ਕਰਮਨ ਸ਼ਹਿਰ ਦੇ ਸਲਾਨਾ "ਹਾਰਵੈਸਟ ਫੈਸਟੀਵਲ" ਆਯੋਜਿਤ, ਸਟੇਜ਼ ਤੋਂ ਪੰਜਾਬੀਆਂ ਕਰਾਈ ਬੱਲੇ-ਬੱਲੇ

Tuesday, Sep 24, 2024 - 11:29 AM (IST)

ਫਰਿਜ਼ਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ ): ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ "ਹਾਰਵੈਸਟ ਫੈਸਟੀਵਲ" (Harvest Festival) ਦੀ ਸੁਰੂਆਤ ਪਰੇਡ ਨਾਲ ਹੋਈ। ਜਿਸ ਦਾ ਮਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ। ਬੇਸ਼ੱਕ ਇੱਥੇ ਲੋਕ ਵੱਡੇ ਸ਼ਹਿਰਾਂ ਵਿਚ ਰਹਿ ਰਹੇ ਹਨ, ਪਰ ਫਿਰ  ਵੀ ਲੋਕ ਆਪਣੀ ਪੱਕੀ ਫਸ਼ਲ ਦੀ ਕਟਾਈ ਕਰਨ ਦੀ ਖ਼ੁਸ਼ੀ ਪਰੰਪਰਾਗਤ ਮੇਲੇ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਜਿਸ ਦੀ ਸ਼ੁਰੂਆਤ ਨਗਰ ਕੀਰਤਨ ਵਾਂਗ ਪਰੇਡ ਨਾਲ ਕੀਤੀ ਜਾਂਦੀ ਹੈ ਅਤੇ ਇਕੱਠ ਵੀ ਅਮੈਰੀਕਨ ਭਾਈਚਾਰੇ ਦਾ ਬਹੁਤ ਹੁੰਦਾ ਹੈ। ਹਰ ਸਾਲ 50 ਤੋਂ ਵਧੀਕ ਫਲੋਟ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ, ਕਾਰਾਂ ਅਤੇ ਹੋਰ ਪੁਰਾਤਨ ਸਾਜੋ-ਸਮਾਨ ਦਾ ਵੀ ਲਿਸ਼ਕਾਂ-ਚਮਕਾ ਕੇ ਖੁੱਲ੍ਹਾਂ ਪਰਦਰਸ਼ਨ ਕਰਦੇ ਹਨ। 

ਇਨ੍ਹਾਂ ਫਲੋਟਾ ਨੂੰ ਵਧੀਆ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਹੁੰਦੇ ਹਨ।  ਜਿਸ ਵਿੱਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਸਥਾਨਕ ਲੋਕ ਸੜਕ ਦੇ ਦੋਨੋ ਪਾਸੇ ਬੈਠ ਇਸ ਪਰੰਪਰਾਗਤ ਪਰੇਡ ਦਾ ਖੁੱਲ੍ਹ ਕੇ ਅਨੰਦ ਮਾਣਦੇ ਹਨ ਅਤੇ ਹਿੱਸਾ ਲੈਣ ਵਾਲਿਆਂ ਦੀ ਹੌਂਸਲਾ ਅਫਜ਼ਾਈ ਵੀ ਕਰਦੇ ਹਨ।  ਇਸ ਪਰੇਡ ਦੀ ਸਮਾਪਤੀ ਉਪਰੰਤ ਚਾਰ ਦਿਨ ਮੇਲੇ ਦਾ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ  ਅਤੇ ਖਾਣਿਆ ਦਾ ਅਨੰਦ ਮਾਣਦੇ ਹਨ। ਮੇਲੇ ਦੌਰਾਨ ਹਰ ਸਾਲ ਸਟੇਜ਼ ਲੱਗਦੀ ਹੈ। ਜਿੱਥੋ ਵੱਖ-ਵੱਖ ਬੁਲਾਰੇ ਜਾਂ ਕਲਾਕਾਰ ਰਿਵਾਇਤੀ ਤੌਰ ‘ਤੇ ਆਪਣੇ ਵਿਚਾਰ ਜਾਂ ਕਲਾ ਦਾ ਖੁੱਲ੍ਹ ਕੇ ਪ੍ਰਦਰਸਨ ਕਰਦੇ ਹਨ। ਇਸੇ ਹੀ ਸਟੇਜ਼ ਤੋਂ ਗਾੲਕੀ ਦਾ ਖੁੱਲ੍ਹਾ ਅਖਾੜਾ ਵੀ ਲੱਗਦਾ ਹੈ। ਜਿਸ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਆਪਣੀ ਕਲਾ ਦਾ ਖੁੱਲ੍ਹ ਕੇ ਪ੍ਰਗਟਾ ਕਰਦੇ ਹੋਏ, ਦੂਸਰੇ ਭਾਈਚਾਰਿਆਂ ਨਾਲ ਸੱਭਿਆਚਾਰ ਦੀ ਸਾਂਝ ਪਾਉਦੇ ਹਨ। ਕਰਮਨ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਵੱਸੋਂ ਹੈ। ਇਸੇ ਲੜੀ ਤਹਿਤ ਸੁਰੂਆਤ ਦੇ ਦੂਸਰੇ ਸਾਲ ਕਿਰਨਜੋਤ ਕੌਰ ਢੇਸੀ ਦੇ ਉੱਦਮ ਸਦਕਾ, ਗੁਲਬਿੰਦਰ ਗੈਰੀ ਢੇਸੀ ਅਤੇ ਕੁਲਵੰਤ ਧਾਲੀਆਂ ਨੇ ਪੰਜਾਬੀ ਸੱਭਿਆਚਾਰ ਦੀ ਸਾਂਝ ਪਾਉਂਦਾ ਪ੍ਰੋਗਰਾਮ ਸਟੇਜ਼ ਸਫਲਤਾ ਨਾਲ ਪੇਸ਼ ਕੀਤਾ। ਜਿਸ ਵਿੱਚ ਹਰਜੀਤ ਗਰੇਵਾਲ, ਰਣਮੇਘ ਢੇਸੀ, ਅਵਤਾਰ ਗਰੇਵਾਲ, ਸਤਬੀਰ ਹੀਰ, ਕਮਲਜੀਤ ਬਾਸੀ, ਤਾਰਾ ਤਾਜਪੁਰ ਵਾਲਾ ਅਤੇ ਹੋਰ ਸਹਿਯੋਗੀਆਂ ਨੇ ਸਹਿਯੋਗ ਦਿੱਤਾ।

PunjabKesari

ਇਸ ਦੀ ਸੁਰੂਆਤ ਕੁਲਵੰਤ ਉੱਭੀ ਨੇ ਸਭ ਨੂੰ “ਜੀ ਆਇਆਂ” ਕਹਿੰਦੇ ਹੋਏ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਆਰੰਭ ਕੀਤਾ। ਇਸ ਬਾਅਦ ਗਾਇਕੀ ਦੇ ਲੱਗੇ ਖੁੱਲ੍ਹੇ ਅਖਾੜੇ ਵਿੱਚ ਗਾਇਕ ਕਲਾਕਾਰ ਕਮਲਜੀਤ ਬੈਨੀਪਾਲ, ਦਿਲਦਾਰ ਬ੍ਰਦਰਜ਼ ਗਰੁੱਪ ਦੇ ਅਵਤਾਰ ਗਰੇਵਾਲ, ਰਾਣੀ ਗਿੱਲ ਅਤੇ ਕਾਂਤਾ ਸਹੋਤਾ ਨੇ ਆਪਣੇ ਪੁਰਾਣੇ ਅਤੇ ਨਵੇਂ ਗੀਤ ਗਾਉਂਦੇ ਹੋਏ ਖੂਬ ਰੌਣਕਾਂ ਲਾਈਆਂ। ਜਦ ਕਿ ਵਿਸ਼ੇਸ਼ ਤੋਰ ‘ਤੇ ‘ਧੀ ਪੰਜਾਬ ਦੀ’ ਗਿੱਧਾ ਅਤੇ ਭੰਗੜਾ ਅਕੈਡਮੀਂ ਦੀ ਮੁੱਖ ਸੰਚਾਲਕਾ ਅਤੇ ਕੋਚ ਤਰਨਜੀਤ ਕਲੇਰ ਨੇ ਆਪਣੀ ਡਾਂਸ ਦੀ ਪੇਸ਼ਕਾਰੀ ਰਾਹੀ ਸਭ ਨੂੰ ਕੀਲ ਰੱਖਿਆ। ਇਸੇ ਦੌਰਾਨ ਸਥਾਨਿਕ ਦੋਗਾਣਾ ਜੋੜੀ ਪੱਪੀ ਭਦੌੜ ਅਤੇ ਦਿਲਪ੍ਰੀਤ ਕੌਰ ਨੇ ਆਪਣੇ ਨੋਕ-ਝੋਕ ਵਾਲੇ ਦੋਗਾਣੇ ਗਾਉਂਦੇ ਹੋਏ ਹਾਜ਼ਰੀਨ ਦਾ ਭਰਪੂਰ ਮਨੋਰੰਜ਼ਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਪ੍ਰਧਾਨ ਮੰਤਰੀ ਮੋਦੀ ਨੇ ਨਿਊਯਾਰਕ 'ਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕੀਤੀ ਮੁਲਾਕਾਤ 

ਇਸ ਪ੍ਰੋਗਰਾਮ ਦੌਰਾਨ ਮੁੱਖ ਪ੍ਰਬੰਧਕ ਗੁਲਬਿੰਦਰ ਗੈਰੀ ਢੇਸੀ ਨੇ ਅਮੈਰੀਕਨ ਭਾਈਚਾਰੇ ਦੇ ਸਿਟੀ ਅਧਿਕਾਰੀਆਂ ਅਤੇ ਕਰਮਨ ਰੋਟਰੀ ਕਲੱਬ ਦੇ ਮੈਂਬਰਾਂ ਨਾਲ ਹਾਜ਼ਰੀਨ ਦੀ ਜਾਣ-ਪਹਿਚਾਣ ਕਰਾਉਂਦੇ ਹੋਏ ਅਗਲੇਰੇ ਪ੍ਰੋਗਰਾਮਾਂ ਵਿੱਚ ਹੋਰ ਸਹਿਯੋਗ ਲੈਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੇਲੇ ਵਿੱਚ ਸਮੁੱਚੇ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਥਾਨਿਕ ਮੀਡੀਏ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਸੇਵਾ ਕੁਲਵੰਤ ਉੱਭੀ ਧਾਲੀਆਂ ਨੇ ਬਾ-ਖੂਬੀ ਨਿਭਾਈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਕਲਾਕਾਰਾਂ ਨੇ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ, ਉੱਥੇ ਅਮਰੀਕਨਾਂ ਨੂੰ ਵੀ ਮੇਲੇ ਵਿੱਚ ਨੱਚਣ ਲਾ ਦਿੱਤਾ।  ਮੇਲੇ ਦੇ ਪ੍ਰਬੰਧਕਾਂ ਵਿੱਚੋਂ ਮਿਸ. ਸੂਸਨ ਨੇ ਪੰਜਾਬੀ ਭਾਈਚਾਰੇ ਨੂੰ ਅਗਲੇ ਸਾਲ ਦਾ ਸੱਦਾ ਦਿੰਦੇ ਹੋਏ, ਇਸ ਸਫਲ ਪੇਸ਼ਕਾਰੀ ਦੀ ਵਧਾਈ ਵੀ ਦਿੱਤੀ। ਅੰਤ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News