ਲੜਕੀ ਨਾਲ ਛੇੜਛਾੜ ਦੇ ਦੋਸ਼ ’ਚ ਭਾਰਤੀ ਨਾਗਰਿਕ ਨੂੰ ਜੇਲ

Tuesday, Sep 03, 2024 - 04:19 PM (IST)

ਲੜਕੀ ਨਾਲ ਛੇੜਛਾੜ ਦੇ ਦੋਸ਼ ’ਚ ਭਾਰਤੀ ਨਾਗਰਿਕ ਨੂੰ ਜੇਲ

ਸਿੰਗਾਪੁਰ - ਸਿੰਗਾਪੁਰ ’ਚ ਇਕ 52 ਸਾਲਾ ਭਾਰਤੀ ਨਾਗਰਿਕ ਨੂੰ ਆਪਣੇ ਜਾਣ-ਪਛਾਣ ਵਾਲੇ ਪਰਿਵਾਰ ਦੀ ਇਕ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 14 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ ਸਿੰਗਾਪੁਰ 'ਚ 14 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਛੇੜਛਾੜ ਕਰਨ 'ਤੇ ਦੋਸ਼ੀ ਨੂੰ 5 ਸਾਲ ਤੱਕ ਦੀ ਕੈਦ, ਜੁਰਮਾਨਾ, ਕੁੱਟ-ਮਾਰ ਵਰਗੀ ਅਜਿਹੀ ਕੋਈ ਵੀ ਸਜ਼ਾ ਹੋ ਸਕਦੀ ਹੈ। 50 ਸਾਲ ਤੋਂ ਵੱਧ ਉਮਰ ਦੇ ਹੋਣ ਕਾਰਨ ਉਸ ਵਿਅਕਤੀ ਨੂੰ ਡੰਡੇ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ। ‘ਦਿ ਸਟਰੇਟਸ ਟਾਈਮਜ਼’ ਅਖਬਾਰ ਮੁਤਾਬਕ ਵਿਅਕਤੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਡਿਪਟੀ ਸਰਕਾਰੀ ਵਕੀਲ ਸੂਰਿਆ ਪ੍ਰਕਾਸ਼ ਨੇ ਅਦਾਲਤ ਨੂੰ ਦੱਸਿਆ ਕਿ ਉਸ ਵਿਅਕਤੀ ਨੇ ਉੱਤਰੀ ਸਿੰਗਾਪੁਰ ਦੇ ਸੇਮਬਾਵਾਂਗ ’ਚ ਇਕ ਖੇਡ ਦੇ ਮੈਦਾਨ ਨੇੜੇ ਲੜਕੀ ਨਾਲ ਛੇੜਛਾੜ ਕੀਤੀ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਕਤੂਬਰ 2022 ਦੀ ਇਕ ਸ਼ਾਮ 13 ਸਾਲਾ ਲੜਕੀ ਉਸ ਨਾਲ ਮੋਟਰਸਾਈਕਲ ’ਤੇ ਘੁੰਮਣ  ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨਾਲ ਸਬੰਧ ਸੁਧਾਰਨਾ ਚਾਹੁੰਦਾ ਹੈ ਬੰਗਲਾਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News