‘ਜਾਨਸਨ ਐਂਡ ਜਾਨਸਨ’ ਨੇ ਕੈਂਸਰ ਹੋਣ ਦੇ ਖ਼ਤਰੇ ਦਰਮਿਆਨ ਸਨਸਕ੍ਰੀਨ ਨੂੰ ਲੈ ਕੇ ਚੁੱਕਿਆ ਵੱਡਾ ਕਦਮ

Thursday, Jul 15, 2021 - 11:27 PM (IST)

ਇੰਟਰਨੈਸ਼ਨਲ ਡੈਸਕ : ਅਮਰੀਕੀ ਕੰਪਨੀ ‘ਜਾਨਸਨ ਐਂਡ ਜਾਨਸਨ’ ਨੇ ਆਪਣੇ ਸਨਸਕ੍ਰੀਨ ਉਤਪਾਦਾਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਉਸ ਦੇ ਕੁਝ ਉਤਪਾਦਾਂ ’ਚ ਘੱਟ ਮਾਤਰਾ ’ਚ ਬੈਂਜੀਨ ਮਿਲਿਆ ਹੈ, ਇਹ ਉਹ ਕੈਮੀਕਲ ਹੈ, ਜਿਸ ਨਾਲ ਕੈਂਸਰ ਦਾ ਖਤਰਾ ਰਹਿੰਦਾ ਹੈ।  ਇਕ ਸਮਾਚਾਰ ਏਜੰਸੀ ਅਨੁਸਾਰ ਜਦੋਂ ਸਨਸਕ੍ਰੀਨ ਉਤਪਾਦਾਂ ਦਾ ਅੰਦਰੂਨੀ ਪ੍ਰੀਖਣ ਕੀਤਾ ਗਿਆ, ਤਾਂ ਇਨ੍ਹਾਂ ’ਚ ਕੈਂਸਰ ਕਰਨ ਵਾਲੇ ਕੈਮੀਕਲ ਦਾ ਪਤਾ ਲੱਗਾ। ਕੰਪਨੀ ਨੇ ਸਾਵਧਾਨੀ ਵਰਤਦਿਆਂ ਉਤਪਾਦਾਂ ਦੀ ਵਾਪਸੀ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਸਨਸਕ੍ਰੀਨ ਉਤਪਾਦਾਂ ’ਚ ਅਵੀਨੋ ਪ੍ਰੋਟੈਕਟ, ਰਿਫ੍ਰੈੱਸ਼ ਐਰੋਸੋਲ ਸਨਸਕ੍ਰੀਨ ਤੇ ਚਾਰ ਨਿਊਟ੍ਰੇਜੇਨਾ ਸਨਸਕ੍ਰੀਨ ਵਰਜ਼ਨ-ਬੀਚ ਡਿਫੈਂਸ ਐਰੋਸੇਲ ਸਨਸਕ੍ਰੀਨ, ਕੂਲਡ੍ਰਾਏ ਸਪੋਰਟ ਐਰੋਸੋਲ ਸਨਸਕ੍ਰੀਨ, ਇਨਵਿਜੀਬਲ ਡੇਲੀ ਡਿਫੈਂਸ ਐਰੋਸੋਲ ਸਨਸਕ੍ਰੀਨ ਤੇ ਅਲਟ੍ਰਾਸ਼ੀਰ ਐਰੋਸੋਲ ਸਨਸਕ੍ਰੀਨ ਸ਼ਾਮਲ ਹਨ।

ਇਹ ਵੀ ਪੜ੍ਹੋ : ਪਰਿਵਾਰ ਨੂੰ ਇਟਲੀ ਬੁਲਾਉਣ ਦੇ ਸੁਪਨੇ ਦੇਖਦਾ ਜਹਾਨੋਂ ਤੁਰ ਗਿਆ ਪੰਜਾਬੀ ਨੌਜਵਾਨ

ਉਤਪਾਦ ਨਾ ਖਰੀਦਣ ਦੀ ਦਿੱਤੀ ਸਲਾਹ
ਇਕ ਰਿਪੋਰਟ ਅਨੁਸਾਰ ਵਾਪਸ ਮੰਗਵਾਏ ਗਏ ਉਤਪਾਦਾਂ ’ਚ ਸਾਰੇ ਕੇਨ ਸਾਈਜ਼, ਸਨ ਪ੍ਰੋਟੈਕਸ਼ਨ ਫੈਕਟਰ ਦੇ ਸਾਰੇ ਲੇਬਲ ਜਾਂ ਐੱਸ. ਪੀ. ਐੱਫ. ਸ਼ਾਮਲ ਹਨ। ਇਹ ਉਤਪਾਦ ਦੇਸ਼ ਭਰ ’ਚ ਰਿਟੇਲਰਸ ਨੂੰ ਦਿੱਤੇ ਗਏ ਸਨ। ਕੰਪਨੀ ਦਾ ਕਹਿਣਾ ਹੈ ਕਿ ਬੈਂਜੀਨ ਦਾ ਪਤਾ ਕੰਪਨੀ ਤੇ ਆਜ਼ਾਦ ਲੈਬ ਦੀ ਜਾਂਚ ’ਚ ਲੱਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਤੁਰੰਤ ਇਸ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ ਪਰ ਜਿਨ੍ਹਾਂ ਲੋਕਾਂ ਨੇ ਉਤਪਾਦ ਖਰੀਦੇ ਹਨ, ਉਨ੍ਹਾਂ ਨੂੰ ਪੈਸਾ ਰਿਫੰਡ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੈਂਜੀਨ ਇਕ ਜਲਣਸ਼ੀਲ ਕੈਮੀਕਲ ਹੁੰਦਾ ਹੈ ਤੇ ਇਸ ਨੂੰ ਵੱਡੀ ਪੱਧਰ ’ਤੇ ਵਰਤੋਂ ’ਚ ਲਿਆਂਦਾ ਜਾਂਦਾ ਹੈ। ਇਸ ਨਾਲ ਉੱਚ ਪੱਧਰ ’ਤੇ ਵਾਰ-ਵਾਰ ਸੰਪਰਕ ’ਚ ਆਉਣ ਨਾਲ ਕੈਂਸਰ ਹੋ ਸਕਦਾ ਹੈ।


Manoj

Content Editor

Related News