ਐਂਡ੍ਰਿਊ ਬੈਰਨ ਪਾਰਕਰ ਨੂੰ ਮਹਾਰਾਣੀ ਨੇ ਸ਼ਾਹੀ ਘਰਾਣੇ ਦੇ ਉੱਚ ਅਧਿਕਾਰੀ ਵਜੋਂ ਕੀਤਾ ਨਿਯੁਕਤ
Sunday, Feb 07, 2021 - 01:13 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ ਇੰਟੈਲੀਜੈਂਸ ਏਜੰਸੀ ਐਮ ਆਈ 5 ਦੇ ਸਾਬਕਾ ਮੁਖੀ ਨੂੰ ਆਪਣੇ ਸ਼ਾਹੀ ਘਰਾਣੇ ਵਿਚ ਉੱਚ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ।ਮਿਨਸਮੇਰ ਨਾਲ ਸੰਬੰਧਿਤ 59 ਸਾਲਾਂ ਦੇ ਐਂਡ੍ਰਿਊ ਬੈਰਨ ਪਾਰਕਰ ਜੋ ਪਿਛਲੇ ਸਾਲ ਤੱਕ ਐਮ ਆਈ 5 ਦੇ ਡਾਇਰੈਕਟਰ ਜਨਰਲ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਸਨ, ਸ਼ਾਹੀ ਘਰਾਣੇ ਦੇ ਵਿਭਾਗਾਂ ਦੇ ਕੰਮਾਂ ਨੂੰ ਨਿਰਵਿਘਨ ਚਲਾਉਣ ਨੂੰ ਯਕੀਨੀ ਬਣਾਉਣਗੇ।
73 ਸਾਲ ਦੇ ਅਰਲ ਪੀਲ 14 ਸਾਲਾਂ ਤੋਂ ਇਹ ਨੌਕਰੀ ਕਰ ਰਹੇ ਹਨ ਅਤੇ ਹੁਣ ਸੇਵਾਮੁਕਤ ਹੋਣ ਲਈ ਤਿਆਰ ਹਨ। ਬੈਰਨ ਪਾਰਕਰ ਉਹਨਾਂ ਕੋਲੋਂ ਇਹ ਅਹੁਦਾ ਲੈਣਗੇ। ਬੈਰਨ ਪਾਰਕਰ ਨੇ 1983 ਵਿੱਚ ਪਹਿਲੀ ਵਾਰ ਐਮ ਆਈ 5 ਦੇ ਇੰਟੈਲੀਜੈਂਸ ਦਫ਼ਤਰ ਵਿੱਚ ਕੰਮ ਦੀ ਸ਼ੁਰੂਆਤ ਕੀਤੀ ਸੀ। ਬੈਰਨ 7 ਜੁਲਾਈ ਨੂੰ ਲੰਡਨ ਦੇ ਅੱਤਵਾਦੀ ਹਮਲੇ ਅਤੇ 2006 ਦੇ ਟਰਾਂਸੈਟਲੈਂਟਿਕ ਹਵਾਈ ਜਹਾਜ਼ਾਂ ਦੀ ਸਾਜ਼ਿਸ਼ ਪ੍ਰਤੀ ਸੁਰੱਖਿਆ ਸੇਵਾਵਾਂ ਦੀ ਅਗਵਾਈ ਕਰਨ ਤੋਂ ਬਾਅਦ 2007 ਵਿੱਚ ਡਿਪਟੀ ਡਾਇਰੈਕਟਰ ਜਨਰਲ ਬਣੇ ਸਨ।
ਪੜ੍ਹੋ ਇਹ ਅਹਿਮ ਖਬਰ- ਦਿੱਲੀ ਪੁਲਸ ਨੇ ਹਾਫਿਜ਼ ਸਈਦ ਖ਼ਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ
ਇਸ ਦੇ ਇਲਾਵਾ 2013 ਵਿੱਚ ਬੈਰਨ ਨੂੰ ਸੁਰੱਖਿਆ ਸੇਵਾ ਦਾ ਮੁਖੀ ਬਣਨ ਲਈ ਲੱਗਭਗ 165,000 ਪੌਂਡ ਸਲਾਨਾ ਭੁਗਤਾਨ ਕੀਤਾ ਗਿਆ ਸੀ। ਲਾਰਡ ਚੈਂਬਰਲਿਨ ਦਾ ਇਹ ਅਹੁਦਾ ਸ਼ਾਹੀ ਘਰ ਦੀਆਂ ਸਾਰੀਆਂ ਸੀਨੀਅਰ ਨਿਯੁਕਤੀਆਂ ਦੀ ਨਿਗਰਾਨੀ ਕਰਦਾ ਹੈ।ਇਸ ਦੇ ਇਲਾਵਾ ਇਹ ਹਾਊਸ ਆਫ ਲਾਰਡਜ਼ ਦੇ ਵਿਚਕਾਰ ਸੰਚਾਰ ਦਾ ਸਾਧਨ ਹੈ ਜੋ ਕਿ ਬਕਿੰਘਮ ਪੈਲੇਸ ਅਤੇ ਕਲੇਰੈਂਸ ਹਾਊਸ ਵਿਚਾਲੇ ਤਾਲਮੇਲ ਨੂੰ ਵੀ ਯਕੀਨੀ ਬਣਾਉਂਦਾ ਹੈ।