ਨੇਪਾਲ ਦੇ ਮੁੱਖ ਜੱਜ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਕੀਤਾ ਗਿਆ ਦਰਜ
Sunday, Feb 13, 2022 - 03:00 PM (IST)
ਕਾਠਮੰਡੂ (ਏ.ਐੱਨ.ਆਈ.): ਨੇਪਾਲ ਦੇ ਮੁੱਖ ਜੱਜ ਚੋਲੇਂਦਰ ਸ਼ਮਸ਼ੇਰ ਜੇਬੀ ਰਾਣਾ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਘਿਰ ਗਏ ਹਨ। ਉਹਨਾਂ ਖ਼ਿਲਾਫ਼ ਸੰਸਦ ਸਕੱਤਰ ਵੱਲੋਂ ਮਹਾਦੋਸ਼ ਪ੍ਰਸਤਾਵ ਦਰਜ ਕੀਤਾ ਗਿਆ ਹੈ। ਜੱਜ ਰਾਣਾ 'ਤੇ ਲਗਾਤਾਰ ਕਈ ਗੰਭੀਰ ਦੋਸ਼ ਲੱਗਣ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ। ਇੱਥੇ ਦੱਸ ਦਈਏ ਕਿ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਨੇਪਾਲ ਸੰਸਦ ਦੇ ਪ੍ਰਧਾਨ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਸੱਤਾਧਾਰੀ ਨੇਪਾਲੀ ਕਾਂਗਰਸ ਪਾਰਟੀ, ਜਨਤਾ ਸਮਾਜਵਾਦੀ ਪਾਰਟੀ ਅਤੇ ਮਾਓਵਾਦੀ ਸੈਂਟਰ ਦੇ ਸੰਸਦ ਮੈਂਬਰਾਂ ਨੇ ਮੁੱਖ ਜੱਜ ਜੇਬੀ ਰਾਣਾ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਦਰਜ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਯੂਕਰੇਨ ਦੀ ਸਥਿਤੀ ਖਤਰਨਾਕ ਪੜਾਅ 'ਤੇ : ਸਕੌਟ ਮੌਰੀਸਨ
ਲਗਾਤਾਰ ਕਈ ਮਾਮਲਿਆਂ 'ਚ ਨੇਪਾਲ ਦੇ ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਜੇਬੀ ਰਾਣਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ 'ਤੇ ਮਹਾਦੋਸ਼ ਪ੍ਰਸਤਾਵ ਦਰਜ ਕੀਤਾ ਗਿਆ। ਇੱਥੇ ਦੱਸ ਦਈਏ ਕਿ ਚੀਫ ਜਸਟਿਸ ਰਾਣਾ ਖ਼ਿਲਾਫ਼ ਇਸ ਤੋਂ ਪਹਿਲਾਂ ਕਈ ਅਨੈਤਿਕ ਸ਼ਿਕਾਇਤਾਂ ਦਰਜ ਹੋਈਆਂ ਹਨ। ਨੇਪਾਲੀ ਸੰਸਦ ਦੇ ਇਕ ਵਿਧਾਇਕ ਨੇ ਦੱਸਿਆ ਕਿ ਜੱਜ ਰਾਣਾ ਖ਼ਿਲਾਫ਼ ਸੱਤਾਧਾਰੀ ਪਾਰਟੀ ਨਾਲ ਗਠਜੋੜ ਸਹਿਯੋਗੀਆਂ ਦੇ ਸਾਂਸਦ ਮਹਾਦੋਸ਼ ਦੇ ਪ੍ਰਸਤਾਵ 'ਤੇ ਇਕੱਠੇ ਸਾਹਮਣੇ ਆਏ। ਇਸ ਪ੍ਰਸਤਾਵ 'ਤੇ ਕਰੀਬ 100 ਸੰਸਦ ਮੈਂਬਰਾਂ ਨੇ ਮਿਲ ਕੇ ਦਸਤਖ਼ਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ- ਸ਼ਰਮਨਾਕ! ਜੋੜੇ ਨੇ ਪੰਜ ਸਾਲ ਤੱਕ 'ਬੱਚੇ' ਨੂੰ ਬਕਸੇ 'ਚ ਰਹਿਣ ਲਈ ਕੀਤਾ ਮਜਬੂਰ, ਇੰਝ ਬਚੀ ਜਾਨ
ਮੁੱਖ ਜੱਜ ਚੋਲੇਂਦਰ ਸ਼ਮਸ਼ੇਰ ਜੇਬੀ ਰਾਣਾ ਦੇ ਅਕਸ 'ਤੇ ਪਹਿਲਾਂ ਵੀ ਦੋਸ਼ ਲਗਾਏ ਗਏ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ ਜਾ ਚੁੱਕੇ ਹਨ। ਨੇਪਾਲ ਬਾਰ ਐਸੋਸੀਏਸ਼ਨ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇੱਕ ਵਾਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਮੁੱਖ ਜੱਜ ਰਾਣਾ ਨੂੰ ਮੁੱਖ ਜੱਜ ਨਹੀਂ ਮੰਨਦੇ। ਐੱਨ.ਬੀ.ਏ. ਨਾਲ ਜੁੜੇ ਵਕੀਲ ਮੁੱਖ ਜੱਜ ਦੇ ਅਸਤੀਫੇ ਦੀ ਮੰਗ ਤੱਕ ਕਰ ਚੁੱਕੇ ਹਨ। ਚੀਫ ਜਸਟਿਸ ਜੇਬੀ ਰਾਣਾ 'ਤੇ ਅਦਾਲਤ ਵਿਚ ਨਿਆਂਇਕ ਮਾਹੌਲ ਬਣਾਈ ਰੱਖਣ ਵਿਚ ਅਸਫਲ ਹੋਣ ਦੇ ਨਾਲ-ਨਾਲ ਚੋਣ ਜਾਬਤੇ ਦੀ ਉਲੰਘਣਾ ਕਰਨ ਅਤੇ ਜ਼ਰੂਰੀ ਨੈਤਿਕ ਆਧਾਰ ਨਾ ਅਪਨਾਉਣ ਜਿਹੇ ਗੰਭੀਰ ਦੋਸ਼ ਪਹਿਲਾਂ ਹੀ ਲੱਗ ਚੁੱਕੇ ਹਨ।