'ਟਾਈਮ ਪਰਸਨ ਆਫ ਦਿ ਯੀਅਰ' ਦੀ ਸ਼ਾਰਟਲਿਸਟ ਦੇ ਨਾਂ ਕੀਤੇ ਗਏ ਘੋਸ਼ਿਤ

12/05/2017 3:39:29 PM

ਵਾਸ਼ਿੰਗਟਨ— ਕੌਮਾਂਤਰੀ ਮੈਗਜ਼ੀਨ ਟਾਈਮ ਨੇ ਪਰਸਨ ਆਫ ਦਿ ਯੀਅਰ - 2017 ਲਈ ਸ਼ਾਰਟਲਿਸਟ ਕੀਤੇ ਗਏ 10 ਨਾਂਵਾਂ ਦਾ ਸੋਮਵਾਰ ਸਵੇਰੇ ਐਲਾਨ ਕੀਤਾ ਗਿਆ । ਇਸ ਵਿੱਚ ਕਿਸੇ ਭਾਰਤੀ ਦਾ ਨਾਂ ਸ਼ਾਮਲ ਨਹੀਂ ਹੈ। ਟਾਇਮ ਸੰਪਾਦਕਾਂ ਵੱਲੋਂ ਬਣਾਈ ਗਈ ਇਸ ਸੂਚੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ , ਅਮੈਜਨ ਸੀ.ਈ.ਓ ਜੇਫ ਬੇਜੋਸ ,  ਉੱਤਰ ਕੋਰੀਆਈ ਨੇਤਾ ਕਿਮ ਜਾਂਗ ਉਂਨ,  ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਤੋਂ ਇਲਾਵਾ ਜਿਣਸੀ ਸ਼ੋਸ਼ਣ ਨੂੰ ਪ੍ਰਗਟ ਕਰਨ ਵਾਲੇ ਅੰਦੋਲਨ ਹੈਸ਼ ਟੈਗ ਮੀ ਟੂ ਦਾ ਵੀ ਨਾਮ ਸ਼ਾਮਲ ਹੈ । 
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਮੈਗਜ਼ੀਨ ਨੇ ਉਨ੍ਹਾਂ ਨੂੰ 'ਟਾਈਮ ਪਰਸਨ ਆਫ ਦਿ ਯੀਅਰ' ਦੇਣ ਲਈ ਫੋਨ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ । ਹਾਲਾਂਕਿ ਬਾਅਦ 'ਚ ਮੈਗਜ਼ੀਨ ਨੇ ਸਪੱਸ਼ਟ ਕੀਤਾ ਸੀ ਕਿ ਟਰੰਪ ਨੂੰ ਕੋਈ ਗਲਤਫਹਿਮੀ ਹੋਈ ਹੈ । 


Related News