ਅਮਰੀਕਾ ਨਾਲ ਵਿਵਾਦ ਵਿਚਾਲੇ ਚੀਨ ਨੇ ਹੋਰ ਵਿਦੇਸ਼ੀ ਏਅਰਲਾਈਨਾਂ ਨੂੰ ਉਡਾਣਾਂ ਦੀ ਦਿੱਤੀ ਇਜਾਜ਼ਤ

Thursday, Jun 04, 2020 - 11:11 PM (IST)

ਅਮਰੀਕਾ ਨਾਲ ਵਿਵਾਦ ਵਿਚਾਲੇ ਚੀਨ ਨੇ ਹੋਰ ਵਿਦੇਸ਼ੀ ਏਅਰਲਾਈਨਾਂ ਨੂੰ ਉਡਾਣਾਂ ਦੀ ਦਿੱਤੀ ਇਜਾਜ਼ਤ

ਬੀਜ਼ਿੰਗ - ਚੀਨ ਦੇ ਏਵੀਏਸ਼ਨ ਰੈਗੂਲੇਟਰਾਂ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦੇ ਨਾਲ ਹੀ ਹੋਰ ਜ਼ਿਆਦਾ ਵਿਦੇਸ਼ੀ ਏਅਰਲਾਈਨਾਂ ਨੂੰ ਚੀਨ ਦੇ ਲਈ ਉਡਾਣ ਸੇਵਾਵਾਂ ਸੰਚਾਲਿਤ ਕਰਨ ਦੀ ਇਜਾਜ਼ਤ ਹੋਵੇਗੀ, ਪਰ ਇਸ ਤੋਂ ਸਪੱਸ਼ਟ ਨਹੀਂ ਹੈ ਕਿ ਇਹ ਕਦਮ ਹਵਾਈ ਯਾਤਰਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੇ ਨਾਲ ਉਭਰੇ ਇਕ ਤਾਜ਼ਾ ਵਿਵਾਦ ਨੂੰ ਘੱਟ ਕਰੇਗਾ ਜਾਂ ਨਹੀਂ। ਇਹ ਐਲਾਨ ਉਦੋਂ ਹੋਇਆ ਹੈ ਜਦ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਅਮਰੀਕਾ ਨੇ ਕਿਹਾ ਸੀ ਕਿ ਉਹ 4 ਚੀਨੀ ਏਅਰਲਾਈਨਾਂ 'ਤੇ ਰੋਕ ਲਾਵੇਗਾ ਕਿਉਂਕਿ ਚੀਨ ਨੇ ਯੂਨਾਈਟੇਡ ਏਅਰਲਾਇੰਸ ਅਤੇ ਡੈਲਟਾ ਏਅਰਲਾਇੰਸ ਨੂੰ ਚੀਨ ਦੇ ਲਈ ਉਡਾਣਾਂ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।

ਮਾਰਚ ਵਿਚ ਜਦ ਪਾਬੰਦੀਆਂ ਲਗਾਈਆਂ ਗਈਆਂ ਸਨ ਉਦੋਂ ਚੀਨ ਦੇ ਲਈ ਉਡਾਣ ਭਰਨ ਵਾਲੀਆਂ ਏਅਰਲਾਈਨਾਂ ਨੂੰ ਹਰ ਇਕ ਹਫਤੇ ਇਕ ਉਡਾਣ ਸੰਚਾਲਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਯੂਨਾਈਟੇਡ ਅਤੇ ਡੈਲਟਾ ਏਅਰਲਾਇੰਸ ਨੇ ਇਸ ਤੋਂ ਪਹਿਲਾਂ ਹੀ ਆਪਣੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਸੀ। ਚੀਨ ਦੇ ਨਾਗਰਿਕ ਏਵੀਏਸ਼ਨ ਪ੍ਰਸ਼ਾਸਨ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਮਾਰਚ ਦੀ ਸੂਚੀ ਵਿਚ ਨਾ ਆਉਣ ਵਾਲੀ ਏਅਰਲਾਈਨ ਕੰਪਨੀਆਂ ਸੋਮਵਾਰ ਤੋਂ ਹਰ ਹਫਤੇ ਇਕ ਉਡਾਣ ਸੰਚਾਲਿਤ ਕਰ ਸਕਦੀਆਂ ਹਨ। ਇਸ ਐਲਾਨ ਨਾਲ ਯੂਨਾਈਟੇਡ ਅਤੇ ਡੈਲਟਾ ਦੇ ਲਈ ਦਰਵਾਜ਼ਾ ਖੁੱਲ੍ਹਣ ਦਾ ਸੰਕੇਤ ਮਿਲਦਾ ਹੈ ਪਰ ਸੀ. ਏ. ਏ. ਸੀ. ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਕਿਹੜੀਆਂ ਏਅਰਲਾਈਨ ਕੰਪਨੀਆਂ ਇਸ ਦੇ ਦਾਇਰੇ ਵਿਚ ਆਉਣਗੀਆਂ।

ਸੀ. ਏ. ਏ. ਸੀ. ਵਿਚ ਫੋਨ ਦਾ ਜਵਾਬ ਦੇਣ ਵਾਲੀ ਇਕ ਕਰਮਚਾਰੀ ਨੇ ਕਿਹਾ ਕਿ ਉਸ ਦੇ ਕੋਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਚੀਨੀ ਰੈਗੂਲੇਟਰਾਂ ਦੇ ਐਲਾਨ ਨੂੰ ਲੈ ਕੇ ਯੂਨਾਈਟੇਡ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਅਮਰੀਕਾ ਅਤੇ ਚੀਨ ਵਿਚਾਲੇ ਯਾਤਰੀ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ ਜੇਕਰ ਰੈਗੂਲੇਟਰ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ-ਚੀਨ ਵਿਚਾਲੇ ਪਹਿਲਾਂ ਤੋਂ ਹੀ ਵਪਾਰ, ਤਕਨਾਲੋਜੀ, ਤਾਇਨਾਨ, ਮਨੁੱਖੀ ਅਧਿਕਾਰ ਅਤੇ ਹਾਂਗਕਾਂਗ ਦੀ ਸਥਿਤੀ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ।


author

Khushdeep Jassi

Content Editor

Related News