ਐਮਨੈਸਟੀ ਇੰਟਰਨੈਸ਼ਨਲ ਹਾਂਗਕਾਂਗ ’ਚ ਆਪਣੇ ਦੋਵੇਂ ਦਫ਼ਤਰ ਕਰੇਗਾ ਬੰਦ

Monday, Oct 25, 2021 - 05:45 PM (IST)

ਐਮਨੈਸਟੀ ਇੰਟਰਨੈਸ਼ਨਲ ਹਾਂਗਕਾਂਗ ’ਚ ਆਪਣੇ ਦੋਵੇਂ ਦਫ਼ਤਰ ਕਰੇਗਾ ਬੰਦ

ਹਾਂਗਕਾਂਗ (ਏ. ਪੀ.)-ਮਨੁੱਖੀ ਅਧਿਕਾਰ ਸੰਗਠਨ ‘ਐਮਨੈਸਟੀ ਇੰਟਰਨੈਸ਼ਨਲ’ ਨੇ ਸੋਮਵਾਰ ਕਿਹਾ ਕਿ ਉਹ ਇਸ ਸਾਲ ਹਾਂਗਕਾਂਗ ਸਥਿਤ ਆਪਣੇ ਦੋਵਾਂ ਦਫਤਰਾਂ ਨੂੰ ਬੰਦ ਕਰ ਦੇਵੇਗਾ। ਇਹ ਸ਼ਹਿਰ ’ਚ ਸਿਆਸੀ ਅਸੰਤੋਸ਼ ਨੂੰ ਦਬਾਉਣ ਲਈ ਜਾਰੀ ਕਾਰਵਾਈ ਵਿਚਾਲੇ ਆਪਣੇ ਦਫਤਰਾਂ ਨੂੰ ਬੰਦ ਕਰਨ ਵਾਲੀ ਇਕ ਹੋਰ ਗ਼ੈਰ-ਸਰਕਾਰੀ ਸੰਸਥਾ ਬਣ ਗਈ ਹੈ। ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਹਾਂਗਕਾਂਗ ’ਚ ਉਸ ਦਾ ਸਥਾਨਕ ਦਫਤਰ ਇਸ ਮਹੀਨੇ ਬੰਦ ਹੋ ਜਾਵੇਗਾ ਅਤੇ ਇਸ ਦਾ ਖੇਤਰੀ ਦਫ਼ਤਰ ਇਸ ਸਾਲ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ ਅਤੇ ਖੇਤਰ ਨਾਲ ਜੁੜਿਆ ਕੰਮਕਾਜ ਏਸ਼ੀਆ-ਪ੍ਰਸ਼ਾਂਤ ਸਥਿਤ ਦੂਜੇ ਦਫਤਰਾਂ ’ਚ ਤਬਦੀਲ ਕਰ ਦਿੱਤਾ ਜਾਵੇਗਾ।

ਸੰਸਥਾ ਦੀ ਬੋਰਡ ਪ੍ਰਧਾਨ ਅੰਜੁਲਾ ਐੱਮ. ਸਿੰਘ ਬੈਂਸ ਨੇ ਕਿਹਾ, “ਇਹ ਫ਼ੈਸਲਾ ਭਾਰੀ ਦਿਲ ਨਾਲ ਲੈਣਾ ਪਿਆ ਹੈ ਕਿਉਂਕਿ ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਰਕਾਰ ਦੇ ਡਰ ਤੋਂ ਬਿਨਾਂ ਸੁਤੰਤਰ ਰੂਪ ’ਚ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ।” ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ 2020 ’ਚ ਹਾਂਗਕਾਂਗ ਵਿਚ ਇਕ ਸਖਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਗਿਆ ਸੀ। ਬ੍ਰਿਟੇਨ ਦੇ ਉਪਨਿਵੇਸ਼ ਰਹੇ ਹਾਂਗਕਾਂਗ ਨੂੰ 1997 ’ਚ ਚੀਨ ਨੂੰ ਸੌਂਪ ਦਿੱਤਾ ਗਿਆ ਸੀ।


author

Manoj

Content Editor

Related News