ਪੱਛਮੀ ਏਸ਼ੀਆ ''ਚ ਅਮਰੀਕਾ ਦੀ ਮੌਜੂਦਗੀ ਬਰਕਰਾਰ ਰਹੇਗੀ : ਹਵਾਈ ਫੌਜ ਅਧਿਕਾਰੀ

Saturday, Nov 13, 2021 - 08:45 PM (IST)

ਪੱਛਮੀ ਏਸ਼ੀਆ ''ਚ ਅਮਰੀਕਾ ਦੀ ਮੌਜੂਦਗੀ ਬਰਕਰਾਰ ਰਹੇਗੀ : ਹਵਾਈ ਫੌਜ ਅਧਿਕਾਰੀ

ਦੁਬਈ-ਪੱਛਮੀ ਏਸ਼ੀਆ 'ਚ ਅਮਰੀਕੀ ਹਵਾਈ ਫੌਜ ਅਧਿਕਾਰੀ ਦੇ ਇਕ ਜਨਰਲ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕੀ ਹਵਾਈ ਫੌਜੀਆਂ ਦੀ ਇਸ ਖੇਤਰ 'ਚ ਮੌਜੂਦਗੀ ਬਣੀ ਰਹੇਗੀ ਕਿਉਂਕਿ ਫੌਜੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਚੀਨ ਅਤੇ ਰੂਸ ਨਾਲ ਮੁਕਾਬਲਾ ਅਮਰੀਕਾ ਲਈ ਅਗਲੀ ਪ੍ਰਮੁੱਖ ਚੁਣੌਤੀ ਹੈ। 'ਦੁਬਈ ਏਅਰਸ਼ੋਅ' ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੈਫਟੀਨੈਂਟ ਜਨਰਲ ਜਾਰਜ ਗਿਲੋਟ ਨੇ ਸਵੀਕਾਰ ਕੀਤਾ ਕਿ ਅਗਸਤ 'ਚ ਅਮਰੀਕਾ ਦੇ ਅਫਗਾਨਿਸਤਾਨ ਤੋਂ ਜਾਣ ਤੋਂ ਬਾਅਦ ਅਮਰੀਕਾ ਆਪਣੀ ਮੌਜੂਜਗੀ ਨੂੰ 'ਅਨੁਕੂਲ ਕਰ ਸਕਦਾ ਹੈ।'

ਇਹ ਵੀ ਪੜ੍ਹੋ : ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨ ਲਈ ਬਾਦਲ ਤੇ ਕਾਂਗਰਸ ਇਕ ਦੂਜੇ ਨਾਲੋਂ ਵਧ ਕੇ ਜ਼ਿੰਮੇਵਾਰ: ਅਮਨ ਅਰੋੜਾ

ਅਮਰੀਕੀ ਹਵਾਈ ਫੌਜ ਦਾ ਕਤਰ ਦੇ ਨੇੜੇ ਪ੍ਰਮੁੱਖ ਅੱਡਾ ਹੈ ਜਿਸ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ-ਨਾਲ ਇਰਾਕ ਅਤੇ ਸੀਰੀਆ 'ਚ ਮੁਹਿੰਮਾਂ 'ਤੇ ਨਜ਼ਰ ਰੱਖੀ ਜਾਂਦੀ ਹੈ। ਗਿਲੋਟ ਨੇ ਕਿਹਾ ਕਿ ਮੈਨੂੰ ਅਜਿਹਾ ਕੋਈ ਦ੍ਰਿਸ਼ ਨਹੀਂ ਦਿਖਾਈ ਦਿੰਦਾ ਕਿ ਅਮਰੀਕਾ ਦੀ ਕੋਈ ਮਹੱਤਵਪੂਰਨ ਭੂਮਿਕਾ ਨਹੀਂ ਰਹਿ ਗਈ ਹੈ।

ਇਹ ਵੀ ਪੜ੍ਹੋ : ਮਾਇਆਵਤੀ ਦੀ ਮਾਂ ਦਾ ਦਿਹਾਂਤ, ਬਸਪਾ ਪ੍ਰਧਾਨ ਦਿੱਲੀ ਲਈ ਰਵਾਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News