ਤੁਰਕੀ ''ਚ 18 ਜੁਲਾਈ ਨੂੰ ਹੱਟ ਸਕਦੀ ਹੈ ਐਮਰਜੰਸੀ

07/15/2018 2:00:58 AM

ਅੰਕਾਰਾ — ਤੁਰਕੀ ਦੇ ਰਾਸ਼ਟਰਪਤੀ ਦੇ ਬੁਲਾਰੇ ਇਬਰਾਹਿਮ ਕਲਿਨ ਦਾ ਕਹਿਣਾ ਹੈ ਕਿ ਦੇਸ਼ 'ਚ 2 ਸਾਲ ਤੋਂ ਲੱਗੀ ਐਮਰਜੰਸੀ 18 ਜੁਲਾਈ ਨੂੰ ਖਤਮ ਕੀਤੀ ਜਾ ਸਕਦੀ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਨਵੇਂ ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਇਥੇ ਬੁਲਾਰੇ ਨੇ ਕਿਹਾ, 'ਫਿਲਹਾਲ ਅਜਿਹਾ ਲੱਗ ਰਿਹਾ ਹੈ ਕਿ ਦੇਸ਼ 'ਚ ਲੱਗੀ ਐਮਰਜੰਸੀ 18 ਜੁਲਾਈ ਨੂੰ ਖਤਮ ਕੀਤੀ ਸਕਦੀ ਹੈ।'
ਤੁਰਕੀ 'ਚ 2016 'ਚ ਫੌਜੀ ਤਖਤਾਪਲਟ ਦੇ ਅਸਫਲ ਯਤਨ ਤੋਂ ਬਾਅਦ ਦੇਸ਼ 'ਚ ਐਮਰਜੰਸੀ ਲਾਈ ਗਈ ਸੀ, ਜਿਸ ਤੋਂ ਬਾਅਦ ਇਸ ਨੂੰ 7 ਵਾਰ ਵਧਾ ਦਿੱਤਾ ਗਿਆ। ਦੇਸ਼ 'ਚ ਫੌਜੀ ਤਖਤਾਪਲਟ ਦੇ ਯਤਨ 'ਚ ਲਗਭਗ 250 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 2,000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਕਲਿਨ ਨੇ ਕਿਹਾ ਕਿ ਅੱਤਵਾਦ ਰੋਕੂ ਯਤਨ ਜਾਰੀ ਰਹਿਣਗੇ ਅਤੇ ਜੇਕਰ ਸ਼ਾਸਨ 'ਤੇ ਦੁਬਾਰਾ ਹਮਲੇ ਦੀ ਸਥਿਤੀ ਪੈਦਾ ਹੋਈ ਤਾਂ ਦੁਬਾਰਾ ਐਮਰਜੰਸੀ ਲਾਈ ਜਾ ਸਕਦੀ ਹੈ।


Related News