹਰ ਦਾ ਭੋਜ ਦਿੱਤਾ ਗਿਆ। ਇਸ ਦਾ ਅਨੰਦ ਹਾਜ਼ਰੀਨ ਨੇ ਖੂਬ ਮਾਣਿਆ। ਇਸ ਸਮੁੱਚੇ ਖੇਡ ਅਤੇ ਪਿਕਨਿਕ ਦਿਵਸ ਨੂੰ ਮਨਾਉਣ ਲਈ ਦੇਨਾ, ਨਤਾਲੀਆ, ਸੁਖਮਨੀ , ਨਿੱਬਰ ਅਤੇ ਭੋਗਲ-ਥਾਮਸਨ ਦੀ ਜੋੜੀ ਨੇ ਦਿਨ ਰਾਤ ਇੱਕ ਕਰ ਕੇ ਇਸ ਨੂੰ ਕਾਮਯਾਬ ਬਣਾਇਆ।

ਸੰਖੇਪ ਮਿਲਣੀ ਦੌਰਾਨ ਜਸਦੀਪ ਸਿੰਘ ਜੱਸੀ ਸੀ. ਈ. ਓ. ਨੇ ਕਿਹਾ ਕਿ ਅਸੀਂ ਵਿਅਕਤੀਗਤ ਨੂੰ ਤੰਦਰੁਸਤ ਰੱਖਣ ਲਈ ਖੇਡ ਦਿਵਸ ਤੇ ਪਿਕਨਿਕ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ। ਜਿਸ ਲਈ ਸਾਰੇ ਤਿਆਰੀ ਕਰਦੇ ਹਨ। ਸਾਜਿਦ ਤਰਾਰ ਸੀ. ਈ. ਓ. ਨੇ ਕਿਹਾ ਕਿ ਸਾਡੇ ਵਿਅਕਤੀ ਇਸ ਦਿਨ ਦੀ ਉਡੀਕ ਕਰਦੇ ਹਨ ਕਿ ਕਦੋਂ ਇਹ ਦਿਨ ਆਵੇ ਤੇ ਉਹ ਆਪਣੇ ਕਰਤੱਵ ਇੱਕ-ਦੂਜੇ ਨੂੰ ਦਿਖਾਉਣ। ਸੋ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰਕੇ ਇਨਾਮ ਪ੍ਰਾਪਤ ਕਰਨ ਨੂੰ ਤਰਜੀਹ ਦਿੰਦੇ ਹਨ । ਸੰਸਥਾ ਵਲੋਂ ਹਰੇਕ ਖਿਡਾਰੀ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਜਿਸ ਸਦਕਾ ਹਰੇਕ ਦੇ ਚਿਹਰੇ ਤੇ ਖੁਸ਼ੀ ਅਤੇ ਜਿੱਤ ਦਾ ਅਹਿਸਾਸ ਆਮ ਵੇਖਿਆ ਗਿਆ। ਸਮੁੱਚੇ ਤੌਰ ਤੇ ਇਹ ਖੇਡ ਤੇ ਪਿਕਨਿਕ ਦਿਵਸ ਬਹੁਤ ਹੀ ਕਾਮਯਾਬ ਤੇ ਹਾਜ਼ਰੀਨ ਲਈ ਪ੍ਰੇਰਨਾ ਸਰੋਤ ਹੋ ਨਿੱਬੜਿਆ। ਇਸ ਸਲਾਨਾ ਖੇਡ ਤੇ ਪਿਕਨਿਕ ਦਿਵਸ ਸਮਾਗਮ ਤੇ ਤਜਿੰਦਰ ਸਿੰਘ ਵਾਈਟ ਹਾਊਸ ਦੇ ਪ੍ਰੈੱਸ ਰਿਪੋਰਟਰ, ਓਮਰ ਜਾਨ ਨੈਕਸ ਟੀ. ਵੀ., ਡਾ. ਸੁਰਿੰਦਰ ਸਿੰਘ ਗਿੱਲ ਸੰਪਾਦਕ ਗਗਨ ਦਮਾਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿਨ੍ਹਾਂ ਨੇ ਇਸ ਸਮਾਗਮ ਦਾ ਖੂਬ ਅਨੰਦ ਮਾਣਿਆ।


Related News