ਕੋਰੋਨਾ ਪਾਬੰਦੀਆਂ ਦੇ ਬਾਵਜੂਦ ਲੱਖਾਂ ਅਮਰੀਕੀ ਕਰ ਰਹੇ 'ਥੈਂਕਸਗਿਵਿੰਗ' ਲਈ ਯਾਤਰਾ

11/25/2020 9:09:49 AM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਵਾਇਰਸ ਦੇ ਪ੍ਰਸਾਰ ਨੂੰ ਕਾਬੂ ਕੀਤਾ ਜਾ ਸਕੇ ਪਰ ਹੁਣ ਥੈਂਕਸਗਿਵਿੰਗ ਦੇ ਮੱਦੇਨਜ਼ਰ ਅਮਰੀਕਾ ਵਾਸੀ ਰੋਡ ਅਤੇ ਹਵਾਈ ਯਾਤਰਾ ਕਰ ਰਹੇ ਹਨ। 

ਸਿਹਤ ਮਾਹਿਰ ਇਸ ਗੱਲ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਲੱਖਾਂ ਲੋਕਾਂ ਦੇ ਆਵਾਜਾਈ ਕਰਨ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਪਹਿਲਾਂ ਨਾਲੋਂ  ਜ਼ਿਆਦਾ ਵਾਧਾ ਹੋ ਸਕਦਾ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ 3 ਮਿਲੀਅਨ ਤੋਂ ਵੱਧ ਅਮਰੀਕੀ ਵਾਇਰਸ ਨਾਲ ਸੰਕ੍ਰਮਿਤ ਹੋਏ ਹਨ। 

ਇਹ ਵੀ ਪੜ੍ਹੋ- ਕਾਂਗਰਸ ਦੇ ਕੱਦਵਾਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ, ਕੋਰੋਨਾ ਨਾਲ ਹੋਏ ਸਨ ਸੰਕ੍ਰਮਿਤ

ਕੋਵਿਡ-19 ਦੇ ਵੱਧਦੇ ਜਾ ਰਹੇ ਮਾਮਲਿਆਂ ਕਰਕੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਨ ਦੇ ਬਾਵਜੂਦ ਯਾਤਰਾ ਕਰ ਰਹੇ ਹਨ। ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ ਟਰਾਂਸਪੋਰਟੇਸ਼ਨ ਸਕਿਓਰਿਟੀ ਐਡਮਨਿਸਟ੍ਰੇਸ਼ਨ ਚੈੱਕ ਪੁਆਇੰਟਸ 'ਤੇ 30 ਲੱਖ ਤੋਂ ਜ਼ਿਆਦਾ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦਕਿ ਇਸ ਐਤਵਾਰ ਨੂੰ 16 ਮਾਰਚ ਤੋਂ ਬਾਅਦ ਹਵਾਈ ਯਾਤਰਾ ਦਾ ਵਿਅਸਤ ਦਿਨ ਮੰਨਿਆ ਜਾ ਰਿਹਾ ਹੈ ਅਤੇ ਏਅਰਪੋਰਟ ਅਥਾਰਟੀ ਨੂੰ 50 ਮਿਲੀਅਨ ਅਮਰੀਕੀ ਲੋਕਾਂ ਦੇ ਯਾਤਰਾ ਕਰਨ ਦੀ ਉਮੀਦ ਹੈ।
 


Lalita Mam

Content Editor

Related News