ANA ਨੇ ਤਾਲਿਬਾਨ ਤੋਂ ਆਪਣੇ 62 ਅਧਿਕਾਰੀਆਂ ਨੂੰ ਕਰਵਾਇਆ ਰਿਹਾਅ

Wednesday, Jan 29, 2020 - 04:11 PM (IST)

ANA ਨੇ ਤਾਲਿਬਾਨ ਤੋਂ ਆਪਣੇ 62 ਅਧਿਕਾਰੀਆਂ ਨੂੰ ਕਰਵਾਇਆ ਰਿਹਾਅ

ਕਾਬੁਲ- ਅਫਗਾਨਿਸਤਾਨ ਦੇ ਅਫਗਾਨ ਨੈਸ਼ਨਲ ਆਰਮੀ (ਏ.ਐਨ.ਏ.) ਬਲਾਂ ਨੇ ਪੱਛਮ-ਉੱਤਰ ਬਦਗੀਸ ਸੂਬੇ ਵਿਚ ਤਾਲਿਬਾਨ ਦੀ ਇਕ ਜੇਲ ਨੂੰ ਤੋੜ ਕੇ 62 ਅਧਿਕਾਰੀਆਂ ਨੂੰ ਮੁਕਤ ਕਰਵਾ ਲਿਆ ਹੈ। ਕਾਬੁਲ ਦੇ ਗਵਰਨਰ ਅਬਦੁੱਲ ਗਫੂਰ ਮਲਿਕਜ਼ਈ ਨੇ ਬੁੱਧਵਾਰ ਨੂੰ ਦੱਸਿਆ ਕਿ ਏ.ਐਨ.ਏ. ਦੇ ਜਵਾਨਾਂ ਨੇ ਬਾਲਾ ਮੁਰਗਾਬ ਜ਼ਿਲੇ ਵਿਚ ਮੰਗਲਵਾਰ ਰਾਤ ਤਾਲਿਬਾਨ ਦੀ ਇਕ ਜੇਲ 'ਤੇ ਹਮਲਾ ਕਰਕੇ ਉਸ ਨੂੰ ਤੋੜ ਦਿੱਤਾ।

ਗਵਰਨਰ ਨੇ ਦੱਸਿਆ ਕਿ ਇਸ ਜੇਲ ਤੋਂ 62 ਏ.ਐਨ.ਏ. ਅਧਿਕਾਰੀ ਤੇ ਪਬਲਿਕ ਆਰਡਰ ਪੁਲਸ ਅਧਿਕਾਰੀ ਮੁਕਤ ਕਰਵਾਏ ਗਏ ਹਨ। ਉਹਨਾਂ ਨੇ ਦੱਸਿਆ ਕਿ ਹਵਾਈ ਫੌਜ ਦੇ ਸਹਿਯੋਗ ਨਾਲ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਮੁਹਿੰਮ ਚਲਾਈ ਗਈ। ਬਦਗੀਸ ਦੇ ਗਵਰਨਰ ਨੇ ਦੱਸਿਆ ਕਿ ਮੁਹਿੰਮ ਦੌਰਾਨ ਪੰਜ ਤਾਲਿਬਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਵਿਚੋਂ ਤਿੰਨ ਜ਼ਖਮੀ ਹੋ ਗਏ ਸਨ।


author

Baljit Singh

Content Editor

Related News