UAE ''ਚ 19 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ''ਚ ਮੌਤ

Thursday, Jul 08, 2021 - 01:38 PM (IST)

UAE ''ਚ 19 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ''ਚ ਮੌਤ

ਦੁਬਈ (ਭਾਸ਼ਾ:) ਸੰਯੁਕਤ ਅਰਬ ਅਮੀਰਾਤ ਵਿਚ 19 ਸਾਲ ਦੇ ਇਕ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।'ਖਲੀਜ਼ ਟਾਈਮਜ਼' ਦੀ ਖ਼ਬਰ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹਾਦਸੇ ਸਮੇਂ ਇਬਾਦ ਅਜ਼ਮਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਕਾਰ ਤੋਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਇਕ ਰੁੱਖ ਨਾਲ ਜਾ ਟਕਰਾਈ। 

ਪੜ੍ਹੋ ਇਹ ਅਹਿਮ ਖਬਰ- ਪੱਤਰਕਾਰ ਬੀਬੀਆਂ ਲਈ ਅਸੁਰੱਖਿਅਤ ਹੈ ਪਾਕਿਸਤਾਨ, ਦਿੱਤੀਆਂ ਜਾਂਦੀਆਂ ਹਨ ਧਮਕੀਆਂ

ਉਹ ਪਿਛਲੇ ਮਹੀਨੇ ਹੀ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਆਬੂ ਧਾਬੀ ਗਿਆ ਸੀ। ਉਸ ਦਾ ਪਰਿਵਾਰ ਮੂਲ ਰੂਪ ਨਾਲ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਬਾਦ ਦਾ ਅੰਤਮ ਸੰਸਕਾਰ ਬੁੱਧਵਾਰ ਸ਼ਾਮ ਕੀਤਾ ਗਿਆ। ਉੱਥੇ ਮੌਜੂਦਾ ਪਰਿਵਾਰ ਦੇ ਇਕ ਕਰੀਬੀ ਦੋਸਤ ਨੇ ਕਿਹਾ,''ਇਬਾਦ ਕਾਰ ਵਿਚ ਇਕੱਲਾ ਸੀ ਅਤੇ ਉਸ ਨੇ ਸ਼ਾਇਦ ਸ਼ਰਾਬ ਪੀਤੀ ਹੋਈ ਸੀ।'' ਜਾਣਕਾਰੀ ਮੁਤਾਬਕ 'ਆਬੂ ਧਾਬੀ ਇੰਡੀਅਨ ਸਕੂਲ' ਦਾ ਸਾਬਕਾ ਵਿਦਿਆਰਥੀ ਇਬਾਦ ਬ੍ਰਿਟੇਨ ਵਿਚ 'ਯੂਨੀਵਰਸਿਟੀ ਆਫ ਸਾਊਥ ਵੇਲਜ਼ ਕਾਰਡਿਫ' ਤੋਂ 'ਏਅਰਕ੍ਰਾਫਟ ਇੰਜੀਨੀਅਰਿੰਗ ਐਂਡ ਮੈਂਟੇਨੈਂਸ' ਪ੍ਰਣਾਲੀ ਦੀ ਪੜ੍ਹਾਈ ਕਰ ਰਿਹਾ ਸੀ।


author

Vandana

Content Editor

Related News