ਇਰਾਕ ਦੀ ਸੁੱਕੀ ਨਦੀ ''ਚ ਮਿਲਿਆ 3400 ਸਾਲ ਪੁਰਾਣਾ ਸਾਮਰਾਜ

07/01/2019 2:39:49 PM

ਮੋਸੁਲ— ਆਈ. ਐੱਸ. ਦੇ ਕਬਜ਼ੇ 'ਚ ਰਹੇ ਇਰਾਕ ਦੇ ਮੋਸੁਲ ਸ਼ਹਿਰ ਦੀ ਜਿਸ ਨਦੀ ਕਿਨਾਰੇ ਕਈ ਅਮਰੀਕੀਆਂ ਦੇ ਸਿਰ ਕਲਮ ਕੀਤੇ ਗਏ ਸਨ, ਉੱਥੇ ਇਸ ਸਮੇਂ ਸੋਕਾ ਪੈ ਗਿਆ ਹੈ।ਮੋਸੁਲ ਪੁਲ ਦੇ ਪਾਣੀ ਦਾ ਪੱਧਰ ਵੀ ਕਾਫੀ ਬੁਰੀ ਤਰ੍ਹਾਂ ਘੱਟ ਗਿਆ ਹੈ। ਇਸ ਕਾਰਨ ਨਦੀ ਵਿਚਕਾਰ ਬਣੇ ਟਾਪੂ 'ਤੇ ਪੁਰਾਤੱਤਵ ਵਿਗਿਆਨੀਆਂ ਨੂੰ ਤਕਰੀਬਨ 3,400 ਸਾਲ ਪੁਰਾਣੇਮਿਤਾਨੀ ਸਾਮਰਾਜ ਦੇ ਸਬੂਤ ਮਿਲੇ ਹਨ। ਇਸ ਸਾਮਰਾਜ ਦਾ ਸੀਰੀਆ ਅਤੇ ਮੈਸੋਪੋਟਾਮੀਆ ਖੇਤਰ 'ਤੇ ਕਬਜ਼ਾ ਰਹਿ ਚੁੱਕਾ ਹੈ।
PunjabKesari

ਇਰਾਕ 'ਚ ਟਿਗਰਿਸ ਨਦੀ 'ਤੇ ਬਣਿਆ ਮੋਸੁਲ ਪੁਲ ਦੇਸ਼ ਦਾ ਸਭ ਤੋਂ ਵੱਡਾ ਪੁਲ ਹੈ, ਜਿਸ ਨੂੰ ਸੱਦਾਮ ਪੁਲ ਵੀ ਕਿਹਾ ਜਾਂਦਾ ਹੈ। ਇਹ ਸੋਕੇ ਦੀ ਮਾਰ ਹੇਠ ਹੈ। ਜਰਮਨੀ ਦੀ ਟਿਊਬਿੰਗ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਇਸ ਮਹੱਲ ਦਾ ਸਬੰਧ ਰਹੱਸਮਈ ਮਿਤਾਨੀ ਸਾਮਰਾਜ ਨਾਲ ਹੈ। ਇਹ ਇਕ ਅਜਿਹੀ ਸੱਭਿਅਤਾ ਹੈ ਜਿਸ ਦੇ ਬਾਰੇ ਪ੍ਰਾਚੀਨ ਇਤਿਹਾਸ 'ਚ ਸਭ ਤੋਂ ਘੱਟ ਖੋਜ ਹੋਈ ਹੈ। ਇੱਥੋਂ ਤਕ ਕਿ ਇਸ ਸਮਰਾਜ ਬਾਰੇ ਅਜੇ ਤਕ ਪੂਰੀ ਜਾਣਕਾਰੀ ਵੀ ਨਹੀਂ ਮਿਲ ਸਕੀ। 

ਜਾਣਕਾਰੀ ਮੁਤਾਬਕ ਪਿਛਲੇ ਸਾਲ ਪੁਰਾਤੱਤਵ ਵਿਗਿਆਨੀਆਂ ਨੂੰ ਟਿਗਰਿਸ ਨਦੀ ਦੇ ਕਿਨਾਰੇ ਦੇ ਕੁੱਝ ਖੰਡਰਾਂ ਦੀ ਰਹਿੰਦ-ਖੂੰਹਦ ਮਿਲੀ ਸੀ ਤੇ ਉਨ੍ਹਾਂ ਨੇ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਜਾਂਚ ਦਲ ਨੂੰ 10 ਕਿਊਨੀਫੋਰਮ ਕਲੇ ਟੈਬਲੇਟਸ ਮਹੱਲ ਦੇ ਅੰਦਰੋਂ ਮਿਲੇ ਹਨ। ਇਹ ਲਿਖਣ ਦੀ ਇਕ ਪ੍ਰਾਚੀਨ ਸ਼ੈਲੀ ਹੈ ਜੋ ਸੁਮੇਰ ਸੱਭਿਅਤਾ ਦੇ ਸਮੇਂ ਚੱਲਦੀ ਸੀ। ਵਿਗਿਆਨੀਆਂ ਨੂੰ ਲਾਲ ਅਤੇ ਨੀਲੇ ਚਮਕੀਲੇ ਰੰਗਾਂ ਵਾਲੀਆਂ ਕੰਧਾਂ ਦਾ ਕੁੱਝ ਹਿੱਸਾ ਮਿਲਿਆ ਸੀ। ਹੁਣ ਜਰਮਨ ਟੀਮ ਕਿਊਨੀਫੋਰਮ ਟੈਬਲੇਟ ਨੂੰ ਸਮਝਣ 'ਚ ਲੱਗੀ ਹੈ ਤਾਂ ਕਿ ਮਿਤਾਨੀ ਸਾਮਰਾਜ ਬਾਰੇ ਹੋਰ ਜਾਣਕਾਰੀ ਮਿਲ ਸਕੇ।


Related News