30 ਜੂਨ ਤਕ ਪਾਕਿ ਵਾਸੀ ਆਪਣੀ ਬੇਨਾਮੀ ਜਾਇਦਾਦ ਕਰਨ ਐਲਾਨ : ਇਮਰਾਨ
Wednesday, Jun 26, 2019 - 09:02 AM (IST)

ਇਸਲਾਮਾਬਾਦ— ਪਾਕਿਸਤਾਨ ਦੀ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਹਰ ਯਤਨ ਕਰ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਾਰ-ਵਾਰ ਆਪਣੇ ਦੇਸ਼ ਵਾਸੀਆਂ ਨੂੰ ਇਕ ਹੀ ਅਪੀਲ ਦੁਹਰਾ ਰਹੇ ਹਨ। ਉਨ੍ਹਾਂ ਇਕ ਵਾਰ ਮੁੜ ਟੈਕਸ ਐਮਨੈਸਟੀ ਯੋਜਨਾ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਦੇਸ਼ ਵਾਸੀਆਂ ਨੂੰ ਆਪਣੀ ਬੇਨਾਮੀ ਜਾਇਦਾਦ ਦਾ ਐਲਾਨ ਕਰਨ ਲਈ ਕਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਡੈੱਡਲਾਈਨ ਤੱਕ ਟੈਕਸਾਂ ਦਾ ਭੁਗਤਾਨ ਕਰਨ ਦੇ ਸਮਰੱਥ ਨਹੀਂ ਹਨ ਤਾਂ ਘੱਟੋ-ਘੱਟ ਟੈਕਸ ਐਮਨੈਸਟੀ ਯੋਜਨਾ ਵਿਚ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲੈਣ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸ਼ਤਾਂ ਵਿਚ ਭੁਗਤਾਨ ਕਰਨ ਦੀ ਛੋਟ ਹੋਵੇਗੀ ਪਰ 30 ਜੂਨ ਤੋਂ ਬਾਅਦ ਕੋਈ ਮੌਕਾ ਨਹੀਂ ਮਿਲੇਗਾ। 30 ਜੂਨ ਡੈੱਡਲਾਈਨ ਹੋਵੇਗੀ।