ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ : ਤਾਲਿਬਾਨੀ ਰਾਜ ’ਚ ਕੁੜੀਆਂ ਤੇ ਔਰਤਾਂ ’ਤੇ ਵਧੇ ਅੱਤਿਆਚਾਰ

Thursday, Jul 28, 2022 - 09:41 PM (IST)

ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ : ਤਾਲਿਬਾਨੀ ਰਾਜ ’ਚ ਕੁੜੀਆਂ ਤੇ ਔਰਤਾਂ ’ਤੇ ਵਧੇ ਅੱਤਿਆਚਾਰ

ਇੰਟਰਨੈਸ਼ਨਲ ਡੈਸਕ : ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ’ਚ  ਤਾਲਿਬਾਨ ਦੇ ਰਾਜ ਦੌਰਾਨ ਲੜਕੀਆਂ ਅਤੇ ਔਰਤਾਂ ’ਤੇ ਅੱਤਿਆਚਾਰ ਵਧੇ ਹਨ। ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ’ਚ ਜਦੋਂ ਤੋਂ ਸੱਤਾ ਤਾਲਿਬਾਨ ਦੇ ਹੱਥਾਂ ’ਚ ਗਈ ਹੈ ਤਾਂ ਦੁਨੀਆ ਨੂੰ ਸਭ ਤੋਂ ਜ਼ਿਆਦਾ ਇਸ ਦੇਸ਼ ’ਚ ਔਰਤਾਂ ਅਤੇ ਕੁੜੀਆਂ ਦੀ ਹਾਲਤ ਨੂੰ ਲੈ ਕੇ ਹੀ ਸਭ ਤੋਂ ਜ਼ਿਆਦਾ ਚਿੰਤਾ ਹੋਈ ਸੀ। ਐਮਨੈਸਟੀ ਇੰਟਰਨੈਸ਼ਨਲ ਦੇ ਇਕ ਬਿਆਨ ਨਾਲ ਉਨ੍ਹਾਂ ਬਹੁਤ ਸਾਰੀਆਂ ਚਿੰਤਾਵਾਂ ਨੂੰ ਮਜ਼ਬੂਤੀ ਮਿਲੀ ਹੈ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਤਾਲਿਬਾਨ ਦੇ ਰਾਜ ’ਚ ਅਫ਼ਗਾਨਿਸਤਾਨ ਦੀਆਂ ਔਰਤਾਂ ਅਤੇ ਕੁੜੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ

ਤਾਲਿਬਾਨ ਨੇ ਇਸ ਵਰਗ ਦੀ ਸਿੱਖਿਆ, ਰੁਜ਼ਗਾਰ ਅਤੇ ਹੋਰ ਅਧਿਕਾਰਾਂ ਨੂੰ ਲਤਾੜਿਆ ਹੈ। ਇੰਨਾ ਹੀ ਨਹੀਂ, ਅਜੀਬੋ-ਗਰੀਬ ਨਿਯਮਾਂ ਦੀ ਪਾਲਣਾ ਕਰਨ ’ਚ ਥੋੜ੍ਹੀ ਜਿਹੀ ਲਾਪਰਵਾਹੀ ਲਈ ਉਸ ਨੂੰ ਹਿਰਾਸਤ ’ਚ ਲੈ ਕੇ ਤਸੀਹੇ ਦਿੱਤੇ ਗਏ। ਐਮਨੈਸਟੀ ਦੇ ਸਕੱਤਰ ਜਨਰਲ ਐਗਨੇਸ ਕੈਲਾਮਾਰਡ ਦੇ ਅਨੁਸਾਰ ਆਪਣੇ ਸ਼ਾਸਨ ਦੇ ਇਕ ਸਾਲ ਤੋਂ ਵੀ ਘੱਟ ਸਮੇਂ ਬਾਅਦ ’ਚ ਤਾਲਿਬਾਨ ਨੇ ਲੱਖਾਂ ਔਰਤਾਂ ਅਤੇ ਕੁੜੀਆਂ ਨੂੰ ਸੁਰੱਖਿਅਤ, ਆਜ਼ਾਦ ਅਤੇ ਪੂਰੀ ਜ਼ਿੰਦਗੀ ਜਿਊਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਿੲਥੋਂ ਤਕ ਿਕ ਛੋਟੀਆਂ-ਛੋਟੀਆਂ ਬੱਚੀਆਂ ਦਾ ਵੀ ਜ਼ਬਰਦਸਤੀ ਵਿਆਹ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜਨਮ ਦਰ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲ ਹੀ ਦੇ ਦਿਨਾਂ ’ਚ ਅਫ਼ਗਾਨਿਸਤਾਨ ’ਚ ਆਪਣੇ ਹੱਕ ਲਈ ਪ੍ਰਦਰਸ਼ਨ ਕਰ ਰਹੀਆਂ ਔਰਤਾਂ ’ਤੇ ਅੱਤਿਆਚਾਰ ਦੀਆਂ ਵੀ ਕਈ ਖ਼ਬਰਾਂ ਆਈਆਂ ਹਨ।

ਇਹ ਵੀ ਪੜ੍ਹੋ : ਵੱਖ-ਵੱਖ ਕੋਰਸਾਂ ਦੇ ਦਾਖ਼ਲਾ ਟੈਸਟਾਂ ਦੀ ਤਾਰੀਖ਼ ਇਕੋ ਦਿਨ ਹੋਣ ਕਾਰਨ ਉਲਝੇ ਵਿਦਿਆਰਥੀ, ਕੀਤੀ ਇਹ ਮੰਗ

ਐਮਨੈਸਟੀ ਮੁਤਾਬਕ ਇਕ ਔਰਤ ਨੇ ਕਿਹਾ ਕਿ ਸਾਡੇ ਕਈ ਸੱਟਾਂ ਲੱਗੀਆਂ ਹਨ। ਇਕ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਮੋਢੇ, ਚਿਹਰੇ, ਗਰਦਨ ਅਤੇ ਹਰ ਜਗ੍ਹਾ ਬਿਜਲੀ ਦੇ ਕਰੰਟ ਲਗਾਏ ਗਏ । ਔਰਤਾਂ ਅਤੇ ਕੁੜੀਆਂ ਨੂੰ ਤਾਲਿਬਾਨ ਲੜਾਕਿਆਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ। ਇਕ ਮੁਜ਼ਾਹਰੇ ’ਚ ਹਿੱਸਾ ਲੈਣ ਵਾਲੀ ਇਕ ਔਰਤ ਨੇ ਐਮਨੈਸਟੀ ਨੂੰ ਦੱਸਿਆ, ‘‘ਸਾਨੂੰ ਸਾਡੀਆਂ ਛਾਤੀਆਂ ਅਤੇ ਲੱਤਾਂ ਵਿਚਕਾਰ ਮਾਰਿਆ ਗਿਆ। ਉਨ੍ਹਾਂ ਨੇ ਸਾਨੂੰ ਅਜਿਹੀ ਥਾਂ ’ਤੇ ਮਾਰਿਆ ਤਾਂ ਜੋ ਅਸੀਂ ਦੁਨੀਆ ਨੂੰ ਦਿਖਾ ਨਾ ਸਕੀਏ। ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਕਿ ਜੇ ਉਹ ਆਪਣੀ ਰਿਹਾਈ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਇਕ ਸਮਝੌਤੇ ’ਤੇ ਦਸਤਖ਼ਤ ਕਰਨਾ ਹੋਵੇਗਾ ਕਿ ਨਾ ਤਾਂ ਉਹ ਕਿਸੇ ਪ੍ਰਦਰਸ਼ਨ ’ਚ ਹਿੱਸਾ ਲੈਣਗੀਆਂ ਤੇ ਨਾ ਹੀ ਇਹ ਦੱਸਣਗੀਆਂ ਕਿ ਹਿਰਾਸਤ ’ਚ ਉਨ੍ਹਾਂ ਨਾਲ ਕੀ ਹੋਇਆ ਹੈ। ਇਨ੍ਹਾਂ ਔਰਤਾਂ ਨੂੰ ਤਾਲਿਬਾਨ ਦੇ ਤੁਗਲਕੀ ਫ਼ਰਮਾਨਾਂ ਦੀ ਮਾਮੂਲੀ ਨਾਫਰਮਾਨੀ ਲਈ ਵੀ ਹਿਰਾਸਤ ’ਚ ਲਿਆ ਗਿਆ। ਇਥੋਂ ਤੱਕ ਕਿ ਮੁੰਡੇ-ਕੁੜੀਆਂ ਨੂੰ ਕੌਫ਼ੀ ਦੀਆਂ ਦੁਕਾਨਾਂ ਤੋਂ ਚੁੱਕ ਕੇ ਜੇਲ੍ਹਾਂ ’ਚ ਡੱਕ ਦਿੱਤਾ ਗਿਆ।


author

Manoj

Content Editor

Related News